Skip to content
Independent perspectives. Global stories.
BREAKING

ਅਮਰੀਕਾ ਦੇ ਕਵੀ ਤੇ ਗਾਇਕ ਨੂੰ ਨੋਬਲ ਪੁਰਸਕਾਰ ਲਈ ਚੁਣਿਆ

Share this story

image ਸਟਾਕਹੋਮ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਕਵੀ ਅਤੇ ਗਾਇਕ ਬਾਬ ਡਿਲੇਨ ਨੂੰ ਸਾਹਿਤ ਦੇ ਨੋਬਲ ਪੁਰਸਕਾਰ ਲਈ ਚੁਣਿਆ ਹੈ। ਸਵੀਡਨ ਦੀ ਨੋਬਲ ਅਕਾਦਮੀ ਨੇ ਵੀਰਵਾਰ ਨੂੰ ਦੱਸਿਆ ਕਿ ਅਮਰੀਕੀ ਗੀਤਾਂ ਦੀ ਪਰੰਪਰਾ ਵਿੱਚ ਕਵਿਤਾ ਦੇ ਨਵੇਂ ਭਾਵਾਂ ਨੂੰ ਰਚਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਤਹਿਤ ਉਨ੍ਹਾਂ ਨੂੰ ਲਗਭਗ 6 ਕਰੋੜ 21 ਲੱਖ (927740 ਡਾਲਰ) ਰੁਪਏ ਦੀ ਰਾਸ਼ੀ ਮਿਲੇਗੀ। ਉਹ ਇਸ ਵਕਾਰੀ ਇਨਾਮ ਨੂੰ ਹਾਸਲ ਕਰਨ ਵਾਲੇ ਪਹਿਲੇ ਗੀਤਕਾਰ ਹਨ। ਇਸ ਐਲਾਨ ਨੇ ਪੁਰਸਕਾਰ ’ਤੇ ਅੱਖਾਂ ਗੱਡੀਂ ਬੈਠੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਾਹਿਤ ਦਾ ਨੋਬਲ ਇਸ ਸਾਲ ਦਿੱਤਾ ਜਾਣ ਵਾਲਾ ਆਖਰੀ ਨੋਬਲ ਪੁਰਸਕਾਰ ਸੀ। ਇਸ ਪੁਰਸਕਾਰ ਦਾ ਨਾਂਅ ਡਾਇਨਾਮਾਈਟ ਦੀ ਖੋਜ ਕਰਨ ਵਾਲੇ ਅਲਫ੍ਰੇਡ ਨੋਬਲ ਦੇ ਨਾਂਅ ’ਤੇ ਰੱਖਿਆ ਗਿਆ ਹੈ। ਇਹ ਪੁਰਸਕਾਰ 1901 ਤੋਂ ਵਿਗਿਆਨ, ਸਾਹਿਤ, ਸ਼ਾਂਤੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਰਵੋਤਮ ਉਪਲਭਦੀ ਲਈ ਦਿੱਤਾ ਜਾ ਰਿਹਾ ਹੈ।

WRITTEN BY