ਸਰਦੂਲਗੜ੍ਹ, 23 ਅਕਤੂਬਰ (ਵਿਪਨ ਗੋਇਲ, ਬਲਜੀਤ ਪਾਲ)- ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਦੇ ਪੰਜਾਬ ਰੈਜਮੈਂਟ ਦੇ ਫੌਜੀ ਜਵਾਨ ਮਨਪ੍ਰੀਤ ਸਿੰਘ ਜੋ 11 ਅਕਤੂਬਰ ਨੂੰ ਚੀਨ ਦੇ ਬਾਰਡਰ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਅੱਜ ਸਰਕਾਰੀ ਸਕੰਡਰੀ ਸਕੂਲ ਭੰਮੇਂ ਕਲਾਂ ਵਿਖੇ ਹੋਏ ਉਨ੍ਹਾਂ ਦੇ ਸ਼ਰਧਾਜਲੀ ਸਮਾਰੋਹ ਵਿੱਚ ਰਾਜਨੀਤਕ, ਸਮਾਜਿਕ, ਸਮਾਜਸੇਵੀ ਸੰਸਥਾਵਾ ਅਤੇ ਸਰਕਾਰੀ ਅਫਸਰਾ ਅਤੇ ਪਿੰਡਾ ਦੀਆਂ ਪੰਚਾਇਤਾ ਅਤੇ ਲੋਕ ਹਜਾਰਾ ਦੀ ਗਿਣਤੀ ਵਿੱਚ ਸ਼ਾਮਿਲ ਹੋਏ।ਇਸ ਸ਼ਰਧਾਜਲੀ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ੍ਹ, ਕਾਗਰਸ ਦੇ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਿਕਰਮ ਸਿੰਘ ਮੋਫਰ, ਕੁਲਦੀਪ ਸਿੰਘ ਸਰਦੂਲਗੜ੍ਹ, ਨਾਜ਼ਰ ਸਿੰਘ ਮਾਨਸ਼ਾਹੀਆਂ ਉਮੀਦਵਾਰ ਆਪ ਮਾਨਸਾ, ਏ.ਡੀ.ਸੀ (ਵਿਕਾਸ) ਸੰਯਮ ਅਗਰਵਾਲ, ਤਹੀਸਲਦਾਰ ਗੁਰਮੇਲ ਸਿੰਘ, ਨਾਇਬ ਤਹੀਸਲਦਾਰ ਨਛੱਤਰ ਸਿੰਘ, ਸੁਖਦੇਵ ਸਿੰਘ ਚੈਨੇਵਾਲਾ,ਕੈਪਟਨ ਗੁਰਦਿਆਲ ਸਿੰਘ,ਪਰਮਜੀਤ ਸਿੰਘ,ਬਲਵਿੰਦਰ ਸਿੰਘ ਭੰਮਾਂ,ਪਰਵਿੰਦਰ ਸਿੰਘ ਝੁਨੀਰ, ਬਲਵੰਤ ਸਿੰਘ ਕੋਰਵਾਲਾ, ਗੁਰਪ੍ਰੀਤ ਸਿੰਘ ਵਿੱਕੀ, ਸੁੱਖੀ ਭੰਮਾਂ, ਲਖਵਿੰਦਰ ਜਵਾਹਰਕੇ,ਭਰਭੂਰ ਸਿੰਘ ਚਚੋਹਰ, ਹਰਦੇਵ ਸਿੰਘ ਕੋਰਵਾਲਾ, ਸਰਪੰਚ ਭਰਭੂਰ ਸਿੰਘ, ਸਵਰਨ ਸਿੰਘ, ਜਗਵਿੰਦਰ ਸਿੰਘ ਰਾਮਾਂਨੰਦੀ, ਜੱਗਾ ਸਿੰਘ ਰਾਮਾਂ ਨੰਦੀ, ਗੁਰਦੀਪ ਸਿੰਘ, ਸਿੰਗਾਰਾ ਸਿੰਘ, ਬੁੱਧ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮਾਂ, ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਜਟਾਣਾ, ਟੇਕ ਸਿੰਘ ਭੰਮੇ ਕਲਾਂ, ਅਭੈ ਕੁਮਾਰ ਗੋਦਾਰਾ, ਗੁਰਦੀਪ ਗੈਟੀ,ਸੁਰਜੀਤ ਸਿੰਘ ਸ਼ਿੰਦੀ, ਜਗਸੀਰ ਸਿੰਘ,ਡਾ:ਹਰਦੇਵ ਸਿੰਘ ਕੋਰਵਾਲਾ,ਡਾ:ਮਨਜੀਤ ਸਿੰਘ ਰਾਣਾ,ਬਲਵਿੰਦਰ ਨਾਰੰਗ,ਲੋਕ ਜਨ ਸ਼ਕਤੀ ਦੇ ਜਿਲ੍ਹਾ ਪ੍ਰਧਾਨ ਦਾਰਾ ਸਿੰਘ, ਥਾਣਾ ਮੁਖੀ ਯਾਦਵਿੰਦਰ ਸਿੰਘ ਕੋਟ ਧਰਮੂ ਅਤੇ ਨਿਰਮਲ ਸਿੰਘ ਫੱਤਾ ਤੋ ਇਲਾਵਾ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਪਾਰਟੀਆਂ ਦੇ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।ਇਸ ਮੋਕੇ ਤੇ ਕਾਂਗਰਸ ਦੇ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਸ਼ਰਧਾਜਲੀ ਦਿੰਦਿਆਂ ਕਿਹਾ ਕਿ ਸ਼ਹੀਦ ਫੋਜੀ ਮਨਪ੍ਰੀਤ ਦਾ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਜਿਸ ਤਰ੍ਹਾ ਦੀ ਉਹਨ੍ਹਾ ਦੀ ਯਾਦਗਾਰ ਬਣਾਉਣਾ ਚਾਹੁਦੇ ਹਨ ਉਸ ਤਰ੍ਹਾ ਦੀ ਬਣਾ ਦਿੱਤੀ ਜਾਵੇਗੀ।ਇਸ ਮੋਕੇ ਤੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਐਲਾਨ ਕੀਤਾ ਕਿ ਸ਼ਹੀਦ ਫੋਜੀ ਅਤੇ ਪਿੰਡ ਦਾ ਇੱਕ ਹੋਰ ਨੋਜਵਾਨ ਜੋ ਪੁਲਿਸ ਵਿੱਚ ਤੈਨਾਤ ਸੀ ਉਸ ਦੀ ਸੜਕ ਹਾਦਸੇ ਵਿੱਚ ਮੋਤ ਹੋਣ ਕਾਰਨ ਪਿੰਡ ਵਿੱਚ ਦੀਵਾਲੀ ਨਹੀ ਮਨਾਈ ਜਾਵੇਗੀ। ਅੰਤ ਵਿੱਚ ਸ਼ਹੀਦ ਫੋਜੀ ਮਨਪ੍ਰੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਮਨਪ੍ਰੀਤ ਸਿੰਘ ਦੇ ਤੁਰ ਜਾਣ ਦਾ ਬਹੁਤ ਦੁੱਖ ਹੈ ਉੱਥੇ ਮਨਪ੍ਰੀਤ ਵੱਲੋ ਦੇਸ ਦੀ ਰਾਖੀ ਕਰਦਿਆ ਸ਼ਹੀਦੀ ਪ੍ਰਾਪਤ ਕਰਨ ਤੇ ਮਾਣ ਵੀ ਹੈ ਜਿਸ ਨੇ ਪਿੰਡ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ।
ਬਾਰਡਰ ’ਤੇ ਸ਼ਹੀਦ ਹੋਏ ਫੌਜੀ ਮਨਪ੍ਰੀਤ ਸਿੰਘ ਦੇ ਸ਼ਰਧਾਜਲੀ ਸਮਾਰੋਹ ’ਚ ਹਜ਼ਾਰਾਂ ਲੋਕ ਪਹੁੰਚੇ



