ਸਮਰਾਲਾ, 30 ਨਵੰਬਰ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਬਤੌਰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ, ਜੋ ਕਿ ਅੱਜ ਕੱਲ ਸ੍ਰੀ ਸੁਰਿੰਦਰ ਕੁਮਾਰ ਕਾਲੀਆ ਡੀ. ਆਈ. ਜੀ. ਲੁਧਿਆਣਾ ਰੇਂਜ ਲੁਧਿਆਣਾ ਨਾਲ ਡਿਊਟੀ ਨਿਭਾ ਰਹੇ ਹਨ, ਨੂੰ ਪਦ ਉਨਤ ਕਰਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਤਰੱਕੀ ਵਜੋਂ ਸਟਾਰ ਲਗਾਉਣ ਦੀ ਰਸਮ ਅੱਜ ਸ੍ਰੀ ਸੁਰਿੰਦਰ ਕੁਮਾਰ ਕਾਲੀਆ ਡੀ. ਆਈ. ਜੀ. ਲੁਧਿਆਣਾ ਰੇਂਜ ਲੁਧਿਆਣਾ ਵੱਲੋਂ ਅਦਾ ਕੀਤੀ ਗਈ। ਤਾਜਪੋਸ਼ੀ ਰਸਮ ਮੌਕੇ ਮੰਗਲ ਸਿੰਘ ਰੀਡਰ, ਅਜਾਦ ਸਿੰਘ ਸਹਾਇਕ ਰੀਡਰ, ਹੌਲਦਾਰ ਬਲਜਿੰਦਰ ਸਿੰਘ ਅਤੇ ਦਫਤਰ ਦਾ ਹੋਰ ਸਟਾਫ ਵੀ ਹਾਜ਼ਰ ਸੀ।



