Skip to content
Independent perspectives. Global stories.
BREAKING

ਪੰਜਾਬ ਸਰਕਾਰ ਨੂੰ ਅੰਤਰ-ਰਾਸ਼ਟਰੀ ਮਾਨਵ ਅਧਿਕਾਰ ਕੌਂਸਲ ਪੰਜਾਬ ਬੋਰਡ ਵੱਲੋਂ ਮੰਗ ਪੱਤਰ

Share this story

ਮਾਨਸਾ, 10 ਦਸੰਬਰ (ਅਨੂਪ ਸਿੰਘ ਖਾਲਸਾ)- ਅੰਤਰਰਾਸ਼ਟਰੀ ਮਾਨਵ ਅਧਿਕਾਰ ਕੌਂਸਲ ਪੰਜਾਬ ਬੋਰਡ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਜ਼ਿਲ੍ਹਾ ਸੰਗਰੂਰ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕਰਕੇ ਸਰਕਾਰ ਤੱਕ ਪਹੁੰਚਾਣ ਲਈ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਬੇਟੀ ਪੜ੍ਹਾਓ ਬੇਟੀ ਬਚਾਓ ਅਭਿਆਨ ਨੂੰ ਪਿੰਡ ਤੇ ਸ਼ਹਿਰ ਪੱਧਰ ਤੇ ਪਹੁੰਚਾਣ ਲਈ ਕਮੇਟੀਆਂ ਬਣਾ ਕੇ ਲਾਗੂ ਕਰਨ ਲਈ, ਬਾਲ ਮਜਦੂਰੀ ਨੂੰ ਜੜ੍ਹੋਂ ਖਤਮ ਕਰਨ ਲਈ ਅਤੇ ਬੱਚਿਆ ਨੂੰ ਪੜਾਈ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ, ਮਨੁੱਖੀ ਅਧਿਕਾਰ ਦੇ ਵਿਸ਼ੇ ਨੂੰ 12 ਕਲਾਸ ਤੱਕ ਲਾਜ਼ਮੀ ਤੌਰ ਤੇ ਲਾਗੂ ਕਰਨਾ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚੋਂ ਰੈਗਿੰਗ ਨੂੰ ਖਤਮ ਕਰਨਲਈ ਸੈਮੀਨਾਰਾਂ ਦਾ ਆਯੋਜਨ ਕਰਵਾਉਣਾ, ਨਸ਼ਾ ਖੋਰੀ ਨੂੰ ਖਤਮ ਕਰਨ ਲਈ ਸਿਹਤ ਤੇ ਸਿੱਖਿਆ ਦੀ ਮਹੱਤਤਾ ਤੇ ਸੈਮੀਨਾਰ ਕਰਨ, ਟ੍ਰੈਫਿਕ ਨਿਯਮਾਂ ਅਤੇ ਸਾਫ ਸਫਾਈ ਲਈ ਸਖ਼ਤ ਕਾਨੂੰਨ ਦੇ ਨਾਲ ਪ੍ਰੇਰਣਾ ਦੀ ਲੋੜ ਨੂੰ ਲਾਗੂ ਕਰਣਾ ਅਤੇ ਡਰਾਇਵਿੰਗ ਦੇ ਵਿਸ਼ੇ ਨੂੰ 11ਵੀਂ ਜਮਾਤ ਤੋਂ ਲਾਜ਼ਮੀ ਕਰਨ ਸਬੰਧੀ ਮੰਗਾਂ ਦਿੱਤੀਆਂ ਗਈਆਂ। ਇਸ ਮੌਕੇ ਸਤੀਸ਼ ਕੁਮਾਰ ਸਟੇਟ ਪ੍ਰਧਾਂਨ, ਆਸ਼ੀਸ਼ ਗਰਗ ਪ੍ਰਧਾਨ ਧੂਰੀ, ਸੁਭਾਸ਼ ਨਾਗਪਾਲ ਜਨਰਲ ਸੈਕਟਰੀ, ਅਮਰਜੀਤ ਸਿੰਘ (ਜਿਲ੍ਹਾ ਇੰਚਾਰਜ ਮਾਨਸਾ ਪੰਜਾਬ ਟਾਇਮਜ਼) ਮੈਂਬਰ ਪੰਜਾਬ ਬੋਰਡ, ਵਿਸ਼ੂ ਰਿਸ਼ੀ ਮੈਂਬਰ, ਪੁਨੀਤ ਬਰੇਟਾ ਮੈਂਬਰ, ਬਲਜਿੰਦਰ ਸਿੰਘ ਮੈਂਬਰ ਅਤੇ ਰਾਜੇਸ਼ ਸ਼ਰਮਾਂ ਜਾਖਲ ਮੈਂਬਰ ਆਦਿ ਹਾਜ਼ਿਰ ਸਨ।

WRITTEN BY