Skip to content
Independent perspectives. Global stories.
BREAKING

ਚੋਰਾਂ ਵੱਲੋਂ ਦੁਕਾਨ ਵਿੱਚੋਂ ਨਕਦੀ ਚੋਰੀ ਤੇ ਦੋ ਦੁਕਾਨਾਂ ਦੇ ਜਿੰਦਰੇ ਭੰਨੇ

Share this story

image ਰਾਮਪੁਰਾ ਫੂਲ, 18 ਅਕਤੂਬਰ (ਕੁਲਜੀਤ ਢੀਂਗਰਾ)- ਬੀਤੀ ਰਾਤ ਸਥਾਨਕ ਸ਼ਹਿਰ ਵਿਖੇ ਚੋਰਾਂ ਵੱਲੋ ਇੱਕ ਦੁਕਾਨ ਵਿੱਚੋ ਨਕਦੀ ਚੋਰੀ ਕਰ ਲਏ ਜਾਣ ਅਤੇ ਦੋ ਦੁਕਾਨਾਂ ਦੇ ਜਿੰਦਰੇ ਭੰਨੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਕੇਨਰਾਂ ਬੈਕ ਨੇੜੇ ਚੱਲ ਰਹੇ ਇੱਕ ਆਈਸਕ੍ਰੀਮ ਪਾਰਲਰ ਸੋਹਣ ਕੈਫੇਟੇਰੀਆ ਦੇ ਜਿੰਦਰੇ ਭੰਨ ਕੇ ਚੋਰਾਂ ਵੱਲੋ ਨਕਦੀ ਚੋਰੀ ਕੀਤੀ ਗਈ । ਪੀੜਤ ਦੁਕਾਨਦਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਬਿਜਲੀ ਦੇ ਬਿਲ ਭਰਨ ਸੰਬੰਧੀ 35 ਹਜ਼ਾਰ ਰੁਪਏ ਦੀ ਨਕਦੀ ਉਸ ਵੱਲੋ ਦੁਕਾਨ ਦੇ ਗੱਲੇ ਵਿੱਚ ਰੱਖੀ ਗਈ ਸੀ ਪਰ ਜਦ ਸਵੇਰੇ ੳਸਨੇ ਆਪਣੀ ਦੁਕਾਨ ਖੋਲਣ ਲਈ ਪਾਰਲਰ ਦੇ ਦੋਵੇ ਪਾਸੇ ਬਣੇ ਸ਼ਟਰਾਂ ਨੂੰ ਵੇਖਿਆ ਤਾ ਇੱਕ ਸ਼ਟਰ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਦੁਕਾਨ ਅੰਦਰ ਬਣਿਆ ਗੇਟ ਵੀ ਖੁੱਲਾ ਪਿਆ ਸੀ । ਜਦ ਉਸਨੇ ਆਪਣੀ ਦੁਕਾਨ ਵਿਚਲਾ ਸਮਾਨ ਦੇਖਣ ਉਪਰੰਤ ਗੱਲੇ ਵਿੱਚ ਨਜਰ ਮਾਰੀ ਤਾ ਉਸ ਵਿੱਚ ਰੱਖੀ 35 ਹਜਾਰ ਦੀ ਨਕਦੀ ਗੱਲੇ ਵਿੱਚੋ ਗਾਇਬ ਸੀ । ਇਸ ਘਟਨਾ ਦਾ ਪਤਾ ਚੱਲਦੇ ਹੀ ਉਸ ਵੱਲੋ ਪੁਲਿਸ ਥਾਣਾ ਸਿਟੀ ਰਾਮਪੁਰਾ ਤੇ ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀਆਂ ਨੂੰ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ ।  ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਸਿਟੀ ਰਾਮਪੁਰਾ ਦਾ ਇੱਕ ਏ,ਐਸ ਆਈ ਨਰਵੀਰ ਸਿੰਘ ਇੱਕ ਪੁਲਿਸ ਕਰਮਚਾਰੀ ਸਮੇਤ ਪੜਤਾਲ ਕਰਨ ਲਈ ਉਕਤ ਦੁਕਾਨ ਤੇ ਪਹੁੰਚਿਆ ਤਾ ਮੋਕੇ ਤੇ ਹਾਜਰ ਪ੍ਰੈਸ ਦੇ ਇੱਕ ਨੁਮਾਇੰਦੇ ਵੱਲੋ ਪ੍ਰੈਸ ਕਵਰੇਜ ਲਈ ਆਪਣੇ ਕੈਮਰੇ ਨਾਲ ਦੂਰ ਖੜ ਕੇ ਤਸਵੀਰਾਂ ਖਿੱਚਣ ਸਮੇ ਉਕਤ ਏ,ਐਸ,ਆਈ ਵੱਲੋ ਪੀੜਤ ਦੁਕਾਨਦਾਰ ਅਤੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿੱਚ ਪ੍ਰੈਸ ਦੇ ਨੁਮਾਇੰਦੇ ਨੂੰ ਫੋਟੋ ਖਿੱਚਣ ਤੋ ਵਰਜਦਿਆ ਉਸ ਨਾਲ ਨਿੰਦਣਯੋਗ ਵਿਵਹਾਰ ਕੀਤਾ ਗਿਆ । ਪਰ ਜਦੋ ਮੋਕੇ ਪਰ ਹੀ ਪੀੜਤ ਦੁਕਾਨਦਾਰ ਤੇ ਹਾਜਰ ਮੋਹਤਬਰ ਵਿਅਕਤੀਆਂ ਵੱਲੋ ਉਕਤ ਏ, ਐਸ, ਆਈ ਨੂੰ ਪ੍ਰੈਸ ਦੇ ਨੁਮਾਇੰਦੇ ਨਾਲ ਅਜਿਹਾ ਵਿਵਹਾਰ ਕਰਨ ਤੋ ਰੋਕਿਆ ਗਿਆ ਤਾ ਉਕਤ ਏ, ਐਸ,ਆਈ ਉਹਨਾ ਨਾਲ ਵੀ ਮਾੜਾ ਸਲੂਕ ਕਰਦਾ ਹੋਇਆ ਆਪਣੀ ਪੜਤਾਲ ਵਿਚਾਲੇ ਛੱਡ ਹੀ ਤੁਰਦਾ ਬਣਿਆ । ਇਸ ਸੰਬੰਧੀ ਜਦੋ ਗੁਰਜੀਤ ਸਿੰਘ ਰੋਮਾਣਾ ਡੀ,ਐਸ,ਪੀ ਫੂਲ ਨੂੰ ਉਕਤ ਏ, ਐਸ,ਆਈ ਵੱਲੋ ਕੀਤੇ ਗਏ ਮਾੜੇ ਵਿਵਹਾਰ ਸੰਬੰਧੀ ਜਾਣੂ ਕਰਵਾਇਆ ਗਿਆ ਤਾ ਉਨ੍ਹਾ ਤੁਰੰਤ ਹੀ ਥਾਣਾ ਮੁਖੀ ਜਰਨੈਲ ਸਿੰਘ ਨੂੰ ਤਫਤੀਸ਼ ਲਈ ਮੋਕੇ ਪਰ ਭੇਜਦਿਆ ਉਕਤ ਏ, ਐਸ,ਆਈ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ। ਪੀੜਤ ਦੁਕਾਨਦਾਰ ਦੇ ਬਿਆਨਾ ਤਹਿਤ ਪੁਲਿਸ ਥਾਣਾ ਸਿਟੀ ਰਾਮਪੁਰਾ ਵੱਲੋ ਮਾਮਲਾ ਦਰਜ ਕਰਕੇ ਚੋਰੀ ਸੰਬੰਧੀ ਤਫਤੀਸ਼ ਆਰੰਭੀ ਗਈ ਹੈ। ਫੀਲਡ ਪ੍ਰੈਸ ਕਲੱਬ ਰਾਮਪੁਰਾ ਫੂਲ ਵੱਲੋਂ ਉਕਤ ਏ.ਐਸ.ਆਈ. ਵੱਲੋਂ ਪ੍ਰੈੱਸ ਦੇ ਨੁਮਾਇੰਦੇ ਨਾਲ ਕੀਤੇ ਮਾੜੇ ਵਿਵਹਾਰ ਦੀ ਪੁਰਜੋਰ ਨਿੰਦਾ ਕਰਦਿਆ ਉਕਤ ਏ ਐਸ, ਆਈ ਖਿਲਾਫ ਸਖਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

WRITTEN BY