ਪੰਜਾਬ ਸਰਕਾਰ ਵ¤ਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਮੁਹਾਂਦਰੇ ਨੂੰ ਸੰਵਾਰਨ ਲਈ ਵੱਡੇ ਯਤਨ ਕੀਤੇ ਗਏ ਹਨ। ਇਨ੍ਹਾਂ ਯਤਨਾਂ ਤਹਿਤ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਜਲੰਧਰ ਮਾਰਗ ’ਤੇ 100 ਫੁਟ ਉ¤ਚਾ ਸ਼ਾਨਦਾਰ ਸੁਨਹਿਰੀ ਪ੍ਰਵੇਸ਼ ਦਵਾਰ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਅੱਗੇ ਸ਼ਾਨਦਾਰ ਪਲਾਜੇ ਦੀ ਉਸਾਰੀ ਕੀਤੀ ਗਈ ਹੈ। ਟਾਊਨ ਹਾਲ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਂਦੇ ਮਾਰਗ ਨੂੰ ਅਨੋਖੀਵਿਰਾਸਤੀ ਦਿ¤ਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਹੋਰ ਪ੍ਰੋਜੈਕਟਾਂ ਦੀ ਸੇਵਾ ਚੱਲ ਰਹੀ ਹੈ। ਸ੍ਰੀ ਗੁਰੂ ਰਾਮ ਦਾਸ ਵੱਲੋਂ ਵਸਾਈ ਗਈ ਅੰਮ੍ਰਿਤਸਰ ਦੀ ਨਗਰੀ ਨੂੰ ਗੁਰੂ ਕੀ ਨਗਰੀ ਦਾ ਦਰਜਾ ਪ੍ਰਾਪਤ ਹੈ। ਅੰਮ੍ਰਿਤਸਰ ਸ਼ਹਿਰ ਦੀ ਸੇਵਾ ਇੱਕ ਤਰ੍ਹਾਂ ਨਾਲ ਗੁਰੂ ਘਰ ਦੀ ਹੀ ਸੇਵਾ ਹੈ। ਅਸਲ ਵਿੱਚ ਇਤਿਹਾਸਿਕ ਤੌਰ ’ਤੇ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣਾ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਦਾ ਹੀ ਇੱਕ ਹਿੱਸਾ ਹੈ। ਇਸ ਇਤਿਹਾਸਿਕ ਸ਼ਹਿਰ ਦੇ ਕਾਇਆ ਕਲਪ ਵੱਲ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਧਿਆਨ ਦਿੱਤਾ ਗਿਆ ਹੈ। ਸਰਕਾਰ ਵੱਲੋਂ ਅਰੰਭੇ ਗਏ ਪ੍ਰੋਜੈਕਟਾਂ ਨਾਲ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇੱਕ ਨਵੀਂ ਖੂਬਸੂਰਤੀ ਉ¤ਭਰ ਆਈ ਹੈ। 19ਵੀਂ ਸਦੀ ਦੇ ਸ਼ੁਰੂ ’ਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ’ਚ ਸੋਨੇ ਦੀ ਸੇਵਾ ਕੀਤੀ ਗਈ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਸੀ। ਸਦੀਆਂ ਦੇ ਵਕਫੇ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਉਸੇ ਸ਼ਰਧਾ ਭਾਵਨਾ ਨਾਲ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਵੱਲ ਧਿਆਨ ਦਿੱਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਆਪਣੇ-ਆਪ ਵਿੱਚ ਬਹੁਤ ਮਹਾਨ ਹੈ। ਇਸੇ ਹੀ ਭਾਵਨਾ ਤਹਿਤ ਪੰਜਾਬ ਸਰਕਾਰ ਦੀ ਤਰਫੋਂ ਗੁਰੂ ਘਰ ਨੂੰ ਜਾਂਦੇ ਰਾਹ ਨੂੰ ਸਜਾਇਆ ਸਵਾਰਿਆ ਗਿਆ ਹੈ। ਇਸ ਉਦਮ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਖਾਸ ਕਰਕੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬਹੁਤ ਹੀ ਵਧਾਈ ਦੇ ਪਾਤਰ ਹਨ। ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਪੰਜਾਬ ਸਰਕਾਰ ਤੋਂ ਬਹੁਤ ਵੱਖਰੀ ਸੀ। ਮੌਜੂਦਾ ਲੋਕਤੰਤਰੀ ਸਰਕਾਰਾਂ ਵਿੱਚ ਇੱਕ ਧਰਮ ਦੇ ਅਸਥਾਨ ਲਈ ਇਸ ਤਰ੍ਹਾਂ ਦੇ ਕਾਰਜ ਕਰਨੇ ਆਪਣੇ-ਆਪ ਵਿੱਚ ਵੱਡੀ ਅਹਿਮੀਅਤ ਰੱਖਧੇ ਹਨ। ਇਹ ਵਿਲੱਖਣ ਉਦਮ ਹੈ। ਵੱਡੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਕਾਰਜਾਂ ਨੂੰ ਸਰਕਾਰੀ ਤਰਜ ’ਤੇ ਨੇਪਰੇ ਨਹੀਂ ਚਾੜ੍ਹਿਆ ਗਿਆ, ਸਗੋਂ ਇਸ ਲਈ ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੀ ਬਹੁਤ ਹੀ ਉ¤ਚ ਮੁਹਾਰਤ ਟੀਮ ਨੇ ਬਹੁਤ ਹੀ ਸ਼ਰਧਾ, ਮਿਹਨਤ ਅਤੇ ਦ੍ਰਿੜਤਾ ਨਾਲ ਕਾਰਜ ਕੀਤਾ ਹੈ ਅਤੇ ਦਿਨ ਰਾਤ ਇੱਕ ਕਰਕੇ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਹੈ। ਅਰਬਾਂ ਰੁਪਏ ਦੇ ਇਹ ਕਾਰਜ ਕਰਕੇ ਉਨ੍ਹਾਂ ਨੇ ਸੇਵਾ ਦੇ ਖੇਤਰ ਵਿੱਚ ਵੱਡਾ ਨਾਮਣਾ ਅਤੇ ਗੁਰੂ ਦਾ ਯਸ਼ ਖੱਟ ਲਿਆ ਹੈ। ਇਨ੍ਹਾਂ ਕਾਰਜਾਂ ਲਈ ਉਨ੍ਹਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ। ਬੇਸ਼ਕ ਕੁਝ ਪੰਥ ਵਿਰੋਧੀ ਤਾਕਤਾਂ ਸੇਵਾ ਦੇ ਇਨ੍ਹਾਂ ਕਾਰਜਾਂ ਨੂੰ ਵੀ ਸਿਆਸੀ ਈਰਖਾ ਦੀ ਭੇਟ ਚੜ੍ਹਾ ਰਹੇ ਹਨ। ਸਿੱਖ ਪੰਥ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਪੰਥ ਦੋਖੀ ਤਾਕਤਾਂ ਨੂੰ ਕਰਾਰਾ ਜਵਾਬ ਦੇਣ। ਇਸ ਸੇਵਾ ਨੂੰ ਵੀ ਸੋਨੇ ਦੀ ਸੇਵਾ ਵਾਂਗ ਹੀ ਵਡਿਆਈ ਅਤੇ ਪ੍ਰਵਾਨਗੀ ਮਿਲਣੀ ਚਾਹੀਦੀ ਹੈ, ਤਾਂ ਜੋ ਗੁਰੂ ਘਰ ਦੀ ਸੇਵਾ ਲਈ ਹੋਰ ਰਾਹ ਖੁੱਲ੍ਹ ਸਕਣ।। ਇੱਕ ਉਹ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਸਿੱਖ ਭਾਈਚਾਰੇ ਖਿਲਾਫ ਮਹੌਲ ਬਣਾਇਆ ਗਿਆ। ਸ੍ਰੀ ਦਰਬਾਰ ਸਾਹਿਬ ਉ¤ਪਰ ਫੌਜੀ ਹਮਲਾ ਕਰਵਾਇਆ ਗਿਆ। ਦੇਸ਼ ਭਰ ਵਿੱਚ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ। ਇੱਕ ਇਹ ਮੌਕਾ ਹੈ ਜਦੋਂ ਇੱਕ ਸੂਬੇ ਦੀ ਸਮੁੱਚੀ ਸਰਕਾਰ ਗੁਰੂ ਕੀ ਨਗਰੀ ਦੀ ਨੁਹਾਰ ਨੂੰ ਬਦਲਣ ਲਈ ਦਿਨ ਰਾਤ ਇੱਕ ਕਰ ਰਹੀ ਹੈ। ਗੁਰੂ ਘਰ ਦੇ ਰਾਹ ਨੂੰ ਰੁਸ਼ਨਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਸੇਵਾ ਹੈ। ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਸਮੁੱਚੀ ਲੀਡਰਸ਼ਿਪ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਵਿੱਚ ਹਾਜ਼ਰ ਰਹੇ। ਸਿੱਖ ਭਾਈਚਾਰੇ ਦੇ ਦੂਸਰੇ ਮਸਲਿਆਂ ਦੇ ਹੱਲ ਲਈ ਵੀ ਉਨ੍ਹਾਂ ਤੋਂ ਇਸੇ ਤਰ੍ਹਾਂ ਹੀ ਸੁਹਿਰਦ ਪਹਿਲ ਦੀ ਉਮੀਦ ਕਰਦੇ ਹਾਂ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ ਵੱਡੀ ਸੇਵਾ



