Skip to content
Independent perspectives. Global stories.
BREAKING

ਵਿਧਵਾ ਨੂੰਹ ਵੱਲੋਂ ਸੱਸ ਦਾ ਕਤਲ-ਲਾਸ਼ ਤੂੜੀ ਵਾਲੇ ਕਮਰੇ ’ਚ 5 ਫੁੱਟ ਡੂੰਘੇ ਖੱਡੇ ’ਚ ਦੱਬੀ

Share this story

image ਸ੍ਰੀ ਅਨੰਦਪੁਰ ਸਾਹਿਬ, 18 ਫਰਵਰੀ (ਦਵਿੰਦਰਪਾਲ ਸਿੰਘ)- ਜਿੱਥੋਂ ਨਾਲ ਲਗਦੇ ਪਿੰਡ ਮਜ਼ਾਰੀ (ਹਿ.ਪ੍ਰ) ਵਿਖੇ ਇੱਕ  ਨੂੰਹ ਵੱਲੋਂ ਆਪਣੀ  ਸੱਸ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਘਰ ’ਚ ਹੀ ਸਥਿਤ  ਕਮਰੇ ’ਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ।ਤਫਤੀਸ਼ ਕਰਦੇ ਹੋਏ ਅੱਜ ਥਾਣਾ ਕੋਟਕਹਿਲੂਰ ਪੁਲੀਸ ਨੇ ਪਿੰਡ ਮਜ਼ਾਰੀ ਵਿਖੇ ਘਰ ਸਥਿਤ ਮ੍ਰਿਤਕਾ ਦੇ ਘਰ ਪਹੁੰਚ ਕੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਤੂੜੀ ਵਾਲੇ ਕਮਰੇ ’ਚੋਂ ਲਾਸ਼ ਨੂੰ ਗਹਿਰੇ ਖੱਡੇ ’ਚੋਂ ਬਰਾਮਦ ਕਰ ਲਿਆ ਹੈ।ਮ੍ਰਿਤਕਾ ਦੀ ਲੜਕੀ ਸੁਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਮਾਂ ਦੀ ਕੋਈ ਉੱਘ ਸੁੱਘ ਨਹੀਂ ਹੈ।ਜਦਕਿ ਮ੍ਰਿਤਕਾ ਜਸਵੰਤ ਕੌਰ ਨੇ ਫੋਨ ‘ਤੇ  ਿਹ ਵੀ ਦੱਸਿਆ ਕਿ ਸਾਡੇ ਗਰ ਕੋਈ ਬੰਦੇ ਆਉਂਦੇ ਰਹਿੰਦੇ ਹਨ ਜਿਸ ਕਰਕੇ ਉਸਦੀ ਨੂੰਹ ਕਮਲਜੀਤ ਕੌਰ ਨਾਲ ਝਗੜਾ ਵੀ ਹੁੰਦਾ ਹੈ ਤੇ ਉਸਨੂੰ ਖਤਰਾ ਹੈ ਕਿ ਉਸ ਸਾਰੇ ਰਲ ਕੇ ਕਿਤੇ ਮੈਨੂੰ ਮਾਰ ਹੀ ਨਾ ਦੇਣ।ਦੱਸਣਯੋਗ ਹੈ ਕਿ 80 ਸਾਲਾਂ ਸੱਸ ਜਸਵੰਤ ਕੌਰ ਦਾ ਕਤਲ ਕਰਕੇ ਲਾਸ਼ ਨੂੰ ਤੂੜੀ ਵਾਲੇ ਕਮਰੇ ਅੰਦਰ 5 ਫੁੱਟ ਡੂੰਘੇ ਖੱਡੇ ’ਚ ਦੱਬਿਆ ਹੋਇਆ ਸੀ।ਨੂੰਹ ਦਾ ਸੱਸ ਨਾਲ ਜ਼ਮੀਨ ਵੇਚਣ ਨੂੰ ਲੈ ਕੇ ਅਕਸਰ ਹੀ ਝਗੜਾ ਹੁੰਦਾ ਸੀ ਪਰ ਸੱਸ ਨੇ ਕੁਝ ਦਿਨ ਪਹਿਲਾਂ ਹੀ ਸਾਰੀ ਜ਼ਮੀਨ ਆਪਣੇ ਪੋਤੇ ਦੇ ਨਾਮ ਲੁਆ ਦਿੱਤੀ ਸੀ। ਜਿਸਤੋਂ ਬਾਅਦ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।ਇਹੀ ਨਹੀਂ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਮਾਮਲੇ ‘ਚ ਘਰ ਆਉਣ ਵਾਲੇ ਲੋਕ ਵੀ ਸ਼ਾਮਿਲ ਹਨ।ਓਧਰ ਔਰਤ ਨੇ ਜਿੱਥੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਉੱਥੇ ਹੀ ਥਾਣਾ ਕੋਟਕਹਿਲੂਰ ਦੀ ਪੁਲਿਸ ਨੇ ਧਾਰਾ 302 ਆਈ ਪੀ ਸੀ ਦੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY