ਮਾਨਸਾ, 15 ਅਕਤੂਬਰ (ਜੀਵਨ ਕ੍ਰਾਂਤੀ)- ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਆਪਣੇ ਸਾਥੀਆ ਸਮੇਤ ਮਾਨਸਾ ਜਿਲ੍ਹਾ ਦੇ ਪਿੰਡ ਘਰਾਗਣਾ ਦੇ ਦਲਿਤ ਨੌਜਵਾਨ ਸੁਖਚੈਨ ਸਿੰਘ ਪਾਲੀ ਦੇ ਪਰਿਵਾਰ ਨਾਲ ਦੁੱਖ ਵਿਚ ਸਰੀਕ ਹੋਣ ਲਈ ਪਹੁੰਚੇ।ਉਹਨਾਂ ਕਿਹਾ ਸਰਾਬ ਮਾਫੀਆ ਤੇ ਗੈਂਗ ਗਰੁੱਪ ਅੱਤਵਾਦ ਤੋ ਵੀ ਖਤਰਾਨਾਕ ਸਾਬਤ ਹੋ ਸਕਦੇ ਹਨ।ਹੁਣ ਪੰਜਾਬ ਦੇ 40 ਫੀਸਦੀ ਦਲਿਤਾਂ ਨੂੰ ਆਪਣੀ ਰਾਖੀ ਲਈ ਖੁਦ ਹੋਣਾ ਪਵੇਗਾ ਤਿਆਰ।ਗਹਿਰੀ ਨੇ ਸੁਖਚੈਨ ਸਿੰਘ ਦੇ ਪਿਤਾ ਰੇਸਮ ਸਿੰਘ ਮਾਤਾ ਕਰਮਜੀਤ ਕੋਰ ਭੈਣ ਭੋਲੀ ਕੋਰ, ਭਰਾ ਸੁਖਵੀਰ ਸਿੰਘ ਤੇ ਸਮਸੇਰ ਸਿੰਘ ਅਤੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਦੁੱਖ ਸਾਂਝਾ ਕੀਤਾ। ਗਹਿਰੀ ਨੂੰ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ 10 ਕੁ ਦਿਨ ਪਹਿਲਾਂ ਮ੍ਰਿਤਕ ਸੁਖਚੈਨ ਸਿੰਘ ਦੀ ਮਾਸੀ ਦੇ ਲੜਕੇ ਸਮਸੇਰ ਸਿੰਘ ਪੁੱਤਰ ਬਾਵਾ ਸਿੰਘ ਦੀ ਕਤਲ ਕੇਸ ਵਿਚ ਸਾਮਲ ਬਲਵੀਰ ਸਿੰਘ ਕਾਲਾ ਅਤੇ ਸਾਥੀਆ ਨੇ ਨਜਾਇਜ ਕੁੱਟਮਾਰ ਕੀਤੀ ਸੀ ਤੇ ਫਿਰ ਇਸਦੇ ਬਾਪ ਨੂੰ ਡਰਾਅ ਧਮਕਾ ਕੇ ਸਿਕਾਇਤ ਨਹੀ ਕਰਨ ਦਿੱਤੀ।ਇੱਕ ਦਲਿਤ ਪਰਿਵਾਰ ਰਾਣੀ ਕੌਰ ਪਤਨੀ ਵਿਸਾਖਾ ਸਿੰਘ ਮੇਹਰਾ ਸਿੱਖ ਨੇ ਦੱਸਿਆ ਕਿ ਉਹਨਾਂ ਦੇ 15 ਸਾਲਾਂ ਲੜਕੇ ਗੁਰਦੀਪ ਸਿੰਘ ਜ਼ੋ ਬਾਰਵੀ ਕਲਾਸ ਵਿਚ ਪੜ੍ਹਦਾ ਹੈ ਨੂੰ ਬਲਵੀਰ ਸਿੰਘ ਕਾਲਾ ਨੇ ਝੂਠੇ ਕੇਸ਼ ਵਿਚ ਥਾਨੇ ਬੰਦ ਕਰਵਾ ਦਿੱਤਾ ਸੀ। ਇਸ ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਲੜਕੇ ਬਿੱਟੂ ਪਰ ਵੀ ਸਰਾਬ ਦਾ ਨਜਾਇਜ ਪਰਚਾ ਪਾਇਆ ਸੀ।ਇਹਨਾਂ ਗੱਲਾਂ ਕਰਕੇ ਸੁਖਚੈਨ ਸਿੰਘ ਵੀ ਬਲਵੀਰ ਸਿੰਘ ਕਾਲੇ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਜ਼ੋ ਉਸਦੀ ਮੌਤ ਦਾ ਕਾਰਨ ਬਣ ਗਿਆ।ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਰੇਸਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਬਲਵੀਰ ਸਿੰਘ ਕਾਲਾ ਅਤੇ ਉਸਦੇ ਹੋਰ ਸਾਥੀਆਂ ਨੇ ਰਾਤ ਨੂੰ 10 ਵਜੇ ਉਹਨਾਂ ਦੇ ਘਰ ਇੱਟਾਂ ਰੋੜਿਆ ਨਾਲ ਹਮਲਾ ਕਰ ਦਿੱਤਾ ਸੀ, ਇਸਦੀ ਇਤਲਾਹ ਪੁਲਿਸ ਨੂੰ 100 ਨੰਬਰ ਪਰ ਦਿੱਤੀ ਸੀ, ਪੁਲਿਸ ਮੁਲਾਜਮ ਮੌਕੇ ਪਰ ਆ ਕੇ ਸਾਰੇ ਘਟਨਾਕ੍ਰਮ ਦੀ ਮੂਵੀ ਵੀ ਬਣਾ ਕੇ ਲੈ ਗਏ ਪਰ ਦੋਸੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।ਮ੍ਰਿਤਕ ਦੀ ਮਾਂ ਕਰਮਜੀਤ ਕੌਰ ਨੇ ਭਰੀਆ ਅੱਖਾਂ ਨਾਲ ਦੱਸਿਆ ਕਿ ਜਦੋਂ ਅਸੀ ਪਿੰਡ ਦੇ ਸਰਪੰਚ ਸਰਦੂਲ ਸਿੰਘ ਕੋਲ ਕਈ ਵਾਰ ਇਤਲਾਹ ਦੇਣ ਲਈ ਗਏ ਤਾਂ ਉਹਨਾਂ ਨੇ ਵੀ ਇਹਨਾਂ ਵਿਆਕਤੀਆ ਦੇ ਖਿਲਾਫ ਕਾਰਵਾਈ ਕਰਨ ਤੋਂ ਆਪਣੀ ਬੇਵਸੀ ਸਾਡੇ ਸਾਹਮਣੇ ਰੱਖ ਦਿੱਤੀ।ਮ੍ਰਿਤਕ ਸੁਖਚੈਨ ਸਿੰਘ ਦੇ ਪਰਿਵਾਰ ਦਾ ਰੋਸ ਹੈ ਜੇਕਰ ਪੁਲਿਸ ਪ੍ਰਸਾਸਨ ਨੇ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਸੁਖਚੈਨ ਸਿੰਘ ਬਚ ਸਕਦਾ ਸੀ। ਇਸ ਮੋਕੇ ਇਸ ਮਾਮਲੇ ਦੀ ਸੰਘਰਸ ਕਮੇਟੀ ਦੇ ਮੈਂਬਰਾਂ ਬਲਵਿੰਦਰ ਸਿੰਘ,ਅੰਗਰੇਜ਼ ਸਿੰਘ, ਬੂਟਾ ਸਿੰਘ,ਅਮ੍ਰਿਤਪਾਲ ਸਿੰਘ,ਸੁਖਵੀਰ ਸਿੰਘ, ਸੱਤਪਾਲ ਸਿੰਘ ਨਾਲ ਵੀ ਸੰਘਰਸ ਦੀ ਅਗਲੀ ਰੁੂਪ ਰੇਖਾ ਸਬੰਧੀ ਵਿਚਾਰ ਕੀਤਾ। ਇਸ ਮੌਕੇ ਗਹਿਰੀ ਨਾਲ ਦਾਰਾ ਸਿੰਘ ਆਕਲੀਆ, ਭੋਲਾ ਰਾਮ,ਵਪਾਰ ਸੈਲ ਲੋਜਪਾ ਜ਼ਸਵੰਤ ਸਿੰਘ ਪ੍ਰਧਾਨ ਲੋਜਪਾ, ਬਿੱਕਰ ਸਿੰਘ, ਜ਼ਸਵਿੰਦਰ ਸਿੰਘ ਜੱਸਾ ਅਤੇ ਹੋਰ ਦਲਿਤ ਜੱਥੇਬੰਦੀਆਂ ਦੇ ਨੁਮਾਇਦੇ ਜ਼ਸਵਿੰਦਰ ਸਿੰਘ ਧਾਲੀਵਾਲ, ਲਾਲ ਸਿੰਘ ਸੁਲਾਨੀ ਵੀ ਮੌਜੂਦ ਸਨ।
ਸ਼ਰਾਬ ਮਾਫੀਆ ਤੇ ਗੈਂਗ ਅੱਤਵਾਦ ਤੋਂ ਵੀ ਖਤਰਾਨਾਕ ਸਾਬਤ ਹੋ ਸਕਦੇ ਹਨ : ਗਹਿਰੀ



