Skip to content
Independent perspectives. Global stories.
BREAKING

ਪਾਕਿਸਤਾਨ ਨੇ ਸਈਦ ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਸੂਚੀ ’ਚ ਕੀਤਾ ਸ਼ਾਮਲ

Share this story

ਗ੍ਰਹਿ ਮੰਤਰਾਲੇ ਵੱਲੋਂ ਅੱਤਵਾਦ ਵਿਰੋਧੀ ਵਿਭਾਗ ਨੂੰ ਇਨ੍ਹਾਂ ਲੋਕਾਂ ਖ਼ਿਲਾਫ ਜ਼ਰੂਰੀ ਕਾਰਵਾਈ ਦੇ ਨਿਰਦੇਸ਼
image ਇਸਲਾਮਾਬਾਦ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ (ਮਾਸਟਰਮਾਈਡ) ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦ ਵਿਰੋਧੀ ਕਾਨੂੰਨ ਦੇ ਦਾਇਰੇ ‘ਚ ਲੈ ਕੇ ਉਸ ਦੇ ਅੱਤਵਾਦ ਨਾਲ ਸੰਬੰਧ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਇਕ ਅਖ਼ਬਾਰ ਦੀ ਖ਼ਬਰ ਅਨੁਸਾਰ, ਪੰਜਾਬ ਸਰਕਾਰ ਨੇ ਸਈਦ ਅਤੇ ਉਸ ਦੇ ਨੇੜਲੇ ਸਹਿਯੋਗੀ ਕਾਜ਼ੀ ਕਾਸ਼ਿਫ ਨੂੰ ਅੱਤਵਾਦ ਵਿਰੋਧੀ ਕਾਨੂੰਨ: ਏ.ਟੀ.ਏ ਦੀ ਚੌਥੀ ਅਨੁਸੂਚੀ ‘ਚ ਪਾ ਦਿੱਤਾ ਹੈ। ਇਸ ਸੂਚੀ ‘ਚ ਤਿੰਨ ਹੋਰ ਲੋਕਾਂ ਅਬਦੁੱਲਾ ਔਬੈਦ, ਜ਼ਫਰ ਇਕਬਾਲ, ਅਬਦੁਰ ਰਹਿਮਾਨ ਆਬਿਦ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਸਈਦ ਸਮੇਤ ਪੰਜ ਹੋਰ ਲੋਕਾਂ ਨੂੰ ਉਸ ਦੀ ਪਾਰਟੀ ਅਤੇ ਰਾਜਨੀਤਿਕ ਸਹਿਯੋਗੀਆਂ ਦੇ ਗੁੱਸੇ ਅਤੇ ਹੰਗਾਮੇ ‘ਚ ਬੀਤੀ 30 ਜਨਵਰੀ ਨੂੰ ਨਜ਼ਰਬੰਦ ਕੀਤਾ ਗਿਆ ਸੀ। ਸਈਦ ਨੂੰ 2008 ‘ਚ ਮੁੰਬਈ ‘ਚ ਬੰਬ ਧਮਾਕਿਆਂ ਤੋਂ ਬਾਅਦ ਵੀ ਨਜ਼ਰਬੰਦ ਕੀਤਾ ਗਿਆ ਸੀ ਪਰ 2009 ‘ਚ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਖ਼ਬਰ ਅਨੁਸਾਰ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਪੰਜ  ਲੋਕਾਂ ਦੀ ਪਹਿਚਾਣ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਦੇ ਸਰਗਰਮ ਮੈਂਬਰਾਂ ਦੇ ਰੂਪ ‘ਚ ਕੀਤੀ ਹੈ।ਮੰਤਰਾਲੇ ਨੇ ਅੱਤਵਾਦ ਵਿਰੋਧੀ ਵਿਭਾਗ ਨੂੰ ਇਨ੍ਹਾਂ ਲੋਕਾਂ ਖ਼ਿਲਾਫ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਖ਼ਬਰਾਂ ਅਨੁਸਾਰ ਚੌਥੀ ਅਨੁਸੂਚੀ ‘ਚ ਸਿਰਫ ਨਾਮ ਸ਼ਾਮਲ ਕਰਨਾ ਹੀ ਇਹ ਦੱਸਣਾ ਹੈ ਕਿ ਉਸ ਵਿਅਕਤੀ ਦਾ ਕਿਸੇ ਨਾ ਕਿਸੇ ਤਰ੍ਹਾਂ ਅੱਤਵਾਦ ਨਾਲ ਸੰਬੰਧ ਹੈ।ਇਸ ਸੂਚੀ ’ਚ ਸ਼ਾਮਲ ਲੋਕਾਂ ਨੂੰ ਯਾਤਰਾ ਪਾਬੰਦੀ ਅਤੇ ਜ਼ਾਇਦਾਦ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਚੌਥੀ ਸੂਚੀ ਦੀ ਵਿਵਸਥਾ ਦੀ ਉਲੰਘਣਾ ਕਰਨ ਵਾਲੇ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਜਾਂ ਫਿਰ ਦੋਵੇ ਹੋ ਸਕਦੇ ਹਨ।

WRITTEN BY