ਫਰੀਦਕੋਟ, 21 ਨਵੰਬਰ (ਗੁਰਜੀਤ ਰੋਮਾਣਾ)- ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ (ਰਜਿ:) ਦੇ ਮੈਨੇਜਿੰਗ ਟਰ¤ਸਟੀ ਅਤੇ ਦੁਬਈ ਅਧਾਰਿਤ ਪ੍ਰਸਿ¤ਧ ਉਦਯੋਗਪਤੀ ਡਾ ਐਸ.ਪੀ. ਸਿੰਘ ਉਬਰਾਏ ਵਲੋਂ ਸਮਾਜ ਸੇਵਾ ਦੇ ਚ¤ਲ ਰਹੇ ਕਾਰਜਾਂ ਤਹਿਤ ਸਕੂਲਾਂ ਵਿ¤ਚ ਪੜ੍ਹਨ ਵਾਲੇ ਬ¤ਚਿਆਂ ਲਈ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਦੀ ਬ੍ਰਾਂਚ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਜਨਰਲ ਸਕ¤ਤਰ ਸ਼ਿਵਜੀਤ ਸਿੰਘ ਨੇ ਦ¤ਸਿਆ ਕਿ ਡਾ ਐਸ.ਪੀ. ਸਿੰਘ ਉਬਰਾਏ ਵ¤ਲੋਂ ਜਿਲ੍ਹਾ ਫਰੀਦਕੋਟ ਦੇ 10 ਸਕੂਲਾਂ ਲਈ ਆਰ.ਓ. ਮਨਜੂਰ ਕੀਤੇ ਗਏ ਹਨ ਜਿਸ ਤਹਿਤ ਪਹਿਲਾ ਆਰ.ਓ. ਸਰਕਾਰੀ ਸੈਕੰਡਰੀ ਸਕੂਲ ਮੋਰਾਂਵਾਲੀ ਵਿਖੇ ਲਗਾਇਆ ਗਿਆ ਹੈ।ਆਰ.ਓ. ਦਾ ਉਦਘਾਟਨ ਕਰਨ ਲਈ ਪਹੁੰਚੇ ਜ਼ਿਲ੍ਹਾ ਸਿ¤ਖਿਆ ਅਫਸਰ (ਸੈਕੰ.ਸਿ.) ਫਰੀਦਕੋਟ ਸੁਖਚੈਨ ਸਿੰਘ ਗਿ¤ਲ,ਧਰਮਵੀਰ ਸਿੰਘ ਉ¤ਪ ਜਿਲ੍ਹਾ ਸਿ¤ਖਿਆ ਅਫਸਰ (ਐਲੀ.ਸਿ.) ਅਤੇ ਸਰਪੰਚ ਦੀਦਾਰ ਸਿੰਘ ਵਿਰਕ ਨੇ ਡਾ ਉਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਸਮੇਂ ਦੀ ਲੋੜ ਦ¤ਸਿਆ।ਇਸ ਮੌਕੇ ‘ਤੇ ਮੌਜੂਦ ਟਰ¤ਸਟ ਦੀ ਸਥਾਨਕ ਬ੍ਰਾਂਚ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਅਤੇ ਭਾਈ ਘਨ੍ਹ¤ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਦ¤ਸਿਆ ਕਿ ਪਿਛਲੇ ਸਮੇਂ ਦੌਰਾਨ ਇਹ ਗ¤ਲ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਸਕੂਲਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਆਏ ਹਨ ਜਿਸ ਕਾਰਨ ਬ¤ਚੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਇਸ ਗ¤ਲ ਨੂੰ ਦੇਖਦਿਆਂ ਡਾ ਐਸ.ਪੀ. ਸਿਮਘ ਉਬਰਾਏ ਵ¤ਲੋਂ ਆਰ.ਓ. ਪਲਾਂਟ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ।ਇਸ ਮੌਕੇ ‘ਤੇ ਵਿਸ਼ੇਸ਼ ਰੂਪ ਵਿ¤ਚ ਮ¤ਘਰ ਸਿੰਘ ਖਾਲਸਾ, ਨਿਰਮਲਜੀਤ ਸਿੰਘ ਖਾਲਸਾ, ਅਵਤਾਰ ਸਿੰਘ ਮੁ¤ਖ ਅਧਿਆਪਕ, ਗੁਰਚੰਦ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਮੈਂਬਰ, ਮੰਦਰ ਸਿੰਘ ਮੈਂਬਰ, ਦਾਰਾ ਸਿੰਘ ਚੇਅਰਮੈਨ ਸਕੂਲ ਵਿਕਾਸ ਕਮੇਟੀ ਅਤੇ ਸਮੂਹ ਸਟਾਫ ਹਾਜਰ ਰਿਹਾ।



