ਸਸਕਾਰ ਕੈਨੇਡਾ ਵਿਖੇ ਕੀਤਾ ਜਾਵੇਗਾ, ਮਲੂਕਾ ਪਰਿਵਾਰ ਅਤੇ ਉਨ੍ਹਾਂ ਦੇ ਨੇੜਲੇ ਸਬੰਧੀ ਕੈਨੇਡਾ ਪਹੁੰਚਣ ਲੱਗੇ
ਚੰਡੀਗੜ੍ਹ/ਟੋਰਾਂਟੋ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੇ ਪੁ¤ਤਰ ਸ. ਚਰਨਜੀਤ ਸਿੰਘ ਮਲੂਕਾ ਦਾ ਅ¤ਜ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਦੇਹਾਂਤ ਹੋ ਗਿਆ।ਸ. ਚਰਨਜੀਤ ਸਿੰਘ ਮਲੂਕਾ 45 ਵਰ੍ਹਿਆਂ ਦੇ ਸਨ ਅਤੇ ਬੀਤੇ ਕੁ¤ਝ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਤੇ ਉਨ੍ਹਾਂ ਦਾ ਇੱਥੇ ਦੇ ਇੱਕ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ। ਉਨ੍ਹਾਂ ਅ¤ਜ ਸਵੇਰੇ 7 ਵਜੇ ਆਖਰੀ ਸਾਹ ਲਿਆ।ਸ. ਚਰਨਜੀਤ ਸਿੰਘ ਆਪਣੇ ਪਿ¤ਛੇ ਪਤਨੀ ਅਤੇ ਦੋ ਬ¤ਚੇ ਛ¤ਡ ਗਏ ਹਨ।ਇਸ ਦੌਰਾਨ ਸ. ਚਰਨਜੀਤ ਸਿੰਘ ਮਲੂਕਾ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰਕ ਅਤੇ ਸਿਆਸੀ ਹਲਕਿਆਂ ਵਿਚ ਸੋਗ ਦੀ ਲਹਿਰ ਹੈ।ਮਲੂਕਾ ਪਰਿਵਾਰ ਜਿਨ੍ਹਾਂ ਵਿੱਚ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਉਨ੍ਹਾਂ ਦੀ ਧਰਮ ਪਤਨੀ, ਦੂਸਰੇ ਪੁੱਤਰ ਸ. ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਪਰਮਪਾਲ ਕੌਰ ਆਈਏਐਸ ਨੂੰ ਇਸ ਨਾਲ ਗਹਿਰਾ ਸਦਮਾ ਲੱਗਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਸ. ਚਰਨਜੀਤ ਸਿੰਘ ਮਲੂਕਾ ਦਾ ਸੰਸਕਾਰ ਕੈਨੇਡਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਰਿਸ਼ਤੇਦਾਰ ਸੰਸਕਾਰ ’ਚ ਹਿੱਸਾ ਲੈਣ ਲਈ ਕੈਨੇਡਾ ਪਹੁੰਚ ਚੁੱਕੇ ਹਨ। ਇਸ ਦੌਰਾਨ ਕੈਨੇਡਾ ਵਿੱਚ ਵੀ ਸ. ਮਲੂਕਾ ਦੇ ਦੇਹਾਂਤ ’ਤੇ ਸੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਦੇ ਬਹੁਤ ਨੇੜਲੇ ਸਾਥੀ ਕੈਨੇਡਾ ਦੇ ਸ਼ਹਿਰ ਬਰੈਂਮਟਨ ਦੇ ਸਾਬਕਾ ਕੌਂਸਲਰ ਸ੍ਰੀ ਵਿੱਕੀ ਢਿੱਲੋਂ, ਸ. ਸਤਪਾਲ ਸਿੰਘ ਬਰਾੜ, ਸ. ਕੁਲਵੰਤ ਸਿੰਘ ਸਰਪੰਚ ਅਤੇ ਸ. ਦਰਸ਼ਨ ਸਿੰਘ ਅੱਕਾਂਵਾਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਿਕੰਦਰ ਸਿੰਘ ਮਲੂਕਾ ਨੂੰ ਸਦਮਾ, ਬੇਟੇ ਦਾ ਕੈਨੇਡਾ ’ਚ ਦੇਹਾਂਤ



