Skip to content
Independent perspectives. Global stories.
BREAKING

ਅੱਤਵਾਦ ’ਤੇ ਦੋਹਰੇ ਰਵੱਈਏ ਦਾ ਦੁਨੀਆ ਨੂੰ ਨੁਕਸਾਨ ਬ੍ਰਿਕਸ ਸਿਖਰ ਸੰਮੇਲਨ ਵਿੱਚ ਬੋਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ

Share this story

image ਪਣਜੀ (ਗੋਆ), 16 ਅਕਤੂਬਰ- ਇੱਥੇ ਹੋਰ ਰਹੇ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦ ਬਾਰੇ ਦੋਹਰੇ ਰਵੱਈਏ ਕਾਰਨ ਦੁਨੀਆ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਗਵਾਂਢੀ ਦੇਸ਼ ਪਾਕਿਸਤਾਨ ਨੂੰ ਲੈ ਕੇ ਸਖਤ ਰੁਖ ਦਿਖਾਉਂਦੇ ਹੋਏ ਉਸ ਨੂੰ ਅੱਤਵਾਦ ਦੀ ਮਾਂ ਕਰਾਰ ਦਿੱਤਾ ਹੈ। ਇਸ ਸੰਮੇਲਨ ਵਿੱਚ ਭਾਰਤ ਤੋਂ ਇਲਾਵਾ ਰੂਸ, ਬਰਾਜ਼ੀਲ, ਚੀਨ, ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਇਸ ਸਮੂਹ ਦੇ ਸੰਪੂਰਨ ਅਜਲਾਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਦੁਨੀਆ ਵਿੱਚ ਅਸੀਂ ਜੀਅ ਰਹੇ ਹਾਂ, ਉਸ ਵਿੱਚ ਸੁਰੱਖਿਆ ਅਤੇ ਅੱਤਵਾਦ ਦੇ ਖਿਲਾਫ ਲੜਾਈ ਜ਼ਰੂਰੀ ਹੋ ਗਈ ਹੈ। ਕਿਉਂਕਿ ਸਾਡੀ ਖੁਸ਼ਹਾਲੀ ਅਤੇ ਵਿਕਾਸ ਉੱਪਰ ਅੱਤਵਾਦ ਦਾ ਬੁਰਾ ਪਰਛਾਵਾਂ ਪੈ ਰਿਹਾ ਹੈ। ਜਿਸ ਸਮੇਂ ਪ੍ਰਧਾਨ ਮੰਤਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਉਸ ਸਮੇਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਮ ਜੁੰਮਾ ਅਤੇ ਬਰਾਜ਼ੀਲ ਦੇ ਨੇਤਾ ਮਾਇਕਲ ਟੇਮਰ ਹਾਜ਼ਰ ਸਨ। ਸ੍ਰੀ ਮੋਦੀ ਨੇ ਕਿਹਾ ਕਿ ਅੱਤਵਾਦ ਨੂੰ ਮਾਤ ਦੇਣ ਲਈ ਸਾਨੂੰ ਆਪਣੇ ਦਮ ’ਤੇ ਅਤੇ ਸਮੂਹਿਕ ਰੂਪ ਵਿੱਚ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਖਾਤਿਰ ਸਾਨੂੰ ਅੱਤਵਾਦ ਦੇ ਮੁਕਾਬਲੇ ਲਈ ਆਪਸੀ ਸਹਿਯੋਗ ਕਰਨਾ ਹੋਵੇਗਾ। ਅੱਤਵਾਦ ਦੇ ਖਿਲਾਫ ਭੇਦਭਾਵਪੂਰਨ ਰੁਖ ਨਾ ਕੇਵਲ ਵਿਅਰਥ ਬਲਕਿ ਨੁਕਸਾਨ ਦਾ ਸੌਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਵਿੱਤੀ ਸਹਿਯੋਗ, ਹਥਿਆਰਾਂ ਦੀ ਸਪਲਾਈ, ਸਿਖਲਾਈ ਅਤੇ ਰਾਜਸੀ ਮਦਦ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਤਰਫ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਅੱਤਵਾਦ ਦੀ ਜਨਮਭੂਮੀ ਬਣ ਗਿਆ ਹੈ ਅਤੇ ਦੁਨੀਆ ਭਰ ਦੇ ਅੱਤਵਾਦੀ ਮਡਿਊਲ ਗਵਾਂਢੀ ਦੇਸ਼ ਨਾਲ ਜੁੜੇ ਹੋਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਸਾਡੇ ਆਪਣੇ ਖੇਤਰ ਵਿੱਚ ਅੱਤਵਾਦ ਨੇ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਗੰਭੀਰ ਖਤਰਾ ਪੈਦਾ ਕੀਤਾ ਹੈ। ਦੁਖ ਹੈ ਕਿ ਇਸ ਦੀ ਜਨਮਭੂਮੀ ਭਾਰਤ ਦੇ ਇੱਕ ਗਵਾਂਢੀ ਦੇਸ਼ ਵਿੱਚ ਹੈ ਅਤੇ ਦੁਨੀਆ ਭਰ ਵਿੱਚ ਅੱਤਵਾਦ ਦਾ ਮਡਿਊਲ ਇਸ ਧਰਤੀ ਨਾਲ ਹੀ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾ ਕਿਹਾ ਕਿ ਇਹ ਦੇਸ਼ ਕੇਵਲ ਅੱਤਵਾਦੀਆਂ ਨੂੰ ਸ਼ਰਨ ਹੀ ਨਹੀਂ ਦਿੰਦਾ ਬਲਕਿ ਇੱਕ ਸੋਚ ਨੂੰ ਪਾਲਦਾ-ਪੋਸਦਾ ਹੈ। ਇਹ ਸੋਚ ਸ਼ਰੇਆਮ ਇਹ ਕਹਿੰਦੀ ਹੈ ਕਿ ਅੱਤਵਾਦ ਰਾਜਸੀ ਫਾਇਦਿਆਂ ਲਈ ਜਾਇਜ ਹੈ। ਇਸ ਸੋਚ ਦੀ ਹੀ ਅਸੀਂ ਤਿੱਖੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਬ੍ਰਿਕਸ ਦੇ ਤੌਰ ’ਤੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਸਮੁੱਚੇ ਸੰਗਠਨ ਨੂੰ ਇਸ ਖਤਰੇ ਦੇ ਖਿਲਾਫ ਇੱਕਸੁਰ ਬੋਲਣਾ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ੍ਰੀ ਸ਼ੀ ਚਿਨਫਿੰਗ ਨੇ ਸੰਮੇਲਨ ਵਿੱਚ ਗੱਲਬਾਤ ਦੌਰਾਨ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਅੱਤਵਾਦ ਇਸ ਖੇਤਰ ਲਈ ਖਤਰਾ ਹੈ। ਹਾਲਾਂ ਕਿ ਚੀਨ ਨੇ ਪਾਕਿਸਤਾਨ ਅਤੇ ਅੱਤਵਾਦੀ ਮਸੂਦ ਅਜ਼ਹਰ ਦੇ ਖਿਲਾਫ ਕਦਮ ਉਠਾਉਣ ਲਈ ਕੋਈ ਪ੍ਰਤੀਬਧਤਾ ਨਹੀਂ ਦਿਖਾਈ। ਚੀਨ ਦਾ ਇਹ ਰੁਖ ਸ੍ਰੀ ਪੁਤਿਨ ਦੇ ਬਿਲਕੁਲ ਉਲਟ ਹੈ, ਜਿਨ੍ਹਾਂ ਨੇ ਉੜੀ ਹਮਲੇ ਦੀ ਨਿੰਦਾ ਕੀਤੀ ਹੈ।

WRITTEN BY