ਸਰਦੂਲਗੜ੍ਹ/ਝੁਨੀਰ, 18 ਅਕਤੂਬਰ (ਬਲਜੀਤ ਪਾਲ/ਵਿਪਨ ਗੋਇਲ)- ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਪੰਜਾਬ ਰੈਜਮੈਂਟ ਦੇ ਫੌਜੀ ਜਵਾਨ ਮਨਪ੍ਰੀਤ ਸਿੰਘ ਜੋ 11 ਅਕਤੂਬਰ ਨੂੰ ਚੀਨ ਦੇ ਬਾਰਡਰ ਤੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ।ਉਸ ਦੀ ਮ੍ਰਿਤੱਕ ਦੇਹ ਨੂੰ ਫੌਜ ਦੇ ਜਵਾਨ ਸੋਮਵਾਰ ਦੇਰ ਰਾਤ ਪਿੰਡ ਭੰਮੇ ਕਲਾਂ ਲੈਕੇ ਪਹੁੰਚੇ ਸਨ।ਮਨਪ੍ਰੀਤ ਸਿੰਘ ਦਾ ਅੰਤਿੰਮ ਸਸਕਾਰ ਸਰਕਾਰੀ ਮਾਨ-ਸਨਮਾਨਾਂ ਨਾਲ ਪਿੰਡ ਭੰਮੇ ਕਲਾਂ ਦੇ ਸਮਸਾਨ ਘਾਟ ਵਿਖੇ ਕੀਤਾ ਗਿਆ। ਅੰਤਿੰਮ ਸਸਕਾਰ ਮੌਕੇ ਵਿਸ਼ੇਸ ਤੌਰ ਤੇ ਪਹੁੰਚੀ ਫੌਜ ਦੀ ਟੁੱਕੜੀ ਨੇ ਸੰਗੀਤਕ ਧੁਨਾਂ ਵਜਾਕੇ, ਸੂਬੇਦਾਰ ਭੁਪਿੰਦਰ ਸਿੰਘ ਵੱਲੋ ਅਮਰ ਸ਼ਹੀਦ ਮਨਪ੍ਰੀਤ ਸਿੰਘ ਨੂੰ ਫੁੱਲਾ ਦਾ ਹਾਰ ਭੇਟ ਕੀਤਾ ਤੇ ਹਾਜ਼ਰ ਫੋਜੀ ਜਵਾਨਾਂ ਨੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ।ਸ਼ਹੀਦ ਮਨਪ੍ਰੀਤ ਸਿੰਘ ਦੀ ਅਰਥੀ ਨੂੰ ਉਸ ਭੈਣ ਜਸਪ੍ਰੀਤ ਕੌਰ ਨੇ ਮੋਢਾ ਦਿੱਤਾ ਅਤੇ ਮ੍ਰਿਤੱਕ ਦੇਹ ਨੂੰ ਅਗਨੀ ਦਿੱਤੀ। ਇਸ ਮੌਕੇ ਸਾਰਾ ਹੀ ਮਾਹੌਲ ਗਮਗੀਨ ਸੀ। ਮਨਪ੍ਰੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਮਨਪ੍ਰੀਤ ਸਿੰਘ ਦੇ ਤੁਰ ਜਾਣ ਦਾ ਬਹੁਤ ਦੁੱਖ ਹੈ ਉੱਥੇ ਮਨਪ੍ਰੀਤ ਵੱਲੋ ਦੇਸ ਦੀ ਰਾਖੀ ਕਰਦਿਆ ਸ਼ਹੀਦੀ ਪ੍ਰਾਪਤ ਕਰਨ ਤੇ ਮਾਣ ਵੀ ਹੈ ਜਿਸ ਨੇ ਪਿੰਡ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਅਤੇ ਡੀ.ਐਸ.ਪੀ. ਮਾਨਸਾ ਜਸਮੀਤ ਸਿੰਘ ਨੇ ਵੀ ਮਨਪ੍ਰੀਤ ਸਿੰਘ ਦੀ ਮ੍ਰਿਤੱਕ ਦੇਹ ਤੇ ਫੁੱਲਾ ਦੇ ਹਾਰ ਭੇਟ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਝਾ ਕਰਦਿਆ ਕਿਹਾ ਕਿ ਉਹ ਪਰਿਵਾਰ ਨਾਲ ਹਰ ਦੁੱਖ-ਸੁੱਖ ’ਚ ਖੜੇ ਹਨ। ਮਨਪ੍ਰੀਤ ਸਿੰਘ ਅੰਤਿੰਮ ਸਸਕਾਰ ਮੌਕੇ ਭੰਮੇ ਕਲਾ ਅਤੇ ਨੈੜੇ ਦੇ ਪਿੰਡਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾ ਨੇ ਸਜੇਲ ਤੇ ਨਮ ਅੱਖਾ ਨਾਲ ਸ਼ਹੀਦ ਮਨਪ੍ਰੀਤ ਸਿੰਘ ਨੂੰ ਅੰਤਿੰਮ ਵਿਦਾਇਗੀ ਦਿੱਤੀ। ਇਸ ਮੌਕੇ ਕਾਂਗਰਸ ਦੇ ਜ਼ਿਲਾਂ ਪ੍ਰਧਾਨ ਬਿਕਰਮ ਸਿੰਘ ਮੋਫਰ, ਬਲਵੰਤ ਸਿੰਘ ਕੋਰਵਾਲਾ, ਗੁਰਪ੍ਰੀਤ ਸਿੰਘ ਵਿੱਕੀ, ਸੁੱਖੀ ਭੰਮਾਂ, ਲਖਵਿੰਦਰ ਜਵਾਹਰਕੇ, ਅਕਾਲੀ ਦਲ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਸਰਪੰਚ ਭਰਭੂਰ ਸਿੰਘ, ਸਵਰਨ ਸਿੰਘ, ਜਗਵਿੰਦਰ ਸਿੰਘ ਰਾਮਾਂਨੰਦੀ, ਜੱਗਾ ਸਿੰਘ ਰਾਮਾਂ ਨੰਦੀ, ਗੁਰਦੀਪ ਸਿੰਘ, ਸਿੰਗਾਰਾ ਸਿੰਘ, ਬੁੱਧ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮਾਂ, ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਜਟਾਣਾ, ਟੇਕ ਸਿੰਘ ਭੰਮੇ ਕਲਾਂ, ਅਭੈ ਕੁਮਾਰ ਗੋਦਾਰਾ, ਗੁਰਦੀਪ ਗੈਟੀ, ਨਾਇਬ ਝੂਨੀਰ, ਸੁਰਜੀਤ ਸਿੰਘ ਸ਼ਿੰਦੀ, ਜਗਸੀਰ ਸਿੰਘ, ਬਲਵਿੰਦਰ ਸਿੰਘ ਭੰਮਾ, ਥਾਣੇਦਾਰ ਯਾਦਵਿੰਦਰ ਸਿੰਘ ਕੋਟ ਧਰਮੂ,ਨਾਇਬ ਤਹਿਸੀਲਦਾਰ ਜੀਵਨ ਲਾਲ ਝੁਨੀਰ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਪਾਰਟੀਆਂ ਦੇ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।
ਬਾਰਡਰ ’ਤੇ ਸ਼ਹੀਦ ਹੋਏ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ



