Skip to content
Independent perspectives. Global stories.
BREAKING

ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ ਜ਼ਮੀਨ ’ਤੇ ਰੱਖਿਆ ਟਰਾਂਸਫਾਰਮਰ

Share this story

image ਪਾਤੜਾਂ, 20 ਅਕਤੂਬਰ (ਹਰਭਜਨ ਸਿੰਘ ਮਹਿਰੋਕ)- ਨਿੱਜੀ ਸੰਸਥਾਵਾਂ ਅਤੇ ਸਕੂਲ ਕਾਲਜਾਂ ਦੇ ਨਜ਼ਦੀਕ ਕੋਈ ਹਾਦਸਾ ਹੋਣ ਤੋਂ ਸਤਰਕ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਪੂਰੀ ਤਰਾਂ ਬੇਖਬਰ ਨਜਰ ਆ ਰਿਹਾ ਹੈ ਖਾਸ ਤੋਰ ਤੇ ਪ੍ਰਸ਼ਾਸਨ ਪੂਰੀ ਤਰਾਂ ਨਿਗਰਾਨ ਹੁੰਦਾ ਹੈ ਪਰ ਪਾਤੜਾਂ ਦੇ ਚੁਨਾਗਰਾ ਰੋਡ ਨੇੜੇ ਵਿਕਟੋਰੀਆ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੇ ਨਜ਼ਦੀਕ ਹਾਈ ਬੋਲਟੇਜ ਕਰੰਟ ਵਾਲਾ ਟਰਾਂਸਫਾਰਮ ਜਮੀਨ ਤੇ ਰੱਖ ਕੇ ਮੁਹੱਲਿਆਂ ਨੂੁੰ ਸਪਲਾਈ ਦਿੱਤੀ ਹੋਈ ਹੈ ਜੋ ਕਿ ਕਿਸੇ ਵੇਲੇ ਵੀ ਕੋਈ ਹਾਦਸੇ ਦਾ ਕਾਰਨ ਬਣ ਸਕਦਾ ਹੈ ਜਿਸ ਦੀ ਸਪਲਾਈ ਕੱਟਣ ਵਾਲਾ ਸੁੱਚ ਖਰਾਬ ਹੋਣ ਤੇ 11000 ਵੋਲਟੇਜ ਡਰੈਕਟ ਟਰਾਂਸਫਾਰਮ ਨੂੰ ਦਿੱਤੀ ਹੋਈ ਹੈ ਜੋ ਕਿ ਟਾਂਸਫਾਰਮ ਸਕੂਲ ਤੋਂ 15 ਫੁੱਟ ਦੀ ਦੂਰੀ ਤੇ ਹੈ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਨਾ ਤਾਂ ਕੋਈ ਚਾਰ ਚੁਫੇਰੇ ਕੰਡੇਦਾਰ ਤਾਰ ਲਾਈ ਹੋਈ ਹੈ ਕੋਈ ਵੀ ਛੋਟਾ ਬੱਚਾ ਇਸ ਦੀ ਲਪੇਟ ਵਿੱਚ ਆ ਸਕਦਾ ਹੈ ਹਰ ਦਿਨ ਪੰਜਾਬ ਵਿੱਚ ਬਿਜਲੀ ਸਰਕਟ ਸ਼ਾਂਟ ਹੋਣ ਨਾਲ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ ਇਸ ਨਾਲ ਬਿਜਲੀ ਬੋਰਡ ਦੀ ਲਾਪਰਵਾਹੀ ਸਾਹਮਣੇ ਨਜਰ ਆ ਰਹੀ ਹੈ।

WRITTEN BY