ਸਰਦੂਲਗੜ੍ਹ, 19 ਫਰਵਰੀ (ਵਿਪਨ ਗੋਇਲ, ਬਲਜੀਤਪਾਲ)- ਪਿੰਡ ਬਾਜੇਵਾਲਾ ਦੇ ਕਿਸਾਨ ਨੇ ਕਰਜੇ ਤੋ ਤੰਗ ਆਕੇ ਖੇਤ ਵਿੱਚ ਨਿੰਮ ਦੇ ਦਰੱਖਤ ਨਾਲ ਫਾਹਿਆ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਸੰਬੰਧ ਵਿੱਚ ਥਾਣਾ ਜੋੜਕੀਆਂ ਦੇ ਤਫਤੀਸ਼ੀ ਅਫਸਰ ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਦੇ ਬੇਟੇ ਜਗਜੀਤ ਸਿੰਘ ਦੇ ਬਿਆਨਾ ਅਨੁਸਾਰ ਨਛੱਤਰ ਸਿੰਘ (55 ਸਾਲ) ਪੁੱਤਰ ਭੂਰਾ ਸਿੰਘ ਵਾਸੀ ਬਾਜੇਵਾਲਾ ਦੇ ਸਿਰ ਆੜਤੀਆ, ਬੈਂਕ ਅਤੇ ਸੋਸਾਇਟੀ ਦਾ 12 ਲੱਖ ਕਰਜਾ ਸੀ ਜਿਸ ਵਿੱਚ 7 ਲੱਖ ਆੜਤੀਏ ਦਾ ਅਤੇ 5 ਲੱਖ ਬੈਂਕ ਅਤੇ ਸੁਸਾਇਟੀ ਦਾ ਕਰਜਾ ਸੀ। ਕਿਸਾਨ ਦੇ ਪਾਸ 5 ਏਕੜ ਜਮੀਨ ਸੀ। ਜਿਸ ਕਾਰਨ ਉਕਤ ਕਿਸਾਨ ਪਰੇਸ਼ਾਨ ਰਹਿੰਦਾ ਸੀ। ਨਛੱਤਰ ਸਿੰਘ ਰਾਤ ਨੂੰ ਕਣਕ ਦੀ ਰਾਖੀ ਕਰਨ ਲਈ ਖੇਤ ਵਿੱਚ ਹੀ ਸੋਦਾ ਸੀ ਬੀਤੀ ਰਾਤ ਉਹ ਰੋਜ਼ਾਨਾ ਵਾਂਗ ਖੇਤ ਗਿਆ ਸੀ। ਜਦ ਉਸ ਦਾ ਬੇਟਾ ਸਵੇਰੇ 7 ਵਜੇ ਦੇ ਕਰੀਬ ਖੇਤ ਵਿੱਚ ਚਾਹ ਦੇਣ ਲਈ ਗਿਆ ਤਾਂ ਨਛੱਤਰ ਸਿੰਘ ਦੀ ਲਾਸ਼ ਖੇਤ ਵਿੱਚ ਨਿੰਮ ਦੇ ਦਰੱਖਤ ਨਾਲ ਲਟਕ ਰਹੀ ਸੀ। ਥਾਣਾ ਜੋੜਕੀਆਂ ਪੁਲਿਸ ਨੇ ਮ੍ਰਿਤਕ ਦੇ ਬੇਟੇ ਜਗਜੀਤ ਸਿੰਘ ਦੇ ਬਿਆਨਾ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਮਾਰਟਮ ਕਰਕੇ ਵਾਰਿਸ਼ਾ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਨਛੱਤਰ ਸਿੰਘ ਪਿਛੇ ਆਪਣੀ ਪਤਨੀ ਗੁਰਮੀਤ ਕੋਰ, ਤਿੰਨ ਲੜਕੀਆਂ ਅਤੇ ਦੋ ਲੜਕੇ ਛੱਡ ਗਿਆ ਹੈ। ਇਸ ਸੰਬੰਧ ਵਿੱਚ ਭਾਰਤੀਆ ਕਿਸਾਨ ਯੂਨੀਅਨ (ਉਗਰਾਂਹਾ) ਦੇ ਮੀਤ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਕਿਸਾਨ ਆਗੂ ਲੀਲਾ ਸਿੰਘ ਭੰਮਾ ਕਲਾਂ, ਉ¤ਤਮ ਸਿੰਘ ਰਾਮਾਨੰਦੀ ਅਤੇ ਰਾਮ ਸਿੰਘ ਭਲਾਈਕੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਮੁਆਵਜਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਅਤੇ ਕਿਸਾਨ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ।
ਕਿਸਾਨ ਵੱਲੋਂ ਖੇਤ ’ਚ ਫਾਹਾ ਲੈ ਕੇ ਖੁਦਕਸ਼ੀ



