ਪਾਤੜਾਂ, 18 ਅਕਤੂਬਰ (ਹਰਭਜਨ ਸਿੰਘ ਮਹਿਰੋਕ)- ਉੱਘੇ ਸਮਾਜ ਸੇਵੀ ਸ੍ਰੀ ਰਾਜ ਕੁਮਾਰ ਸਿੰਗਲਾ ਦੀ ਅੰਤਿਮ ਅਰਦਾਸ ਅੱਜ ਪਾਤੜਾਂ ਦੇ ਪ੍ਰਾਚੀਨ ਸ਼ਿਵ ਮੰਦਰ ਭਵਨ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹਰ ਪਾਰਟੀ ਦੇ ਅਹੁਦੇਦਾਰਾਂ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਵਿਧਾਇਕ ਪਟਿਆਲਾ ਮਹਾਰਾਣੀ ਪਰਨੀਤ ਕੌਰ ਅਤੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਅਸੀਂ ਉਸ ਸ਼ਖਸੀਅਤ ਰਾਜ ਕੁਮਾਰ ਸਿੰਗਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੇ ਪੁਰਨਿਆਂ ਤੇ ਚੱਲਣ ਦਾ ਪ੍ਰਣ ਕਰਿਏ ਅਸੀਂ ਰਾਜ ਕੁਮਾਰ ਸਿੰਗਲਾ ਜਿਨ੍ਹਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਥੇ ਸ਼ਹਿਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹਸਤੀ ਦੇ ਜਾਣ ਨਾਲ ਸ਼ਹਿਰ ਇਕ ਸਮਾਜ ਸੇਵਾ ਤੋਂ ਵਾਂਝਾ ਹੋ ਗਿਆ ਹੈ ਅਸੀਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ੳੇਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਮੌਕੇ ਸਾਬਕਾ ਐਮ. ਐਲ. ਏ. ਨਿਰਮਲ ਸਿੰਘ ਸ਼ੁਤਰਾਣਾ, ਦਿੜਬਾ ਹਲਕੇ ਦੇ ਸਾਬਕਾ ਐਮ. ਐਲ. ਏ ਸੁਰਜੀਤ ਸਿੰਘ ਧਿਮਾਣ, ਵਪਾਰ ਸੈਲ ਦੇ ਪ੍ਰਧਾਨ ਰਮੇਸ਼ ਕੁਮਾਰ, ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸ਼ਹਿਰੀ ਪ੍ਰਧਾਨ ਸਤੀਸ਼ ਗਰਗ, ਪੀ. ਪੀ. ਸੀ. ਸੈਕਟਰੀ ਰਣਜੀਤ ਅਰੋੜਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਵਿਨੋਦ ਕੁਮਾਰ ਜਿੰਦਲ, ਸ਼ਮਸ਼ੇਰ ਸਿੰਘ, ਸੁਖਪਾਲ ਸਿੰਘ, ਬਗੀਚਾ ਸਿੰਘ, ਗਿਆਨ ਸਿੰਘ ਧਾਲੀਵਾਲ, ਸਰਦੂਲ ਸਿੰਘ ਸੰਧੂ, ਗੋਬਿੰਦ ਵਿਰਦੀ, ਟਰੱਕ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਹੈਪੀ, ਦਲੇਰ ਸਿੰਘ ਹਰਿਅਉ, ਕਬੀਰ ਦਾਸ, ਨਿਰਮਲ ਪੰਨੂ, ਮੋਹਰ ਸਿੰਘ, ਵਿਜੇ ਗਰਗ, ਰਜਿੰਦਰ ਪੱਪੂ, ਮਨਜੀਤ ਕੌਰ ਭੱਠਲ, ਕ੍ਰਿਸ਼ਨ ਸਿੰਘ, ਜਸਵਿੰਦਰ ਸ਼ਰਮਾ, ਸਤਵਿੰਦਰ ਵਿਰਕ, ਭਗਤ ਸਿੰਘ ਧਾਮੀ, ਮੰਨਾ ਹਰਿਅਉ, ਗਗਨ ਮਹਿਰੋਕ ਅਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।
ਪਾਤੜਾਂ ਤੋਂ ਕਾਂਗਰਸ ਪਾਰਟੀ ਅਤੇ ਸਮਾਜ ਸੇਵੀ ਰਾਜ ਕੁਮਾਰ ਦੀ ਅੰਤਿਮ ਅਰਦਾਸ ਤੇ ਪਹੁੰਚੀਆਂ ਸ਼ਖਸੀਅਤਾਂ



