Skip to content
Independent perspectives. Global stories.
BREAKING

ਅੱਜ ਅੰਬਾਲਾ-ਰਾਜਪੁਰਾ ਰਾਜਮਾਰਗ ਰਹੇਗਾ ਬੰਦ

Share this story

ਚੰਡੀਗੜ੍ਹ- ਸਤਲੁਜ ਯਮੁਨਾ ਲਿੰਕ ਨਹਿਰ ਕਾਰਨ ਪੰਜਾਬ ਤੇ ਹਰਿਆਣਾ ਵਿਚ ਪੈਦਾ ਹੋਏ ਤਣਾਅ ਦੇ ਚਲਦਿਆਂ ਭਲਕੇ 23 ਫਰਵਰੀ ਨੂੰ ਅੰਬਾਲਾ-ਰਾਜਪੁਰਾ ਰਾਜਮਾਰਗ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨੈਲੋ ਵੱਲੋਂ ਐਸ.ਵਾਈ.ਐਲ. ਦੀ ਖੁਦਾਈ ਸਬੰਧੀ ਕੀਤੇ ਐਲਾਨ ਤੋਂ ਬਾਅਦ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਪੰਜਾਬ ਤੇ ਹਰਿਆਣਾ ਪੁਲਿਸ ਨੇ ਜਿਥੇ ਵੱਖ-ਵੱਖ ਕੰਪਨੀਆਂ ਤਾਇਨਾਤ ਕੀਤੀਆਂ ਹਨ, ਉਥੇ ਸ਼ੰਭੂ ਬੈਰੀਅਰ ਉਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ? ਹਰਿਆਣਾ ਤੋਂ ਪੰਜਾਬ ਆਉਣ ਵਾਲੀ ਟ੍ਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਇਸ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਇਨੈਲੋ ਦੇ ਵਰਕਰਾਂ ਨੂੰ ਰੈਲੀ ਵਾਲੀ ਥਾਂ ਤੋਂ ਦੂਰ ਘੱਗਰ ਪੁਲ ਉਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ? ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉਤੇ ਨਾਕੇ ਲਾਏ ਜਾਣਗੇ। ਇਧਰ ਪੰਜਾਬ ਦੇ ਪੁਲਿਸ ਪ੍ਰਮੁੱਖ ਸੁਰੇਸ਼ ਅਰੋੜਾ ਨੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਹਾਲਤ ਵਿਗਾੜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ? ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਇੰਨ-ਬਿਨ ਪਾਲਣਾ ਕੀਤੀ ਜਾਵੇਗੀ, ਜਿਸ ਲਈ ਪੰਜਾਬ ਵਿਚ ਅਰਥ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। 23 ਫਰਵਰੀ ਨੂੰ ਕੀਤੇ ਜਾ ਰਹੇ ਐਸ.ਵਾਈ.ਐਲ. ਮਾਰਚ ਕਾਰਨ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਪੰਜਾਬ ਜਾਂ ਚੰਡੀਗੜ੍ਹ ਤੋਂ ਅੰਬਾਲਾ-ਦਿੱਲੀ ਨੂੰ ਜਾਣ ਵਾਲੇ ਤੇ ਹਰਿਆਣਾ-ਦਿੱਲੀ ਤੋਂ ਪੰਜਾਬ ਤੇ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨੂੰ ਇਸ ਦਿਨ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਅਧਿਕਾਰੀਆਂ ਮੁਤਾਬਕ 23 ਫਰਵਰੀ ਨੂੰ ਜੀ.ਟੀ. ਰੋਡ ਰਾਜਪੁਰਾ ਤੋਂ ਸ਼ੰਭੂ ਬੈਰੀਅਰ ਤੱਕ ਸਾਰੇ ਕਿਸਮ ਦੀਆਂ ਗੱਡੀਆਂ ਦੇ ਜਾਣ ਦੀ ਮਨਾਹੀ ਹੋਵੇਗੀ ਜਦਕਿ ਸਾਰੀਆਂ ਵੱਡੀਆਂ ਕਿਸਮ ਦੀਆਂ ਗੱਡੀਆਂ ਨੂੰ ਸਰਹੰਦ ਤੋਂ ਅੰਬਾਲਾ ਤੱਕ ਹਰ ਕਿਸਮ ਦੇ ਰਸਤੇ ਤੋਂ ਜਾਣ ਦੀ ਮਨਾਹੀ ਹੋਵੇਗੀ।ਐਸ.ਐਸ.ਪੀ. ਨੇ ਦੱਸਿਆ ਕਿ ਸਾਰੇ ਛੋਟੇ ਵਾਹਨ ਜਿਨ੍ਹਾਂ ਨੇ ਲੁਧਿਆਣਾ, ਖੰਨਾ-ਪਟਿਆਲਾ ਸਾਈਡ ਤੋਂ ਅੰਬਾਲਾ ਦਿੱਲੀ ਨੂੰ ਜਾਣਾ ਹੋਵੇ ਤਾਂ ਉਹ ਵਾਇਆ ਸਰਹਿੰਦ, ਫਤਹਿਗੜ੍ਹ ਸਾਹਿਬ, ਲਾਂਡਰਾਂ ਚੌਕ, ਬਨੂੜ ਜਾਂ ਏਅਰਪੋਰਟ ਰੋਡ ਮੁਹਾਲੀ ਤੋਂ ਹੁੰਦੀਆਂ ਹੋਇਆਂ ਵਾਇਆ ਜ਼ੀਰਕਪੁਰ, ਡੇਰਾਬਸੀ, ਲਾਲੜੂ, ਅੰਬਾਲਾ ਸਿਟੀ ਜਾ ਸਕਣਗੀਆਂ।ਦਿੱਲੀ-ਅੰਬਾਲਾ ਹਰਿਆਣਾ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਜਿਨ੍ਹਾਂ ਨੇ ਪੰਜਾਬ ਜਾਂ ਚੰਡੀਗੜ੍ਹ ਆਉਣਾ ਹੋਵੇ ਵਾਇਆ ਅੰਬਾਲਾ ਸਿਟੀ, ਲਾਲੜੂ, ਡੇਰਾਬਸੀ, ਜ਼ੀਰਕਪੁਰ, ਬਨੂੜ ਜਾਂ ਏਅਰਪੋਰਟ ਚੌਕ ਮੁਹਾਲੀ ਰਾਹੀਂ ਲਾਂਡਰਾ ਚੌਕ, ਫਤਹਿਗੜ੍ਹ ਸਾਹਿਬ ਵਿਖੇ ਪਹੁੰਚ ਜਾਣਗੀਆਂ।

WRITTEN BY