Skip to content
Independent perspectives. Global stories.
BREAKING

ਭਗਵੰਤ ਮਾਨ ਵੱਲੋਂ ਸੁਖਬੀਰ ਤੇ ਹੋਰਨਾਂ ਲੀਡਰਾਂ ਨੂੰ ਡੋਪ ਟੈਸਟ ਦੀ ਚੁਣੌਤੀ

Share this story

ਚੰਡੀਗੜ੍ਹ, 25 ਨਵੰਬਰ (ਪੀ. ਟੀ.)- ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਗਰੂਰ ਤੋਂ ਐਮ ਪੀ ਤੇ ਪ੍ਰਸਿ¤ਧ ਕਮੇਡੀਅਨ ਭਗਵੰਤ ਮਾਨ ਵਲੋਂ ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪੰਜਾਬ ਦੇ ਸਾਰੇ ਸੀਨੀਅਰ ਲੀਡਰਾਂ ਨੂੰ ਡੋਪ ਟੈਸਟ ਕਰਾਉਣ ਦੀ ਚੁਣੌਤੀ ਦਿਤੀ ਗਈ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਬਰਗਾੜੀ ਚ ਉਨ੍ਹਾਂ ਵਲੋਂ ਸ਼ਰਾਬ ਪੀ ਕੇ ਜਾਣ ਦੇ ਦੋਸ਼ ਸਾਬਤ ਹੋ ਜਾਣ ਤੇ ਅਸਤੀਫੇ ਦੀ ਵੀ ਪੇਸ਼ਕਸ਼ ਕੀਤੀ ਹੈ। ਮਾਨ ਨੇ ਇਸ ਸਬੰਧੀ ਇਕ ਵੀਡੀਓ ਸੁਨੇਹਾ ਆਪਣੇ ਫੇਸਬੁ¤ਕ ਪੇਜ਼ ਤੇ ਅਪਲੋਡ ਕੀਤਾ ਹੈ ਜਿਸ ਚ ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੇ ਲਾਏ ਦੋਸ਼ ਝੂਠੇ ਹਨ। ਮੈਂ ਆਪਣਾ ਬਲ¤ਡ ਸੈਂਪਲ ਡੋਪ ਟੈਸਟ ਲਈ ਦੇਣ ਨੂੰ ਤਿਆਰ ਹਾਂ। ਸੁਖਬੀਰ ਬਾਦਲ ਤੇ ਕਾਂਗਰਸ ਦੇ ਹੋਰਨਾਂ ਲੀਡਰਾਂ ਦੇ ਵੀ ਟੈਸਟ ਕਰਾਓ। ਇਹ ਮੇਰੀ ਚੁਣੌਤੀ ਹੈ। ਜੇ ਮੇਰੇ ਟੈਸਟ ਚ ਕੁਝ ਨਿਕਲਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਬੇਬੁਨਿਆਦ ਦੋਸ਼ ਲਾਉਣ ਦੇ ਆਦੀ ਹਨ। ਬਹਿਬਲ ਕਲਾਂ ਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿ¤ਖਾਂ ਦੇ ਮਾਮਲੇ ਚ ਅਣਪਛਾਤੇ ਪੁਲਿਸ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਜੋ ਗਲਤ ਹੈ। ਭਗਵੰਤ ਮਾਨ ਅ¤ਜ ਕ¤ਲ ਨਿਊਜ਼ੀਲੈਂਡ ਦੌਰੇ ਤੋਂ ਬਾਦ ਆਸਟਰੇਲੀਆ ਚ ਹਨ। ਭਗਵੰਤ ਮਾਨ ਵਲੋਂ ਕਿਹਾ ਗਿਆ ਹੈ ਕਿ ਉਹ ਇਸ ਮੁ¤ਦੇ ਨੂੰ ਪਾਰਲੀਮੈਂਟ ਚ ਵੀ ਚੁ¤ਕਣਗੇ।ਉਂਝ ਵਿਗਿਆਨੀਆਂ ਅਨੁਸਾਰ ਹੈਰੋਇਨ ਦਾ ਨਸ਼ਾ ਬਲ¤ਡ ਤੇ ਬਾਲਾਂ ਚ 3 ਤੋਂ 5 ਮਹੀਨੇ ਤਕ ਰਹਿੰਦਾ ਹੈ ਤੇ ਜੇਕਰ ਕਿਸੇ ਵਿਅਕਤੀ ਵਲੋਂ ਹੈਰੋਇਨ ਆਦਿ ਦਾ ਨਸ਼ਾ ਕੀਤਾ ਗਿਆ ਹੋਵੇ ਤਾਂ ਉਸ ਦਾ ਪਤਾ 3 ਤੋਂ 5 ਮਹੀਨੇ ਬਾਦ ਤਕ ਵੀ ਕੀਤਾ ਜਾ ਸਕਦਾ ਹੈ ਪਰ ਪੰਜਾਬੀਆਂ ਚ ਆਮ ਪ੍ਰਚ¤ਲਤ ਨਸ਼ੇ ਜਿਵੇਂ ਸ਼ਰਾਬ, ਭੁ¤ਕੀ, ਅਫੀਮ ਆਦਿ ਐਨੇ ਲੰਮੇ ਸਮੇਂ ਤਕ ਖੂਨ ਜਾਂ ਬਾਲਾਂ ਚ ਨਹੀਂ ਰਹਿੰਦੇ। ਜਿਥੋਂ ਤਕ ਸ਼ਰਾਬ ਦਾ ਸੁਆਲ ਹੈ ਤਾਂ ਇਹ ਖੂਨ ਚ 8 ਤੋਂ 10 ਘੰਟੇ ਤਕ ਅਤੇ ਯੂਰੀਨ ਚ 3 ਤੋਂ 5 ਦਿਨ ਤਕ ਰਹਿੰਦੀ ਹੈ। ਇਸ ਤੋਂ ਬਾਦ ਬਲ¤ਡ ਟੈਸਟ ਚ ਸ਼ਰਾਬ ਦਾ ਪਤਾ ਨਹੀਂ ਲਗਾਇਆ ਜਾ ਸਕਦਾ।

WRITTEN BY