Skip to content
Independent perspectives. Global stories.
BREAKING

ਮੈਰੀਲੈਂਡ ਗਵਰਨਰ ਦਾ ਰਾਤਰੀ ਉਤਸਵ ਭੋਜ ਏਸ਼ੀਅਨਾਂ ਲਈ ਵਰਦਾਨ ਸਾਬਿਤ ਹੋਇਆ

Share this story

ਮੈਰੀਲੈਂਡ, 10 ਦਸੰਬਰ (ਡਾ. ਗਿੱਲ)- ਮੈਰੀਲੈਂਡ ਗਵਰਨਰ ਲੈਰੀ ਹੋਗਨ ਵੱਲੋਂ ਇੱਕ ਵਿਸ਼ੇਸ਼ ਉਤਸਵੀ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਵਰਨਰ ਦੀ ਪੂਰੀ ਪ੍ਰਸ਼ਾਸਨਿਕ ਟੀਮ ਤੋਂ ਇਲਾਵਾ ਪਤਵੰਤਿਆਂ ਨੂੰ ਵੀ ਬੁਲਾਇਆ ਗਿਆ ਜਿੱਥੇ ਮੈਰੀਲੈਂਡ ਸਟੇਟ ਦੀ ਦਿਖ ਨੂੰ ਵਧੀਆ ਬਣਾਉਣ ਅਤੇ ਸੁਖ ਸਹੂਲਤਾਂ ਨਾਲ ਪਬਲਿਕ ਨੂੰ ਆਕਰਸ਼ਕ ਕਰਨ ਦਾ ਮਨ ਬਣਾਇਆ ਗਿਆ ਉਥੇ ਸਾਊਥ ਏਸ਼ੀਅਨ ਲੀਡਰਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਵੱਲੋਂ ਰੱਖੇ ਗਏ ਮੁੱਦਿਆਂ ਨੂੰ ਸਵੀਕਾਰਿਆ ਗਿਆ ਜਿਸ ਨਾਲ ਸਾਊਥ ਏਸ਼ੀਅਨਾਂ ਦਾ ਮਨੋਬਲ ਹੋਰ ਉ¤ਚਾ ਹੋਇਆ। ਸਾਊਥ ਏਸ਼ੀਅਨ ਕਮਿਊਨਿਟੀ ਦੇ ਲੀਡਰ ਜਸਦੀਪ ਸਿੰਘ ਜੱਸੀ ਨੇ ਗਵਰਨਰ ਮੈਰੀਲੈਂਡ ਨੂੰ ਪੰਜਾਬੀਆਂ ਅਤੇ ਏਸ਼ੀਅਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਪ੍ਰਫੁੱਲਤ ਹੋਣ ਅਤੇ ਉਹ ਆਰਥਿਕ ਤੌਰ ’ਤੇ ਆਪਣੇ ਪੈਰ ਮਜ਼ਬੂਤੀ ਨਾਲ ਮੈਰੀਲੈਂਡ ਵਿੱਚ ਜਮਾ ਸਕਣ। ਇਨ੍ਹਾਂ ਵੱਲੋਂ ਵਿਚਾਰੀਆਂ ਮੰਗਾਂ ਨੂੰ ਇੰਨ-ਬਿੰਨ ਸਵੀਕਾਰਨ ਲਈ ਇੱਕ ਖਾਸ ਸੈ¤ਲ ਦਾ ਗਠਨ ਕੀਤਾ ਗਿਆ ਜੋ ਸਮੇਂ-ਸਮੇਂ ਇਨ੍ਹਾਂ ਮੰਗਾਂ ਦੀ ਰੂਪ-ਰੇਖਾ ਦਾ ਉਲਥਾ ਕਰਕੇ ਏਸ਼ੀਅਨਾਂ ਨੂੰ ਬੇਹਤਰੀ ਵੱਲ ਕਦਮ ਵਧਾਉਣ ਲਈ ਚੰਗੇਰਾ ਰਾਹ ਦਿਸਣ ਨੂੰ ਮਿਲੇਗਾ। ਸਾਜਿਦ ਤਰਾਰ ਨੇ ਲਹਿੰਦੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਕਿਹਾ ਕਿ ਸਾਨੂੰ ਸਟੇਟ ਦੀ ਬੇਹਤਰੀ ਲਈ ਹਰੇਕ ਸਮਾਗਮ ਅਤੇ ਕਾਰਜ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਗ੍ਰਾਂਟਾਂ ਦਾ ਲਾਹਾ ਲੈ ਕੇ ਉ¤ਚ ਵਿੱਦਿਆ ਹਾਸਿਲ ਕਰਕੇ ਵਧੀਆ ਨੌਕਰੀਆਂ ਵਿੱਚ ਪ੍ਰਵੇਸ਼ ਕਰਕੇ ਸਮਾਜ ਅਤੇ ਪਰਿਵਾਰ ਨੂੰ ਬੇਹਤਰੀ ਵੱਲ ਲਿਜਾਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੈਰੀਲੈਂਡ ਗਵਰਨਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਵਰਨਰ ਨੂੰ ਹਰੇਕ ਪਹਿਲੂ ਬਾਰੇ ਗਿਆਨ ਹੈ ਜਿਸ ਕਰਕੇ ਮੈਰੀਲੈਂਡ ਅਤੇ ਇੱਥੋਂ ਵਸਨੀਕਾਂ ਦੀ ਬੇਹਤਰੀ ਲਈ ਹਰੇਕ ਸੁੱਖ ਸਹੂਲਤ ਪ੍ਰਦਾਨ ਕਰਨ ਲਈ ਬਜਿਦ ਹਨ। ਅਖੀਰ ਵਿੱਚ ਡਾਇਰੈਕਟਰ ਧਾਰਮਿਕ ਅਫੇਅਰ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਦੀਆਂ ਸਕੀਮਾਂ ’ਤੇ ਚਾਨਣਾ ਪਾਉਂਦੇ ਕਿਹਾ ਕਿ ਅੱਜ ਦਾ ਸਮਾਗਮ ਰਾਤਰੀ ਭੋਜ ਵਜੋਂ ਮਨਾ ਕੇ ਏਕੇ ਦਾ ਸਬੂਤ ਦਿੱਤਾ ਗਿਆ ਹੈ ਜਿਸ ਵਿੱਚ ਸਾਊਥ ਏਸ਼ੀਅਨਾਂ ਦਾ ਬੇਹਤਰ ਰੋਲ ਪੂਰੀ ਪ੍ਰਸ਼ਾਸਨਿਕ ਟੀਮ ਲਈ ਲਾਹੇਵੰਦ ਸਾਬਿਤ ਹੋਇਆ ਅਤੇ ਏਸ਼ੀਅਨਾਂ ਲਈ ਵਰਦਾਨ ਵਜੋਂ ਹੋ ਨਿਬੜਿਆ।

WRITTEN BY