Skip to content
Independent perspectives. Global stories.
BREAKING

ਸਰਕਾਰੀ ਬੈਂਕਾਂ ਵੱਡੇ ਕਰਜ਼ ਦੇ ਮਾਮਲਿਆਂ ਨੂੰ ਨਜਿੱਠਣ ਲਈ ਨਿਗਰਾਨੀ ਕਮੇਟੀ ਨੂੰ ਭੇਜਣ

Share this story

image ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਵਿੱਤ ਮੰਤਾਰਲੇ ਨੇ ਸਰਕਾਰੀ ਬੈਂਕਾਂ ਤੋਂ ਵਸੂਲ ਨਹੀਂ ਹੋਰ ਰਹੇ ਵੱਡੇ ਕਰਜ਼ੇ ਦੇ ਮਾਮਲਿਆਂ ਨੂੰ ਨਜਿੱਠਣ ਲਈ ਨਵੀਂ ਗਠਿਤ ਨਿਗਰਾਨੀ ਕਮੇਟੀ ਨੂੰ ਭੇਜਣ ਨੂੰ ਕਿਹਾ ਹੈ। ਮੰਤਰਾਲੇ ਨੇ ਕਿਹਾ ਹੈ ਬੈਂਕ ਸਿਰਫ਼ ਐੱਸ4ਏ ਯੋਜਨਾ ਤਹਿਤ ਆਉਣ ਵਾਲੇ ਖਾਤਿਆਂ ਨੂੰ ਹੀ ਓ.ਸੀ. ਭੇਜਣ ਤੱਕ ਸੀਮਿਤ ਨਾ ਰਹੇ। ਵਿੱਤ ਮੰਤਰੀ ਅਰੁਣ ਜੇਟਲੀ ਅਤੇ ਸਰਕਾਰੀ ਬੈਂਕਾਂ ਦੇ ਮੁਖੀਆਂ ‘ਚ ਪਿਛਲੇ ਮਹੀਨੇ ਹੋਈ ਬੈਠਕ ‘ਚ ਬੈਂਕਾਂ ਨੂੰ ਇਹ ਹੁਕਮ ਦਿੱਤਾ ਗਿਆ।  ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਕੁਝ ਬੈਂਕਾਂ ’ਚ ਇਹ ਧਾਰਨਾ ਹੈ ਕਿ ਓ.ਸੀ. ਸਿਰਫ਼ ਦਬਾਅ ਵਾਲੀਆਂ ਸੰਪਤੀਆਂ ਦੇ ਸਿਹਤ ਪੁਨਰਗਠਨ ਦੀ ਯੋਜਨਾ ਦੇ ਤਹਿਤ ਆਉਣ ਵਾਲੇ ਮਾਮਲਿਆਂ ਦੀ ਸਮੀਖਿਆ ਕਰੇਗੀ। ਸੂਤਰਾਂ ਨੇ ਕਿਹਾ ਕਿ ਮਾਮਲੇ ‘ਚ ਸੂਚਨਾਂ ਦੇ ਆਦਾਨ-ਪ੍ਰਦਾਨ ‘ਚ ਕੁਝ ਕਮੀ ਰਹਿ ਗਈ ਸੀ, ਜਿਸ ਨੂੰ ਉਸ ਬੈਠਕ ਤੋਂ ਦੂਰ ਕਰ ਲਿਆ ਗਿਆ। ਇੰਡੀਅਨ ਬੈਂਕ ਐਸੋਸੀਏਸ਼ਨ ਨੇ ਰੀਜ਼ਰਵ ਬੈਂਕ ਨਾਲ ਚੌਕਸੀ ਅਤੇ ਜਾਂਚ ਏਜੰਸੀਆਂ ਨਾਲ ਮਿਲ ਕੇ ਸਲਾਹ ਕਰਨ ਤੋਂ ਬਾਅਦ ਦੋ ਮੈਂਬਰੀ ਓ.ਸੀ. ਦਾ ਗਠਨ ਕੀਤਾ ਸੀ। ਓ.ਸੀ. ਦਾ ਗਠਨ ਇਹ ਨਿਸ਼ਚਿਤ ਕਰਨ ਲਈ ਕੀਤਾ ਗਿਆ ਹੈ ਕਿ ਐੱਨ.ਪੀ. ਨਜਿੱਠਣ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਤੇਜ਼ੀ ਨਾਲ ਅੱਗੇ ਵਧਾਈ ਜਾ ਸਕੇ। ਵਿੱਤੀ ਸਾਲ 2015-16 ‘ਚ ਸਰਕਾਰੀ ਬੈਂਕਾਂ ਦਾ ਸਕਲ ਐੱਨ.ਪੀ.ਏ. ਕੁੱਲ ਕਰਜ਼ੇ ਦਾ 9.32 ਫੀਸਦੀ ਜਾਂ 4.76 ਲੱਖ ਕਰੋੜ ਰੁਪਏ ਹੋ ਗਿਆ। 2014-15 ’ਚ ਇਹ 5.43 ਫੀਸਦੀ ਜਾਂ 2.67 ਲੱਖ ਕਰੋੜ ਰੁਪਏ ਸੀ।

WRITTEN BY