Skip to content
Independent perspectives. Global stories.
BREAKING

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇ. ਵੱਲੋਂ ਗੁਰਦੁਆਰਿਆਂ ‘ਚ ਰਾਜਸੀ ਪ੍ਰੋਗਰਾਮ ਕਰਨ ‘ਤੇ ਲਗਾਈ ਰੋਕ ਦਾ ਪ੍ਰਬੰਧਕ ਕਮੇਟੀਆਂ ਉਪਰ ਨਹੀਂ ਹੋ ਰਿਹਾ ਕੋਈ ਅਸਰ

Share this story

ਮਹਿਲ ਕਲਾਂ, 10 ਅਗਸਤ (ਹਰਜਿੰਦਰ  ਸਿੰਘ ਪੱਪੂ)-ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜੱਥੇ ਵੱਲੋਂ ਦਿੱਤੇ ਬਿਆਨ ਕਿ ਕਿਸੇ ਵੀ ਗੁਰਦੁਆਰੇ ‘ਚ ਕੋਈ ਰਾਜਸੀ ਪ੍ਰੋਗਰਾਮ ਨਹੀਂ ਹੋਵੇਗਾ, ਉਪਰ ਕਿਸੇ ਰਾਜਸੀ ਪਾਰਟੀ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਕੋਈ ਅਮਲ ਨਹੀਂ ਕੀਤਾ ਜਾ ਰਿਹਾ।
meetingatakaltakatsahib
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਬਿਆਨ ਤੋਂ ਬਾਅਦ ਪਿੰਡਾਂ ਦੇ ਗੁਰਦੁਆਰਿਆਂ ‘ਚ ਅੱਜ ਵੀ ਰਾਜਸੀ ਪਾਰਟੀਆਂ ਸਰਪੰਚਾਂ, ਸੰਮਤੀ ਮੈਂਬਰਾਂ ਆਦਿ ਦਾ ਸਨਮਾਨ ਅਤੇ ਲੋਕ ਸਭਾ ਚੋਣਾਂ ਦਾ ਅਗਾਜ ਕਰਨ ਲਈ ਸ਼ਰੇਆਮ ਗੁਰੂ ਘਰਾਂ ‘ਚ ਸਮਾਗਮ ਕਰ ਰਹੀਆਂ ਹਨ, ਜਿਸ ਨੂੰ ਲੈ ਕੇ ਪੰਥਕ ਦਰਦੀਆਂ ‘ਚ ਚਰਚਾ ਤਾਂ ਚੱਲ ਰਹੀ ਹੈ, ਪਰ ਵਿਰੋਧ ਕਰਨ ਤੋਂ ਝਿਜਕਿਆ ਜਾ ਰਿਹਾ ਹੈ, ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਜੋ ਕੌਮ ਲਈ ਮੰਨਣਯੋਗ ਹੁੰਦਾ ਹੈ, ਨੂੰ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਰੇਆਮ ਅਣਗੋਲਿਆ ਕਰਕੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 27 ਜੁਲਾਈ ਨੂੰ ਪੰਜਾਬ ਟਾਇਮਜ਼ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਰਾਜਸੀ ਪਾਰਟੀਆਂ ਨੂੰ ਸੁਚੇਤ ਕੀਤਾ ਗਿਆ ਸੀ, ਕਿ ਗੁਰੁਦਆਰਿਆ ‘ਚ ਰਾਜਸੀ ਪ੍ਰੋਗਰਾਮ ਨਾ ਕੀਤੇ ਜਾਣ ਤੇ ਨਾਲ ਹੀ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਤਾੜਨਾ ਕੀਤੀ ਸੀ ਕਿ ਜੇਕਰ ਕਿਸੇ ਵੀ ਗੁਰੂ ਘਰ ਵਿੱਚ ਕੋਈ ਪਾਰਟੀ ਰਾਜਸੀ ਸਮਾਗਮ ਕਰਦੀ ਹੈ ਤਾਂ ਉਸ ਦੀ ਕਮੇਟੀ ਜਿੰਮੇਵਾਰ ਹੋਵੇਗੀ, ਪਰ ਇਸ ਦਾ ਨਾ ਰਾਜਸੀ ਅਤੇ ਨਾ ਹੀ ਗੁਰਦੁਆਰਿਆਂ ਦੀਆਂ ਕਮੇਟੀਆਂ ਉੇਪਰ ਕੋਈ ਅਸ਼ਰ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਪਹਿਲਾਂ ਦੀ ਤਰ੍ਹਾਂ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਰਾਜਸੀ ਪ੍ਰੋਗਰਾਮ ਹੋ ਰਹੇ ਹਨ, ਜਦੋਂ ਦੁਬਾਰਾ ਫਿਰ ਅੱਜ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਕਿ ਤਖ਼ਤ ਵੱਲੋਂ ਜਾਰੀ ਕੀਤੇ ਹੁਕਮਨਾਮੇ ਦਾ ਪ੍ਰਬੰਧਕ ਕਮੇਟੀਆਂ ਉੇਪਰ ਕੋਈ ਅਸ਼ਰ ਨਹੀਂ ਹੋ ਰਿਹਾ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਜੇ ਕਿਸੇ ਇਤਿਹਾਸ਼ਿਕ ਗੁਰੁਦਆਰੇ ‘ਚ ਕੋਈ ਰਾਜਸੀ ਪ੍ਰੋਗਰਾਮ ਹੁੰਦਾ ਸਾਹਮਣੇ ਆਉਂਦਾ ਹੈ ਤਾਂ ਪ੍ਰਬੰਧਕਾਂ ਦੇ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਜਦਕਿ ਸਿਰੋਪਾਓ ਦੇ ਮਾਮਲੇ ‘ਚ ਉਹਨਾਂ ਕੋਈ ਤਸੱਲੀ ਬਖ਼ਸ ਜਵਾਬ ਨਾ ਦਿੱਤਾ।

WRITTEN BY