Skip to content
Independent perspectives. Global stories.
BREAKING

ਮੋਰਿੰਡਾ-ਚੁੂੰਨੀ ਚੌਂਕ ’ਤੇ ਵਾਪਰੇ ਭਿਆਨਕ ਸੜ੍ਹਕ ਹਾਦਸੇ ’ਚ ਇੱਕ ਭੈਣ ਦੀ ਮੌਕੇ ’ਤੇ ਮੌਤ’ ਇੱਕ ਗੰਭੀਰ ਜ਼ਖ਼ਮੀ

Share this story

image ਮੋਰਿੰਡਾ, 16 ਅਕਤੂਬਰ (ਸੋਨੀ ਸਾਗੀ)- ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ 95 ’ਤੇ ਮੋਰਿੰਡਾ-ਚੁੂੰਨੀ ਚੌਂਕ ’ਤੇ ਵਾਪਰੇ ਭਿਆਨਕ ਸੜ੍ਹਕ ਹਾਦਸੇ ਵਿੱਚ ਪਿੰਡ ਬਡਵਾਲੀ ਦੀਆਂ ਦੋ ਸਕੀਆਂ ਭੈਣਾਂ ਵਿੱਚੋਂ ਇੱਕ ਗੰਭੀਰ ਜਖ਼ਮੀ ਹੋ ਗਈ ਜਦ ਕਿ ਇੱਕ ਨੋਜਵਾਨ ਲੜ੍ਹਕੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਏ.ਐਸ.ਆੲਂ. ਲਛਮਣ ਸਿੰਘ ਥਾਣਾ ਮੋਰਿੰਡਾ ਨੇ ਦੱਸਿਆ ਕਿ ਪਿੰਡ ਬਡਵਾਲੀ ਨਿਵਾਸੀ ਸਿਮਰਨਪ੍ਰੀਤ ਕੌਰ (16 ਸਾਲ) ਅਤੇ ਪਵਨਪ੍ਰੀਤ ਕੌਰ (18 ਸਾਲ) ਪੁੱਤਰੀਆਂ ਕਮਲਜੀਤ ਸਿੰਘ ਹੋਂਡਾ ਐਵੀਏਟਰ ਸਕੂਟਰੀ ’ਤੇ ਸਵਾਰ ਹੋ ਕੇ ਅਪਣੇ ਪਿੰਡ ਤੋਂ ਮੋਰਿੰਡਾ ਵੱਲ ਨੂੰ ਆ ਰਹੀਆਂ ਸਨ। ਜਿਊਂ ਹੀ ਉਹ ਰਾਸ਼ਟਰੀ ਰਾਜ ਮਾਰਗ 95 ਨੂੰ ਮੋਰਿੰਡਾ ਚੂੰਨੀ ਬਾਈਪਾਸ ਤੋਂ ਕਰਾਸ ਕਰਨ ਲੱਗੀਆਂ ਤਾਂ ਕੋਈ ਅਣ-ਪਛਾਤਾ ਤੇਜ ਰਫ਼ਤਾਰ ਵਾਹਨ ਚਾਲਕ ਉਨ੍ਹਾਂ ਫੇਟ ਮਾਰ ਕੇ ਮੌਕੇ ਤੋਂ ਵਾਹਨ ਸਮੇਤ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਹਾਈਵੇ ਪੈਟਰੋਲਿੰਗ ਪੁਲਿਸ ਦੇ ਕਰਮਚਾਰੀ ਦੋਵਾਂ ਭੈਣਾਂ ਨੂੰ ਇਲਾਜ ਲਈ ਮੋਰਿੰਡਾ ਦੇ ਸਰਕਾਰੀ ਹਸਪਤਾਲ ’ਚ ਲੈ ਆਏ ਜਿੱਥੇ ਡਾਕਟਰਾਂ ਨੇ ਪਵਨਪ੍ਰੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦ ਕਿ ਸਿਮਰਨਪ੍ਰੀਤ ਕੌਰ ਨੂੰ ਗੰਭੀਰ ਜਖ਼ਮੀ ਹੋਣ ਕਾਰਨ ਇਲਾਜ਼ ਲਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਗੜ੍ਹਬੜਿਆਂ ਦੇ ਤਿਓਹਾਰ ਮੌਕੇ ਵਾਪਰੀ ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ੍ਹ ਗਈ। ਇਸ ਘਟਨਾ ਨੂੰ ਬੜੀ ਹੀ ਦੁਖ਼ਦਾਈ ਦੱਸਦੇ ਹੋਏ ਕਸ਼ਮੀਰ ਸਿੰਘ ਸਕੱਤਰ ਪੰਜਾਬ ਕਾਂਗਰਸ , ਸਮਾਜ ਸੇਵੀ ਰਾਜਪ੍ਰੀਤ ਸਿੰਘ ਰਾਜੀ , ਅਮਨਪ੍ਰੀਤ ਸਿੰਘ ਅਮਨਾ , ਸ਼ਸ਼ੀ ਭੂਸ਼ਨ ਬਧਵਾਰ ਅਤੇ ਸਮਾਜ ਸੇਵੀ ਗੁਰਮੁੱਖ ਸਿੰਘ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਹਾਈਵੇ ਚੌਂਕ ’ਤੇ ਟ੍ਰੈਫ਼ਿਕ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਇਸ ਚੋਂਕ ’ਤੇ ਹੋਣ ਵਾਲੇ ਇਨਸਾਨੀ ਜਾਨੀ ਨੁਕਸਾਨ ਦੀ ਦਰ ਵਿੱਚ ਕਮੀ ਆ ਸਕੇ।

WRITTEN BY