Skip to content
Independent perspectives. Global stories.
BREAKING

ਅਖੰਡ ਅਕਾਲੀ ਦਲ ਕਾਂਗਰਸ ਦੀ ਨਵੀਂ ਸ਼ਾਖਾ : ਬਾਦਲ

Share this story

ਅਖੰਡ ਅਕਾਲੀ ਦਲ ਦੀ ਸਥਾਪਨਾ ਪੰਥ ਵਿਰੋਧੀ ਤਾਕਤਾਂ ਵਲੋਂ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਕਰਾਰ
image ਡੇਰਾ ਬਾਬਾ ਨਾਨਕ , 26 ਅਕਤੂਬਰ-   ਨਵੀਂ  ਹੋਂਦ ਵਿਚ ਆਈ ਅਖੰਡ ਅਕਾਲੀ ਦਲ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸ਼ਾਖਾ ਦੱਸਦਿਆਂ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਨਵੀਂ ਪਾਰਟੀ ਰਾਹੀਂ ਸ਼ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨਾ ਚਾਹੁੰਦੀ ਹੈ, ਜੋ ਕਾਮਯਾਬ ਨਹੀਂ ਹੋਵੇਗੀ। ਅੱਜ ਡੇਰਾ ਬਾਬਾ ਨਾਨਕ ਵਿਖੇ ਸੰਗਤ ਦੌਰਾਨ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਦਿਆਂ ਦੇਖ ਕੇ ਇਸ ਨਵੀਂ ਪਾਰਟੀ ਦਾ ਬਣਨਾ , ਇਹ ਸਾਬਤ ਕਰਦਾ ਹੈ ਕਿ ਕੁਝ ਪੰਥ ਵਿਰੋਧੀ ਤਾਕਤਾਂ ਸ਼ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਕੇ ਕਾਂਗਰਸ ਪਾਰਟੀ ਨੂੰ ਫਾਇਦਾ ਪੁਹੰਚਾਉਣਾ ਚਾਹੁੰਦੀਆਂ ਹਨ। ਟਵਿੱਟਰ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਇਹ ਦੋਵੇਂ ਆਗੂ ਸਿਰਫ ਕਾਗਜ਼ੀ ਸ਼ੇਰ ਹਨ। ਸ. ਬਾਦਲ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ 27 ਹਜ਼ਾਰ ਕੱਚੇ ਮੁਲਾਜਮਾਂ  ਨੂੰ ਪੱਕਿਆਂ ਕਰਕੇ ਇਕ ਇਤਿਹਾਸਕ ਕਾਰਜ ਕੀਤਾ ਗਿਆ ਹੈ। ਸੰਗਤ ਦਰਸ਼ਨ ਦੌਰਾਨ ਸ. ਬਾਦਲ ਨੇ ਡੇਰਾ ਬਾਬਾ ਨਾਨਕ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ ਦੀ ਬਟਾਲੀਅਨ 12 ਅਤੇ 164 ਨੂੰ ਭਾਰਤ- ਪਾਕਿ ਸਰਹੱਦ  ਨਾਲ ਲੱਗੀ ਕੰਡਿਆਲੀ ਤਾਰ ਅਤੇ ਸੁਰੱਖਿਆ ਟਾਵਰਾਂ ਦੀ ਮੁਰੰਮਤ ਵਾਸਤੇ 1 ਕਰੋੜ ਰੁਪਏ ਦੇ ਚੈੱਕ ਮੌਕੇ ’ਤੇ ਦਿੱਤੇ ਗਏ। ਇਸ ਮੌਕੇ ਸ. ਸੁੱਚਾ ਸਿੰਘ ਲੰਗਾਹ ਸਾਬਕਾ ਵਜੀਰ ਪੰਜਾਬ ਸਰਕਾਰ, ਸ੍ਰੀ ਕੁਮਾਰ ਅਮਿਤ ਜੁਆਇੰਟ ਸਪੈਸ਼ਲ  ਪਿੰ੍ਰਸੀਪਲ ਸੈਕਰਟਰੀ , ਸ੍ਰੀ ਏ.ਕੇ ਮਿੱਤਲ ਡੀ.ਆਈ.ਜੀ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ, ਸ੍ਰੀ ਦਿਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ, ਸ. ਸਕਤੱਰ ਸਿੰਘ ਬੱਲ ਐਸ.ਡੀ.ਐਮ ਡੇਰਾ ਬਾਬਾ ਨਾਨਕ, ਸ. ਨਵਤੇਜ ਸਿੰਘ ਸੋਢੀ ਤਹਿਸੀਲਦਾਰ, ਸ੍ਰੀ ਸੁਖਜਿੰਦਰ ਸਿੰਘ ਸੋਨੂੰ ਲੰਗਾਹ, , ਚੇਅਰਮੈਨ ਸ. ਸੁਖਬੀਰ ਸਿੰਘ ਵਾਹਲਾ, ਪ੍ਰਧਾਨ ਰਮਨਦੀਪ ਸਿੰਘ ਸੰਧੂ , ਸ. ਬਲਰਾਜ ਸਿੰਘ ਡੀ.ਡੀ.ਪੀ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜਰ ਸਨ।

WRITTEN BY