ਅੰਮ੍ਰਿਤਸਰ, 23 ਨਵੰਬਰ (ਪੀ. ਟੀ.)- 10 ਨਵੰਬਰ ਨੂੰ ਬੁਲਾਏ ਗਏ ਸਰਬ¤ਤ ਖਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵ¤ਲੋਂ ਦਿ¤ਤੇ ਗਏ ਪੰਜਾਬ ਬੰਦ ਦਾ ਅਸਰ ਸੂਬੇ ‘ਚ ਘ¤ਟ ਹੀ ਦੇਖਣ ਨੂੰ ਮਿਲਿਆ। ਬੰਦ ਦੇ ਸ¤ਦੇ ਕਾਰਨ ਸ਼ਹਿਰਾਂ ਵਿ¤ਚ ਸੁਰ¤ਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਤਰਨਤਾਰਨ ‘ਚ ਸਿ¤ਖ ਜਥੇਬੰਦੀਆਂ ਵ¤ਲੋਂ ਹਾਈਵੇ ਜ਼ਰੂਰ ਜਾਮ ਕੀਤਾ ਗਿਆ ਸੀ ਪਰ ਉਹ ਜਾਮ ਵੀ ਪੁਲਿਸ ਨੇ ਉਠਵਾ ਦਿ¤ਤਾ ਹੈ। ਧਿਆਨ ਸਿੰਘ ਮੰਡ ਵ¤ਲੋਂ ਆਪਣੀ ਪੇਸ਼ੀ ਦੌਰਾਨ 23 ਨੂੰ ਪੰਜਾਬ ਬੰਦ ਦਾ ਸ¤ਦਾ ਦਿ¤ਤਾ ਗਿਆ ਸੀ ਜਿਸਦਾ ਕਈ ਗਰਮ ਖਿਆਲੀ ਸਿ¤ਖ ਜਥੇਬੰਦੀਆਂ ਵ¤ਲੋਂ ਸਮ¤ਰਥਨ ਕੀਤਾ ਗਿਆ ਸੀ ਅਤੇ ਬੰਦ ਨੂੰ ਕਾਮਯਾਬ ਬਣਾਉਣ ਦੀ ਵੀ ਗ¤ਲ ਕਹੀ ਜਾ ਰਹੀ ਸੀ। ਪੁਲਿਸ ਵ¤ਲੋਂ ਪਹਿਲਾਂ ਹੀ ਬੰਦ ਨੂੰ ਅਸਫ਼ਲ ਕਰਨ ਲਈ ਸ਼ਹਿਰਾਂ ‘ਚ ਸੁਰ¤ਖਿਆ ਵਾਧਾ ਦਿ¤ਤੀ ਗਈ ਸੀ।ਇਸ ਦੌਰਾਨ ਪਤਾ ਲੱਗਾ ਹੈ ਕਿ ਬੰਦ ਨੂੰ ਸਫਲ ਬਣਾਉਣ ਲਈ ਪੁਲਿਸ ਵੱਲੋਂ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਨ੍ਹਾਂ ਨੇਤਾਵਾਂ ’ਚ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਰਣਜੀਤ ਸਿੰਘ ਰਾਣਾ ਸ਼ਾਮਿਲ ਹਨ।



