ਪਟਨਾ- ਬਿਹਾਰ ਦੇ ਮੁ¤ਖ ਮੰਤਰੀ ਅਹੁਦੇ ਦੀ 5ਵੀਂ ਵਾਰ ਜ਼ਿੰਮੇਵਾਰੀ ਸੰਭਾਲਦੇ ਜਾ ਰਹੇ ਹਨ ਨਿਤੀਸ਼ ਕੁਮਾਰ ਦੇ ਸੰਘਰਸ਼ ਭਰੇ ਜੀਵਨ ਵਿਚ ਅਜਿਹੇ ਕਈ ਮੌਕੇ ਆਏ, ਜਦੋਂ ਲ¤ਗਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਖਤਮ ਹੋ ਗਿਆ ਪਰ ਉਹ ਹਰ ਵਾਰ ਜ਼ਿਆਦਾ ਤਾਕਤਵਰ ਬਣ ਕੇ ਉ¤ਭਰੇ। ਬਿਹਾਰ ‘ਚ ਪਟਨਾ ਜ਼ਿਲੇ ਦੇ ਬਖਤਿਆਰਪੁਰ ‘ਚ ਇਕ ਮਾਰਚ 1951 ਨੂੰ ਇਕ ਸਾਧਾਰਣ ਪਰਿਵਾਰ ‘ਚ ਜਨਮੇ ਨਿਤੀਸ਼ ਕੁਮਾਰ ਦੇ ਪਿਤਾ ਸਵ. ਕਵੀਰਾਜ ਰਾਮ ਲਖਨ ਸਿੰਘ ਸੁਤੰਤਰਤਾ ਸੈਨਾਨੀ ਅਤੇ ਵੈਧ ਸਨ। ਕੁਮਾਰ ਬਿਹਾਰ ਇੰਜੀਨੀਅਰਿੰਗ ਕਾਲਜ ਪਟਨਾ ‘ਚ ਪੜ੍ਹਾਈ ਦੌਰਾਨ ਹੀ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਤੋਂ ਪ੍ਰਭਾਵਿਤ ਹੋ ਕੇ ਸਾਲ 1974 ਦੇ ਵਿਦਿਆਰਥੀ ਅੰਦੋਲਨ ’ਚ ਕੁ¤ਦ ਪਏ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਸਾਲ 1977 ਦੀਆਂ ਚੋਣਾਂ ਹੋਈਆਂ ਤਾਂ ਉਹ ਜਨਤਾ ਪਾਰਟੀ ਦੀ ਟਿਕਟ ’ਤੇ ਹਾਰ ਗਏ।



