ਸਿੱਖ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਪਣੀ ਪ੍ਰਧਾਨਗੀ ਕਾਲ ਦੇ 10 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਨਵੰਬਰ 2005 ਵਿੱਚ ਬੇਹੱਦ ਔਖੇ ਸਮੇਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲੀ ਸੀ। ਉਹ ਪਹਿਲੇ ਸ਼ਹਿਰੀ ਸਿੱਖ ਹਨ ਜਿਨ੍ਹਾਂ ਨੂੰ ਇਸ ਵੱਡੇ ਅਹੁਦੇ ’ਤੇ ਸੁਸ਼ੋਭਿਤ ਹੋਣ ਦਾ ਮਾਣ ਮਿਲਿਆ। ਦਸ ਸਾਲਾਂ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਨੂੰ ਦਿਆਨਤਦਾਰ ਅਤੇ ਪੰਥਕ ਜਜ਼ਬੇ ਵਾਲੀ ਅਗਵਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਥੇਦਾਰ ਅਵਤਾਰ ਸਿੰਘ ਦੇ 10 ਸਾਲਾ ਕਾਰਜਕਾਲ ਦੀ ਖੂਬਸੂਰਤੀ ਇਹ ਹੈ ਕਿ ਉਨ੍ਹਾਂ ਨੇ ਵੱਖ-ਵੱਖ ਪੰਥਕ ਮਸਲਿਆਂ ਅਤੇ ਸਥਿਤੀਆਂ ਨੂੰ ਇਸ ਢੰਗ ਨਾਲ ਨਜਿੱਠਿਆ ਹੈ ਜਿਸ ਨਾਲ ਉਹ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬਦੀ ਪੰਥਕ ਸਰਕਾਰ ਲਈ ਥੰਮ੍ਹ ਬਣ ਗਏ ਹਨ। ਇਹ ਸ਼ਾਇਦ ਇੱਤਫਾਕ ਹੀ ਹੈ ਕਿ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ਜਥੇ. ਟੌਹੜਾ ਤੋਂ ਬਾਅਦ ਉਹ ਦੂਜੇ ਪ੍ਰਧਾਨ ਹਨ ਜਿਨ੍ਹਾਂ ਨੂੰ 10 ਸਾਲ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਹੈ। ਜਥੇ. ਅਵਤਾਰ ਸਿੰਘ ਦੇ ਕੰਮਕਾਜੀ ਤਰੀਕੇ ਕਾਰਨ ਹੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਅਤੇ ਸਰਕਾਰ ਲਈ ਇੱਕ ਧਿਰ ਬਣ ਗਈ ਹੈ। ਪੁਰਾਣੇ ਸਮਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਅਤੇ ਪੰਥਕ ਮਸਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸਰਕਾਰਾਂ ਨੂੰ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪੈਂਦਾ ਰਿਹਾ ਹੈ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਕਾਰਨ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਸੰਗਤ ਦਾ ਸਮਰਥਨ ਮਿਲਿਆ ਹੈ। ਜਥੇ. ਅਵਤਾਰ ਸਿੰਘ ਨੇ ਆਪਣੇ ਫਰਜ਼ਾਂ ਨੂੰ ਬਹੁਤ ਹੀ ਇਮਾਨਦਾਰੀ ਅਤੇ ਪ੍ਰਤੀਬਧਤਾ ਨਾਲ ਨਿਭਾਇਆ ਹੈ। ਉਨ੍ਹਾਂ ਅੰਦਰਲਾ ਪੰਥਕ ਜਜ਼ਬਾ ਆਪਣੇ ਆਪ ਵਿੱਚ ਮਿਸਾਲ ਹੈ। ਗੁਰੂ ਘਰਾਂ ਦੀ ਸੇਵਾ ਅਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਉਨ੍ਹਾਂ ਦੇ ਜੀਵਨ ਦਾ ਹੀ ਇੱਕ ਹਿੱਸਾ ਹੈ। ਉਹ ਇਸ ਮਾਮਲੇ ਉ¤ਪਰ ਬੇਹੱਦ ਜਜ਼ਬਾਤੀ ਪਹੁੰਚ ਰੱਖਦੇ ਹਨ। ਇਹੋ ਕਾਰਨ ਹੈ ਕਿ ਪਿਛਲੇ 10 ਸਾਲਾਂ ਵਿੱਚ ਗੁਰੂ ਘਰਾਂ ਦੇ ਪ੍ਰਬੰਧ ਅਤੇ ਵਿਕਾਸ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਸਿ¤ਖ ਧਰਮ ਦਾ ਪ੍ਰਚਾਰ ਪ੍ਰਸਾਰ, ਗੁਰਧਾਮਾਂ ਦਾ ਪ੍ਰਬੰਧ, ਸਿ¤ਖ ਭਾਈਚਾਰੇ ਨੂੰ ਦਰਪੇਸ਼ ਕੌਮੀ ਅਤੇ ਕੌਮਾਂਤਰੀ ਮਸਲਿਆਂ ਦਾ ਹ¤ਲ, ਸਿ¤ਖ ਵਿਦਿਅਕ ਅਦਾਰਿਆਂ, ਸਿ¤ਖ ਵਿਰਸੇ ਅਤੇ ਇਤਿਹਾਸ ਦੀ ਸਾਂਭ-ਸੰਭਾਲ, ਸਿ¤ਖ ਸ਼ਤਾਬਦੀਆਂ ਅਤੇ ਹੋਰ ਅਹਿਮ ਪ੍ਰੋਗਰਾਮਾਂ ਦੇ ਪ੍ਰਬੰਧ ਵਿੱਚ ਉਨ੍ਹਾਂ ਨੇ ਮਿਸਾਲੀ ਕਾਰਜ ਕੀਤਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਦੇ ਹਿੱਸੇ ਇਸ ਤਰ੍ਹਾਂ ਦੀ ਸ਼ੋਭਾ ਨਹੀਂ ਆਈ। ਪੰਥ ਦੀ ਮਾਣਯੋਗ ਸ਼ਖਸੀਅਤ ਵਜੋਂ ਇਸ ਕਾਰਨ ਹੀ ਜਥੇਦਾਰ ਅਵਤਾਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਸ਼੍ਰੋਮਣੀ ਸੇਵਕ’ ਦਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਦੇ ਪ੍ਰਧਾਨਗੀ ਕਾਲ ਨੂੰ ਪੰਥਕ ਸਫਾਂ ਸੁਨਹਿਰੀ ਕਾਲ ਦਾ ਨਾਮ ਦਿੰਦੀਆਂ ਹਨ।ਗੁਰਧਾਮਾਂ ਦੇ ਪ੍ਰਬੰਧ ਬੇਹਤਰ ਬਣਾਉਣ ਅਤੇ ਨਵੀਆਂ ਉਸਾਰੀਆਂ ਦੇ ਖੇਤਰ ਵਿੱਚ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਕਮੇਟੀ ਆਪਣੇ ਕਾਰਜ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਹੀ ਕਰਦੀ ਹੈ। ਧਾਰਮਿਕ ਕਾਰਜਾਂ ਵਿੱਚ ਸੰਗਤ ਦੀ ਸ਼ਮੂਲੀਅਤ ਵੀ ਪਹਿਲਾਂ ਦੀ ਮੁਕਾਬਲੇ ਵਧੀ ਹੈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਸਰੇ ਗੁਰਧਾਮਾਂ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣਾ ਵੀ ਉਨ੍ਹਾਂ ਲਈ ਮਾਣਯੋਗ ਸਥਿਤੀ ਹੈ। ਉਨ੍ਹਾਂ ਦੇ ਮਨ ਦੀ ਇੱਛਾ ਹੈ ਕਿ ਗੁਰਧਾਮਾਂ ਦੇ ਪ੍ਰਬੰਧ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ ਅਤੇ ਸੰਗਤਾਂ ਲਈ ਹੋਰ ਵਧੇਰੇ ਸਹੂਲਤਾਂ ਜੁਟਾਈਆਂ ਜਾਣ। ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਲਈ ਵੀ ਉਹ ਉਚੇਚੇ ਯਤਨਸ਼ੀਲ ਹਨ। ਇਸੇ ਤਰ੍ਹਾਂ ਚੜ੍ਹਾਵੇ ਦੇ ਹਿਸਾਬ-ਕਿਤਾਬ ਅਤੇ ਖਰਚਿਆਂ ਪ੍ਰਤੀ ਪਾਰਦਰਸ਼ਤਾ ਰੱਖਣ ਲਈ ਉਨ੍ਹਾਂ ਨੇ ਹੀ ਪਹਿਲ ਲਈ ਹੈ। ਕਮੇਟੀ ਦਾ ਸਮੁੱਚਾ ਹਿਸਾਬ-ਕਿਤਾਬ ਕੰਪਿਊਟਰਾਇਜ਼ਡ ਕੀਤਾ ਗਿਆ ਹੈ। ਉਨ੍ਹਾਂ ਨੇ ਸਿ¤ਖ ਸ਼ਤਾਬਦੀਆਂ ਅਤੇ ਅਹਿਮ ਦਿਹਾੜਿਆਂ ਦੇ ਵਿਸ਼ਾਲ ਪ੍ਰਬੰਧਾਂ ਨੂੰ ਬਹੁਤ ਹੀ ਸਫਲਤਾ ਨਾਲ ਨੇਪਰੇ ਚਾੜ੍ਹ ਕੇ ਸਿੱਖ ਇਤਿਹਾਸ ਵਿੱਚ ਆਪਣਾ ਅਹਿਮ ਮੁਕਾਮ ਬਣਾ ਲਿਆ ਹੈ। ਸਿੱਖ ਸੰਗਤ ਲਈ ਸਭ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਜਥੇ. ਅਵਤਾਰ ਸਿੰਘ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਕਦੇ ਵੀ ਰਾਜਸੀ ਲਾਲਸਾਵਾਂ ਨਹੀਂ ਪਾਲੀਆਂ ਅਤੇ ਨਾ ਹੀ ਕਿਸੇ ਅਹੁਦੇ ਪਿੱਛੇ ਭੱਜੇ ਹਨ। ਉਨ੍ਹਾਂ ਨੇ ਗੁਰੂ ਦੇ ਸ਼ੁਕਰ ਵਿੱਚ ਰਹਿ ਕੇ ਆਪਣੇ ਫਰਜ਼ਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਨਿਭਾਇਆ ਹੈ। ਉਨ੍ਹਾਂ ਦਾ ਕੰਮਕਾਜ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਲਈ ਵੀ ਸਹਾਈ ਹੋਇਆ ਹੈ। ਧਾਰਮਿਕ ਮੁੱਦਿਆਂ ਅਤੇ ਗੁਰਦੁਆਰਾ ਪ੍ਰਬੰਧ ਨਾਲ ਜੁੜੇ ਮਸਲਿਆਂ ਨੂੰ ਉਨ੍ਹਾਂ ਨੇ ਬਹੁਤ ਹੀ ਮੁਹਾਰਤ ਨਾਲ ਨਜਿੱਠਿਆ ਹੈ। ਅਜਿਹੇ ਕਿਸੇ ਵੀ ਮੁੱਦੇ ਨੂੰ ਉਨ੍ਹਾਂ ਨੇ ਸਰਕਾਰ ਅਤੇ ਅਕਾਲੀ ਦਲ ਲਈ ਨਸੂਰ ਨਹੀਂ ਬਣਨ ਦਿੱਤਾ। ਇਹੋ ਕਾਰਨ ਹੈ ਕਿ ਪਿਛਲੇ ਇੱਕ ਦਹਾਕੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ ਅਤੇ ਸੰਗਤ ਦਾ ਵਿਸ਼ਵਾਸ ਉਸ ਵਿੱਚ ਵਧਿਆ ਹੈ। ਜਥੇ. ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਪੂਰੀ ਤਰ੍ਹਾਂ ਨਿਰਵਿਵਾਦ ਪ੍ਰਧਾਨ ਹਨ। ਚੰਗਾ ਹੋਵੇਗਾ ਉਹ ਇਹ ਸੇਵਾ ਹੋਰ ਲੰਬੇ ਸਮੇਂ ਲਈ ਨਿਭਾਉਂਦੇ ਰਹਿਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵ¤ਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯੋਗ ਮਾਨਤਾ ਮਿਲਣੀ ਚਾਹੀਦੀ ਹੈ।ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦੇ ਕੰਮਕਾਜ ਦਾ ਨਿਰਪ¤ਖ ਤਰੀਕੇ ਨਾਲ ਮੁਲਾਂਕਣ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸਫਾਂ ਵੱਲੋਂ ਯੋਗ ਮਾਣ ਸਨਮਾਨ ਵੀ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਕਾਰਜ ਖੇਤਰ ਵਿੱਚ ਹੋਰ ਬੇਹਤਰ ਕਰ ਕੇ ਦਿਖਾ ਸਕਣ।



