Skip to content
Independent perspectives. Global stories.
BREAKING

ਸ਼ਿਮਲਾ ’ਚ 3 ਕਾਰਾਂ ਤੇ ਦੋ ਮੋਟਰਸਾਇਕਲ ਸੜ ਕੇ ਸੁਆਹ

Share this story

rohtak-barbadi1-612x400 ਸ਼ਿਮਲਾ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਦੇ ਸ਼ਿਮਲਾ ਜ਼ਿਲੇ ’ਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੀ ਸਵੇਰ 3 ਵਜੇ ਵਿਕਟਰੀ ਟਨਲ ਨੇੜੇ ਢੀਂਗਰਾ ਸਟੇਟ ’ਚ ਸੜਕ ਕਿਨਾਰੇ ਖੜ੍ਹੇ 5 ਵਾਹਨਾਂ ’ਚ ਅੱਗ ਲੱਗ ਗਈ।ਇਨ੍ਹਾਂ ’ਚੋਂ ਤਿੰਨ ਕਾਰਾਂ ਅਤੇ 2 ਮੋਟਰਸਾਈਕਲ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਦੇਰ ਰਾਤ ਕੂੜੇ ‘ਚ ਅੱਗ ਲਾਈ ਸੀ ਅਤੇ ਅੱਗ ਨੇ ਉੱਥੇ ਖੜ੍ਹੇ ਵਾਹਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਅਤੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ।
ਅੱਗ ਨਾਲ ਇੰਡੀਗੋ, ਓਪੇਰਲ ਐਸਟਰਾ, ਈਟੀਓਸ ਕਾਰਾਂ ਪੂਰੀ ਤਰ੍ਹਾਂ ਸੜ ਗਈਆਂ ਹਨ।ਅਗਜਨੀ ਦਾ ਸ਼ਿਕਾਰ ਹੋਏ 5 ਵਾਹਨਾਂ ’ਚ ਤਿੰਨ ਕਾਰਾਂ ਅਤੇ 2 ਮੋਟਰਸਾਈਕਲ ਹਨ। ਮੌਕੇ ’ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

WRITTEN BY