Skip to content
Independent perspectives. Global stories.
BREAKING

ਅਸਹਿਣਸ਼ੀਲਤਾ ਮੁੱਦੇ ’ਤੇ ਰਾਜਨਾਥ ਦੇ ਭਾਸ਼ਣ ਦੌਰਾਨ ਕਾਂਗਰਸ, ਟੀਐਮਸੀ ਤੇ ਖੱਬਿਆਂ ਵੱਲੋਂ ਵਾਕਆਊਟ

Share this story

ਨਵੀਂ ਦਿੱਲੀ, 1 ਦਸੰਬਰ (ਪੀ.ਟੀ. ਲਾਇਵ)- ਅੱਜ ਲੋਕਸਭਾ ਵਿੱਚ ਅਸਹਿਣਸ਼ੀਲਤਾ ਮੁੱਦੇ ਉ¤ਤੇ ਦੂਸਰੇ ਦਿਨ ਦੀ ਬਹਿੰਸ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਦਿੱਤੇ ਭਾਸ਼ਣ ਦੌਰਾਨ ਹੋਏ ਹੰਗਾਮੇ ਦੌਰਾਨ ਕਾਂਗਰਸ, ਟੀਐਮਸੀ ਅਤੇ ਖੱਬੇਪੱਖੀ ਪਾਰਟੀਆਂ ਨੇ ਸਦਨ ’ਚੋਂ ਵਾਕਆਊਟ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਜਿੱਥੋਂ ਤੱਕ ਵੀਕੇ ਸਿੰਘ ਦੇ ਬਿਆਨਾਂ ਦਾ ਮਾਮਲਾ ਹੈ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦੇ। ਕੀ ਜਦ ਕੋਈ ਦੇਸ਼ ਵਿੱਚ ਘਟਨਾ ਵਾਪਰਦੀ ਹੈ ਤਾਂ ਕੀ ਪ੍ਰਧਾਨ ਮੰਤਰੀ ਨੇ ਹੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਜਦ ਕਦੇ ਕੋਈ ਵਾਰਦਾਤ ਜਾਂ ਫਿਰਕੂ ਮਾਹੌਲ ਵਿਗਾੜਣ ਵਾਲੀ ਗੱਲ ਹੁੰਦੀ ਹੈ ਤਾਂ ਮੈਂ ਖੁਦ ਕਹਿੰਦਾ ਹਾਂ ਅਤੇ ਕਾਰਵਾਈ ਕਰਦਾ ਹਾਂ। ਹੁਣ ਆਪੋਜੀਸ਼ਨ ਕੀ ਚਾਹੁੰਦੀ ਹੈ। ਵੀਕੇ ਸਿੰਘ ਨੇ ਖੁਦ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਅਸੀਂ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ। ਇਹ ਸਰਕਾਰ ਦੇ ਨਾਲ ਇਨਸਾਫ ਨਹੀਂ ਹੈ। ਇਸ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਦਖਲ ਦਿੰਦਿਆਂ ਕਿਹਾ ਕਿ ਤੁਸੀਂ ਸਿਰਫ ਵਿਸ਼ੇ ਉ¤ਪਰ ਹੀ ਬੋਲੋ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂਵਿਸ਼ੇ ਉ¤ਪਰ ਹੀ ਬੋਲ ਰਿਹਾ ਹਾਂ। ਵਿਸ਼ਾ ਅਸਹਿਣਸ਼ੀਲਤਾ ਦਾ ਹੈ। ਦਾਦਰੀ ਉ¤ਪਰ ਵੀ ਬੋਲਣ ਵਾਲਾ ਹਾਂ। ਮੈਂ ਬੋਲ ਰਿਹਾ ਹਾਂ ਸੁਣੋ। ਮੁਲਾਇਮ ਸਿੰਘ ਨੇ ਕਿਹਾ ਕਿ ਜ਼ਿਆਦਾ ਕਹੋਗੇ ਤਾਂ ਅਸੀਂ ਸਾਰੇ ਨਾਂਅ ਗਿਣਾ ਦਿਆਂਗੇ। ਤੁਸੀਂ ਆਪਣੇ ਭਾਜਪਾ ਪ੍ਰਧਾਨ ਨੂੰ ਕੰਟਰੋਲ ਕਰੋ। ਇਸ ’ਤੇ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਵੀਕੇ ਸਿੰਘ ਉ¤ਪਰ ਵੀ ਬੋਲਾਂਗਾ। ਦਾਦਰੀ ਉ¤ਪਰ ਵੀ ਬੋਲਾਂਗਾ, ਪਰ ਤੁਸੀਂ ਸੁਣਨ ਲਈ ਤਿਆਰ ਹੀ ਨਹੀਂ ਹੋ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੂੰ ਲਗਦਾ ਹੈ ਕਿ ਅੱਜ ਬੋਲਣ ਦੀ ਆਜ਼ਾਦੀ ਨਹੀਂ ਹੈ। ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਹਾਲੇ ਪਿਛਲੇ ਮਹੀਨੇ ਮੁਸਲਿਮ ਪਰਸਨਲ ਲਾਅ ਬੋਰਡ ਨਾਲ ਜੁੜੇ ਇੱਕ ਵਿਦਵਾਨ ਅਬਦੁਲ ਕੁਰੈਸ਼ੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਵਾਨ ਰਾਮ ਪਾਕਿਸਤਾਨ ਵਿੱਚ ਪੈਦਾ ਹੋਏ ਸਨ। ਉਨ੍ਹਾਂ ਨੇ ਠੇਸ ਪਹੁੰਚਾਉਣ ਵਾਲੀ ਟਿੱਪਣੀ ਕੀਤੀ, ਪਰ ਦੇਸ਼ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਹੋਈ। ਇਹ ਸਹਿਣਸ਼ੀਲਤਾ ਹੈ। ਵਿਦਵਾਨ ਨੂੰ ਜੋ ਚੰਗਾ ਲੱਗਿਆ ਉਸ ਨੇ ਬੋਲਿਆ, ਪਰ ਇਸ ਨਾਲ ਮਾਨਤਾ ਨਹੀਂ ਬਦਲ ਗਈ। ਉਨ੍ਹਾਂ ਕਿਹਾ ਕਿ ਭਾਤ ਵਿੱਚ ਅਸਹਿਣਸ਼ੀਲਤਾ ਦੀ ਰਿਵਾਇਤ ਕਿਤੇ ਨਹੀਂ ਹੈ। ਇਸ ਦੌਰਾਨ ਤ੍ਰਿਣਮੂਲ ਆਗੂ ਸੋਗਤ ਰਾਏ ਨੇ ਕਿਹਾ ਕਿ ਰਾਜਨਾਥ ਜੀ ਸ਼ੀਆ ਸੁੰਨੀ, ਸਾਉਦੀ ਅਰਬ ਦੀ ਗੱਲ ਕਰ ਰਹੇ ਹਨ। ਪਰ ਹਿੰਦੁਸਤਾਨ ਵਿੱਚ ਵੀਕੇ ਸਿੰਘ ਕਿਉਂ ਦਲਿਤਾਂ ਦੇ ਬਾਰੇ ਬਿਆਨ ਦਿੰਦੇ ਹਨ। ਰਾਜਨਾਥ ਨੇ ਕਿਹਾ ਕਿ ਮੈਂ ਸਾਰਿਆਂ ਦੀ ਗੱਲ ਸੁਣੀ ਹੈ, ਹੁਣ ਮੇਰੀ ਵੀ ਸੁਣੋ। ਜਦ ਕੁਝ ਸਾਲ ਪਹਿਲਾਂ ਕੋਲਕਾਤਾ ਤੋਂ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੂੰ ਕੱਢਿਆ ਗਿਆ ਸੀ ਤਾਂ ਕਿਹੜੀ ਪਾਰਟੀ ਦੀ ਸਰਕਾਰ ਸੀ। ਇਸ ’ਤੇ ਸਦਨ ਵਿੱਚ ਭਾਜਪਾ ਦੇ ਮੈਂਬਰਾਂ ਨੇ ਕਿਹਾ ਸਲੀਮ ਦੀ ਪਾਰਟੀ (ਸੀਪੀਐਮ) ਦੀ। ਰਾਜਨਾਥ ਦੇ ਇਸ ਬਿਆਨ ’ਤੇ ਮੁਹੰਮਦ ਸਲੀਮ ਵਿਰੋਧ ਪ੍ਰਗਟ ਕਰਨ ਲੱਗੇ। ਇਸ ਦੌਰਾਨ ਲੋਕਸਭਾ ਵਿੱਚ ਕਾਂਗਰਸ ਦੇ ਆਗੂ ਮਲਿਕਅਰਜਨ ਖੜਗੇ ਨੇ ਕਿਹਾ ਕਿ ਅਸੀਂ ਗ੍ਰਹਿ ਮੰਤਰੀ ਦਾ ਆਦਰ ਕਰਦੇ ਹਾਂ, ਪਰ 2015 ਵਿੱਚ ਕੀ ਘਟਨਾਵਾਂ ਹੋਈਆਂ ਅਤੇ ਤੁਹਾਡੇ ਮੰਤਰੀ ਅਤੇ ਐਮਪੀ ਕੀ ਕਹਿ ਰਹੇ ਹਨ। ਅਸੀਂ ਉਨ੍ਹਾਂ ਬਾਰੇ ਪੁੱਛ ਰਹੇ ਹਾਂ। ਤੁਸੀਂ ਸਾਉਦੀ ਅਰਬ ਜਾ ਰਹੇ ਹੋ, ਅਮਰੀਕਾ ਜਾ ਰਹੇ ਹੋ ਪਰ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਰਾਜਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਉ¤ਪਰ ਹੋਈ ਚਰਚਾ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਤੂੰ-ਤੂੰ, ਮੈਂ-ਮੈਂ ਨਾਲ ਨਹੀਂ ਚਲਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਖਰਨ ਦੇ ਤਾਂ ਬਹੁਤ ਬਹਾਨੇ ਮਿਲ ਸਕਦੇ ਹਨ, ਪਰ ਸਾਨੂੰ ਜੁੜਣ ਦੇ ਮੌਕੇ ਲੱਭਣੇ ਚਾਹੀਦੇ ਹਨ।

WRITTEN BY