ਅੰਮ੍ਰਿਤਸਰ, 23 ਨਵੰਬਰ (ਪੀ. ਟੀ.)- ਸਰਬ¤ਤ ਖ਼ਾਲਸਾ ਦੇ ਵਿਸ਼ਾਲ ਪੰਥਕ ਇਕ¤ਠ ਉਪਰੰਤ ਪੁਲਿਸ ਵ¤ਲੋਂ ਦਰਜ਼ ਕੀਤੇ ਦੇਸ਼ ਧ੍ਰੋਹ ਦੇ ਮਾਮਲੇ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁ¤ਖ ਪ੍ਰਬੰਧਕ ਭਾਈ ਮੋਹਕਮ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਾ ਵੀ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵ¤ਲੋਂ ਦਰਜ ਕਰਵਾਏ ਮਾਮਲੇ ‘ਚ ਗਿਆਨੀ ਧਿਆਨ ਸਿੰਘ ਮੰਡ ਦਾ ਵੀ ਇ¤ਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ। ਸ਼੍ਰੋਮਣੀ ਕਮੇਟੀ ਮਾਮਲੇ ‘ਚ ਗਿਆਨੀ ਮੰਡ ਇ¤ਕ ਦਿਨ ਦੇ ਰਿਮਾਂਡ ‘ਤੇ- ਅ¤ਜ ਉਕਤਅਦਾਲਤ ਵ¤ਲੋਂ ਜਿਉਂ ਹੀ ਗਿਆਨੀ ਮੰਡ ਨੂੰ ਜੁਡੀਸ਼ੀਅਲ ਹਿਰਾਸਤ ‘ਚ ਭੇਜਣ ਦਾ ਹੁਕਮ ਦਿ¤ਤਾ ਤਾਂ ਉਥੇ ਮੌਜੂਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਹ ਕਹਿੰਦਿਆਂ ਗਿਆਨੀ ਮੰਡ ਦੇ 5 ਦਿਨ ਦੇ ਪੁਲਿਸ ਰਿਮਾਂਡ ਦੀ ਅਰਜ਼ੀ ਅਦਾਲਤ ਮੂਹਰੇ ਧਰ ਦਿ¤ਤੀ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਮਾਮਲੇ ‘ਚ ਉਨ੍ਹਾਂ ਪਾਸੋਂ ਪੁ¤ਛਗਿ¤ਛ ਕਰਨੀ ਹੈ। ਇਸ ਮੌਕੇ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।



