Skip to content
Independent perspectives. Global stories.
BREAKING

ਅਕਾਲੀ-ਭਾਜਪਾ ਗਠਜੋੜ ਵਿਕਾਸ ਕਾਰਜਾਂ ਦੀ ਬਦੌਲਤ ਤੀਜੀ ਵਾਰ ਜਿੱਤੇਗਾ : ਮਨਤਾਰ ਸਿੰਘ ਬਰਾੜ

Share this story

image ਫਰੀਦਕੋਟ, 16 ਅਕਤੂਬਰ (ਰੋਮਾਣਾ)- ਫਰੀਦਕੋਟ ਜਿਲੇ ਤੋਂ ਸ੍ਰੋਮਣੀ ਅਕਾਲੀ-ਦਲ ਦੇ ਪ੍ਰਧਾਨ ਅਤੇ ਵਧਾਇਕ ਸ.ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਕੋਟਕਪੂਰਾ ਦੇ ਸਮੂਹ ਵਪਾਰੀ ਵਰਗ ਨਾਲ ਮੀਟਿੰਗ ਦਾ ਅਯੋਜਨ ਕੋਟਕਪੂਰਾ ਵਿਖੇ ਵੱਡਾ ਇਕੱਠ ਕਰਕੇ ਕੀਤਾ ਗਿਆ ਜਿਸ ਵਿੱਚ ਸ੍ਰੋਮਣੀ ਅਕਾਲੀ- ਦਲ ਵਪਾਰੀ ਵਿੰਗ ਮਾਲਵਾ ਜੋਨ ਦੇ ਪ੍ਰਧਾਨ ਅਤੇ ਬਠਿੰਡਾ ਤੋ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਿਰਕਤ ਕਰਕੇ ਵਪਾਰੀਆਂ ਨੂੰ ਆ ਰਹੀਆਂ ਮੁਸਕਲਾਂ ਅਤੇ ਉਨਾਂ ਦੇ ਸੁਝਾਵਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ ਉਨਾਂ ਵਪਾਰੀਆਂ ਵੱਲੋਂ ਦੱਸੀਆਂ ਮੁਸਕਲਾਂ ਬਾਰੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਜੋ ਵਪਾਰੀ ਸਹੀ ਢੰਗ ਨਾਲ ਕੰਮ ਕਰਦੇ ਹਨ ਉਹਨਾਂ ਦੀ ਜੀ ਪੀ ਐਫ ਵਗੈਰਾ ਕਟ ਕੇ ਉਹਨਾਂ ਨੂੰ ਵੀ ਪੈਂਨਸ਼ਨ ਦੇਣੀ ਚਾਹੀਦੀ ਹੈ।ਇਸ ਮੋਕੇ ਉਹਨਾਂ ਪਤਰਕਾਰਾਂ ਦੇ ਸਵਾਲ ਦੇ ਜਵਾਬ ਚ ਕਿਹਾ ਕਿ ਚੈਨਲ ਵੱਲੋਂ 2017 ਦੀਆਂ ਚੋਣਾ ਦਾ ਕੀਤਾ ਸਰਵੇ ਉਹ ਸਰਾਸਰ ਮਨਘੜਂਤ ਹੈ ਅਤੇ ਜੋ ਪਿਛਲੀਆਂ ਚੋਣਾਂ ਵਿੱਚ ਵੀ ਇਸ ਚੈਂਨਲ ਵਲੋ ਜੋ ਸਰਵੈ ਕੀਤਾ ਗਿਆ ਸੀ ਪਰ ਨਤੀਜਾ ਉਲਟ ਆਇਆ ਸੀ ਉਨਾਂ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਤਾਂ ਲੀਡਰ ਬਨਣ ਦੇ ਲਾਇਕ ਹੀ ਨਹੀ ਹੈ ਅਤੇ ਮਨਪ੍ਰੀਤ ਬਾਦਲ ਨੂੰ ਪਹਿਲਾਂ ਵਾਂਗ ਹੀ ਮੂੰਹ ਦੀ ਖਾਣੀ ਪਵੇਗੀ ਇਸ ਮੌਕੇ ਉਨਾਂ ਸਮੂਹ ਵਪਾਰੀ ਵਰਗ ਨੂੰ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਦਾ ਸਾਥ ਦੇਣ ਦੀ ਬੇਨਤੀ ਕੀਤੀ ਤਾਂ ਜੋ ਚਲ ਰਹੇ ਵਿਕਾਸ ਕਾਰਜਾਂ ਚ ਖੜੋਤ ਨਾਂ ਆਵੇ ਤੇ ਹਰ ਵਰਗ ਦੀਆਂ ਥੋੜੀਆ ਬਹੁਤੀਆਂ ਰਹਿੰਦੀਆਂ ਮੁਸਕਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ ਇਸ ਮੌਕੇ ਉਨਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕੇ ?ੁਸ ਨੂੰ ਤਾ ਪਹਿਲਾਂ ਵਾਂਗ ਹੀ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਕੋਟਕਪੁਰਾ ਤੋ ਮੋਜੁਦਾ ਵਿਧਾਇਕ ਅਤੇ ਜ਼ਿਲ੍ਹਾ ਅਕਾਲੀ-ਦਲ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਸ੍ਰੀ ਸਿੰਗਲਾ ਦਾ ਕੋਟਕਪੂਰਾ ਵਿਖੇ ਵਪਾਰੀਆਂ ਦੀਆਂ ਮੁਸਕਲਾਂ ਸੁਨਣ ਲਈ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੋ ਵਿਕਾਸ ਪਿਛਲੇ 9 ਸਾਲਾਂ ਵਿੱਚ ਸ਼ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦੀ ਸਰਕਾਰ ਨੇ ਕੀਤਾ ਹੈ ਉਹ ਹੁਣ ਤੱਕ ਕਿਸੇ ਵੀ ਸਰਕਾਰ ਨੇ ਨਹੀ ਕੀਤਾ ਉਹ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕਰਦੇ ਹਨ ਕਿ ਉਨਾਂ ਨੇ ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ ਨੂੰ ਭੇਜ ਕੇ ਵਪਾਰੀਆਂ ਦੇ ਨਾਲ-ਨਾਲ ਹਰ ਵਰਗ ਦੀਆਂ ਸਮਸਿਆਵਾਂ ਨੂੰ ਜਾਨਣ ਅਤੇ ਉਨਾਂ ਦੇ ਹਲ ਕਰਣ ਦੀ ਕੋਸਿਸ਼ ਕੀਤੀ ਹੈ ਅਤੇ ਕੋਟਕਪੁਰਾ ਵਿੱਚ ਰੱਖੇ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਟ੍ਰੇਡਾ ਦੇ ਪਹੁੰਚੇ ਵਪਾਰੀਆਂ ਨੂੰ  ਉਨਾਂ ਵਿਸ਼ਵਾਸ਼ ਦਵਾਇਆ ਹੈ ਕਿ ਜਲਦ ਹੀ ਸਾਰੀਆਂ ਸਮੱਸਿਆਵਾਂ ਦਾ ਹਲ ਕਰ ਲਿਆ ਜਾਵੇਗਾ ਨਾਲ ਹੀ ਉਨਾਂ ਆਪਣੇ ਸੰਬੋਧਨ ਚ ਦਾਅਵੇ ਨਾਲ ਕਿਹਾ ਕੇ ਅਕਾਲੀ-ਭਾਜਪਾ ਲੋਕਾਂ ਦੀ ਸਰਕਾਰ ਕਰਵਾਏ ਵਿਕਾਸ ਕਾਰਜਾਂ ਦੀ ਬਦੌਲਤ ਲਗਾਤਾਰ ਤੀਜੀ ਵਾਰ ਫਿਰ ਉਤਰੇਗੀ ਪੰਜਾਬ ਚ ਇਸ ਮੌਕੇ ਚੇਅਰਮੈਨ ਮੰਡੀ-ਬੋਰਡ ਕੋਟਕਪੂਰਾ ਜਸਪਾਲ ਮੌੜ,ਸ਼ੇਰ ਮੰਡ ਐੱਸ ਜੀ ਪੀ ਸੀ, ਟਰੱਸਟ ਦੇ ਚੇਅਰਮੈਨ ਦਰਸ਼ਨ ਠੇਕੇਦਾਰ, ਅਨੁਪ੍ਰਤਾਪ ਸਿੰਘ ਬਰਾੜ ਯੂਥ ਅਕਾਲੀ-ਦਲ, ਮੋਹਨ ਮੱਤਾ,ਸੁਰਿੰਦਰ ਖਾਦ ਵਿਕਰੇਤਾ ਐਸੋਸੀਏਸ਼ਨ, ਚੈਬਰ ਕਮਰਸ ਮਨੋਹਰ ਕਾਲੜਾ, ਵਪਾਰ ਵਿੰਗ ਰਵਿੰਦਰ ਤੋਤਾ, ਮਨਤਾਰ ਮੱਕੜ, ਸੁਤੰਤਰ ਗੋਇਲ,ਰਮੇਸ਼ ਗੁਲਾਟੀ ਸਮੇਤ ਵਡੀ ਗਿਣਤੀ ਚ ਵਪਾਰੀ,ਦੁਕਾਨਦਾਰ ਸ਼ਹਿਰ ਵਾਸੀ ਆਦਿ ਸ਼ਾਮਲ ਹੋਏ।

WRITTEN BY