Skip to content
Independent perspectives. Global stories.
BREAKING

ਸਹੀ ਰੂਪ ’ਚ ਲਾਗੂ ਨਹੀਂ ਹੋ ਰਿਹਾ ਮੋਟਰ ਵਹੀਕਲ ਐਕਟ

Share this story

ਬਰਨਾਲਾ 23 ਦਸੰਬਰ– ਪੰਜਾਬ ਦੇ ਵੱਖ-ਵੱਖ ਸਹਿਰਾਂ ਕਸਬਿਆ ਅਤੇ ਪਿੰਡਾਂ ਨੂੰ ਜਾਣ ਵਾਲੀਆ ਬੱਸਾਂ ਵਿੱਚ ਸਫਰ ਕਰਨ ਵਾਲੇ ਮੁਸਾਫਿਰਾਂ ਦੀ ਸੁੱਖ-ਸੁਵਿਧਾਂ ਅਤੇ ਸੁਰੱਖਿਆਂ ਨੂੰ ਲੈ ਕੇ ਬਣੇ ਮੋਟਰ ਵਹੀਕਲ ਐਕਟ ਸਿਰਫ ਸਰਕਾਰੀ ਫਾਇਲਾਂ ਦਾ ਸਿੰਗਾਰ ਬਣ ਕੇ ਰਹਿ ਗਿਆ ਹੈ। ਜਿਸ ਤੇ ਚੱਲਦਿਆ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਾਲੇ ਇਸ ਐਕਟ ਦੀਆ ਕਥਿਤ ਰੂਪ ਵਿੱਚ ਧੱਜੀਆ ਉਡਾ ਰਹੇ ਹਨ,ਅਤੇ ਟ੍ਰਾਸਪੋਰਟ ਵਿਭਾਗ ਸਭ ਕੁੱਝ ਚੁੱਪ-ਚਾਪ ਦੇਖ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆ ਸੜ੍ਹਕਾਂ ਉੱਪਰ ਦੋੜਨ ਵਾਲੀਆ ਸਰਕਾਰੀ/ਪ੍ਰਾਈਵੇਟ ਬੱਸਾਂ ਵਿੱਚ ਐਕਟ ਦੇ ਤਹਿਤ ਸੀ.ਡੀ,ਡੀ.ਵੀ.ਡੀ ਜਾ ਫਿਰ ਮਿਊਜਕ ਸਿਸਟਮ ਲਗਵਾਉਣ ਤੇ ਚਲਾਉਣ ਉੱਪਰ ਪੂਰਨ ਰੂਪ ਵਿੱਚ ਪਬੰਦੀ ਹੈ। ਪਰ ਜਿਆਦਾ ਤਰ ਬੱਸਾਂ ਵਾਲੇ ਇਸ ਐਕਟ ਦੀਆ ਸਰੇਆਮ ਧੱਜੀਆਂ ਉਡਾ ਰਹੇ ਹਨ। ਇਸੇ ਤਰਾ ਇਸ ਐਕਟ ਤਹਿਤ ਜਿੱਥੇ ਬੱਸ ਦੇ ਕੰਡਕਟਰ ਅਤੇ ਡਰਾਇਵਰ ਲਈ ਵਰਦੀ ਪਾਉਣੀ ਜਰੂਰੀ ਹੈ ਉੱਥੇ ਕੋਈ ਬੱਸ ਦਾ ਚਾਲਕ ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਹੀ ਕਰ ਸਕਦਾ ਅਤੇ ਹਰ ਬੱਸ ਵਿੱਚ ਫਾਸਟਏਡ ਕਿੱਟ ਦਾ ਹੋਣਾ ਅਤੀ ਜਰੂਰੀ ਹੈ। ਪਰ ਜੇਕਰ ਮੋਜੂਦਾ ਸਮੇ ਦੀ ਗੱਲ ਕਰੀਏ ਤਾਂ ਇਸ ਐਕਟ ਤਹਿਤ ਉਕਤ ਸਾਰੀਆ ਹਦਾਇਤਾਂ ਕੋਈ ਮਾਇਨ ਹੀੇ ਨਹੀ ਹਨ।ਕੀ ਕਹਿਣਾ ਹੈ ਜਿਲਾ ਟਰਾਂਸਪੋਰਟ ਅਫਸਰ ਦਾ- ਇਸ ਸਬੰਧੀ ਜਿਲਾ ਟਰਾਂਸਪੋਰਟ ਅਫਸਰ ਸ੍ਰੀ ਸੁਖਵਿੰਦਰ ਕੁਮਾਰ ਨੂੰ ਜਦੋ ਮੋਟਰ ਵਹੀਕਲ ਐਕਟ ਤਹਿਤ ਫਾਸਟ ਏਡ ਕਿੱਟ, ਵਰਦੀ, ਮਿਉਜਿਕ ਸਿਸਟਮ ਨਾ ਲਗਾਉਣ ਅਤੇ ਮੋਬਾਇਲ ਫੋਨ ਸੁਨਣ ਸਬੰਧੀ ਸਖਤ ਹਦਾਇਤਾਂ ਹੋਣ ਦੇ ਬਾਵਯੂਦ ਵੀ ਸਭ ਕੁੱਝ ਨਿਰਵਿਘਨ ਜਾਰੀ ਹੈ ਬਾਰੇ ਪੁੱਛਿਆ ਤਾਂ ਉਹਨਾ ਦਾ ਕਹਿਣਾ ਸੀ ਕਿ ਮੋਟਰ ਵਹੀਕਲ ਐਕਟ ਤਹਿਤ ਜੇਕਰ ਕੋਈ ਵਿਆਕਤੀ ਕਾਨੂੰਨ ਦੀ ਪਾਲਣਾ ਨਹੀ ਕਰਦਾ ਉਸਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਦੇ ਹਨ। ਜੇਕਰ ਕੋਈ ਵੀ ਵਿਆਕਤੀ ਕਾਨੂੰਨ ਦੀ ਉ¦ਘਣਾ ਕਰਦਾ ਹੈ ਤਾਂ ਉਸਨੂੰ ਬਰਦਾਸਤ ਨਹੀ ਕੀਤਾ ਜਾਵੇਗਾ ਅਤੇ ਚੈਕਿੰਗ ਦੋਰਾਨ ਜੇਕਰ ਕੋਈ ਖਾਮੀ ਪਾਈ ਜਾਦੀ ਹੈ ਤਾਂ ਉਹ ਬਣਦੀ ਕਾਰਵਾਈ ਕਰਨਗੇ।

WRITTEN BY