Skip to content
Independent perspectives. Global stories.
BREAKING

ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ’ਚ ਨਿਤਿਸ਼ ਦਾ ਪੰਜਵੀਂ ਵਾਰ ਰਾਜ ਤਿਲਕ

Share this story

ਪਟਨਾ, 20 ਨਵੰਬਰ (ਪੀ.ਟੀ. ਲਾਇਵ)- ਬਿਹਾਰ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿ¤ਤ ਤੋਂ ਬਾਅਦ ਜਨਤਾ ਦਲ (ਯੂ) ਤੇ ਮਹਾਗਠਜੋੜ ਦੇ ਨੇਤਾ ਨਿਤਿਸ਼ ਕੁਮਾਰ ਨੇ ਅੱਜ ਪੰਜਵੀਂ ਵਾਰ ਬਿਹਾਰ ਦੇ ਮੁ¤ਖ ਮੰਤਰੀ ਵਜੋਂ ਹਲਫ਼ ਲਿਆ।ਰਾਜਪਾਲ ਰਾਮਨਾਥ ਕੋਵਿੰਦ ਨੇ ਨਿਤਿਸ਼ ਨੂੰ ਬਿਹਾਰ ਦੇ 34ਵੇਂ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਦਿਵਾਈ। ਉਨ੍ਹਾਂ ਤੋਂ ਬਾਅਦ ਲਾਲੂ ਪ੍ਰਸਾਦ ਦੇ ਬੇਟੇ ਤੇਜੱਸਵੀ ਯਾਦਵ ਅਤੇ ਤੇਜ਼ ਪ੍ਰਤਾਪ ਯਾਦਵ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਪਟਨਾ ਦੇ ਪ੍ਰਸਿੱਧ ਇਤਿਹਾਸਿਕ ਗਾਂਧੀ ਮੈਦਾਨ ਵਿੱਚ ਹੋਇਆ। ਇਸ ਮੌਕੇ ’ਤੇ ਭਾਰੀ ਗਿਣਤੀ ਵਿੱਚ ਲੋਕ ਜੁੜੇ ਹੋਏ ਸਨ। ਸਹੁੰ ਚੁੱਕ ਸਮਾਗਮ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਵੱਡੇ ਨੇਤਾ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੋੜਾ, ਕਾਂਗਰਸ ਦੇ ਨੇਤਾ ਮਲਕ ਅਰਜਨ ਖੜਗੇ, ਭਾਜਪਾ ਨੇ ਸੁਸ਼ੀਲ ਕੁਮਾਰ ਮੋਦੀ, ਹਿਮਾਚਲ ਦੇ ਮੁੱਖ ਮੰਤਰੀ ਵੀਰ ਭਦਰ ਸਿੰਘ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ, ਜੰਮੂ

ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ, ਐਨਸੀਪੀ ਦੇ ਵੱਡੇ ਨੇਤਾ ਸ਼ਰਦ ਪਵਾਰ, ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਸੀਪੀਐਮ ਦੇ ਨੇਤਾ ਸੀਤਾ ਰਾਮ ਯੈਚੁਰੀ ਸ਼ਾਮਿਲ ਹਨ। ਕੇਂਦਰ ਸਰਕਾਰ ਦੀ ਤਰਫੋਂ ਦੋ ਕੇਂਦਰੀ ਮੰਤਰੀ ਸ੍ਰੀ ਵੈਂਕਈਆ ਨਾਇਡੂ ਅਤੇ ਰਜੀਵ ਪ੍ਰਤਾਪ ਰੂਡੀ ਸ਼ਾਮਿਲ ਹੋਏ। ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਇਸ ਮੌਕੇ ’ਤੇ ਹਾਜ਼ਰ ਨਹੀਂ ਹੋਏ। ਪਤਾ ਲੱਗਾ ਹੈ ਕਿ ਉਹ ਸ੍ਰੀ ਮੁਲਾਇਮ ਸਿੰਘ ਯਾਦਵ ਦੇ ਦੋ ਦਿਨਾਂ ਬਾਅਦ ਸੈਫਈ ਵਿਖੇ ਮਨਾਏ ਜਾ ਰਹੇ ਜਨਮ ਦਿਨ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਨ। ਇੱਥੇ ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸ੍ਰੀ ਨਿਤਿਸ਼ ਦੀ ਅਗਵਾਈ ਵਿੱਚ ਮਹਾਗਠਜੋੜ ਨੇ 178 ਸੀਟਾਂ ਹਾਸਿਲ ਕੀਤੀਆਂ ਸਨ, ਜਿਨ੍ਹਾਂ ਵਿੱਚ ਆਰਜੇਡੀ ਨੇ 80, ਜੇਡੀਯੂ ਨੇ 71 ਅਤੇ ਕਾਂਗਰਸ ਨੇ 27 ਸੀਟਾਂ ਜਿੱਤੀਆਂ। ਆਰਜੇਡੀ ਦੇ ਕੋਟੇ ਵਿੱਚ ਸਹੁੰ ਚੁੱਕਣ ਵਾਲੇ ਮੰਤਰੀਆਂ ਵਿੱਚ ਤੇਜ਼ ਪ੍ਰਤਾਪ ਯਾਦਵ, ਤੇਜੱਸਵੀ ਯਾਦਵ, ਅਬਦੁਲ ਬਾਰੀ ਸਦੀਕੀ, ਅਲੋਕ ਮਹਿਤਾ, ਚੰਦਰਕਾ ਰਾਏ, ਰਾਮ ਵਿਚਾਰ ਰਾਓ, ਸ਼ਿਵ ਚੰਦਰ ਰਾਮ, ਡਾ. ਅਬਦੁਲ ਗਫੂਰ, ਚੰਦਰ ਸ਼ੇਖਰ, ਮਨੇਸ਼ਵਰ ਚੌਧਰੀ, ਵਿਜੇ ਪ੍ਰਕਾਸ਼ ਅਤੇ ਅਨੀਤਾ ਦੇਵੀ ਸ਼ਾਮਿਲ ਹਨ। ਜੇਡੀਯੂ ਦੇ ਕੋਟੇ ਵਿੱਚ ਵਿਜੇਂਦਰ ਪ੍ਰਸ਼ਾਦ ਯਾਦਵ, ਰਾਜੀਵ ਰੰਜਣ ਸਿੰਘ, ਸਰਵਣ ਕੁਮਾਰ, ਜੈਕੁਮਾਰ, ਕ੍ਰਿਸ਼ਨਾ ਨੰਦਨ ਪ੍ਰਸ਼ਾਦ, ਮਹੇਸ਼ਵਰ ਹਜ਼ਾਰੀ, ਸੁਲੇਸ਼ ਕੁਮਾਰ, ਕੁਮਾਰੀ ਮੰਜੂ ਵਰਮਾ, ਸੰਤੋਸ਼ ਕੁਮਾਰ ਨਿਰਾਲਾ, ਖੁਰਸ਼ੀਦ ਉਰਫ ਫਿਰੋਜ਼ ਅਹਿਮਦ, ਮਦਨ ਸਾਹਨੀ ਅਤੇ ਕਪਿਲ ਦੇਵ ਕਾਮੰਤ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਕੋਟੇ ਵਿੱਚ ਅਸ਼ੋਕ ਚੌਧਰੀ, ਅਬਦੁਲ ਜ਼ਲੀਲ ਮਸਤਾਨ, ਅਵਧੇਸ਼ ਕੁਮਾਰ ਸਿੰਘ ਅਤੇ ਡਾ. ਮਦਨ ਮੋਹਨ ਝਾਅ ਨੇ ਮੰਤਰੀ ਵਜੋਂ ਹਲਫ ਲਿਆ।
ਤੇਜਸਵੀ ਹੋਣਗੇ ਉਪ ਮੁ¤ਖ ਮੰਤਰੀ- ਇਸ ਦੌਰਾਨ ਇੱਕ ਹੋਰ ਰਿਪੋਰਟ ਮੁਤਾਬਿਕ ਨਿਤਿਸ਼ ਕੁਮਾਰ ਸਰਕਾਰ ‘ਚ ਤੇਜ¤ਸਵੀ ਪ੍ਰਸਾਦ ਯਾਦਵ ਨੂੰ ਸੜਕ ਤੇ ਨਿਰਮਾਣ ਮੰਤਰੀ ਦਾ ਅਹੁਦਾ ਦਿ¤ਤਾ ਗਿਆ ਹੈ ਤੇ ਉਹ ਬਿਹਾਰ ਦੇ ਉਪ ਮੁ¤ਖ ਮੰਤਰੀ ਬਣ ਗਏ ਹਨ। ਉਥੇ ਹੀ ਤੇਜ਼ ਪ੍ਰਤਾਪ ਸਿਹਤ ਮੰਤਰੀ ਹੋਣਗੇ। ਲਲਨ ਸਿੰਘ ਜਲ ਸੰਸਾਧਨ ਤੇ ਵਿਜੇਂਦਰ ਯਾਦਵ ਨੂੰ ਊਰਜਾ ਵਿਭਾਗ ਦਿ¤ਤਾ ਗਿਆ ਹੈ। ਗ੍ਰਹਿ ਮੰਤਰਾਲਾ ਨਿਤਿਸ਼ ਕੁਮਾਰ ਨੇ ਆਪਣੇ ਕੋਲ ਹੀ ਰ¤ਖਿਆ।
ਲਾਲੂ ਦੇ ਸਪੁੱਤਰ ਨੇ ਕੀਤੀ ਗਲਤੀ- ਲਾਲੂ ਦੇ ਵ¤ਡੇ ਪੁ¤ਤਰ ਤੇਜ ਪ੍ਰਤਾਪ ਯਾਦਵ ਸਹੁੰ ਚੁ¤ਕਣ ਦੌਰਾਨ ਗਲਤੀ ਕਰ ਬੈਠੇ। ਦਰਅਸਲ ਤੇਜ ਪ੍ਰਤਾਪ ਨੇ ਭੇਦ (ਗੋਪਨੀਅਤਾ) ਰ¤ਖਣ ਦੀ ਸਹੁੰ ਚੁ¤ਕਣ ਦੌਰਾਨ ‘ਲੋੜੀਦੇ‘ ਸ਼ਬਦ ਦੀ ਥਾਂ ‘ਨਜ਼ਰਅੰਦਾਜ਼‘ ਕਹਿ ਦਿ¤ਤਾ। ਜਿਸ ਕਾਰਨ ਰਾਜਪਾਲ ਨੇ ਉਨ੍ਹਾਂ ਨੂੰ ਤੁਰੰਤ ਰੋਕ ਦਿ¤ਤਾ ਅਤੇ ਫਿਰ ਤੋਂ ਸਹੁੰ ਪੜ੍ਹਨ ਲਈ ਕਿਹਾ।
ਕੇਜਰੀਵਾਲ ਦੀ ਹਾਜ਼ਰੀ ਬਣੀ ਸੁਰਖੀਆਂ- ਪਟਨਾ ਦੇ ਗਾਂਧੀ ਮੈਦਾਨ ‘ਚ ਅ¤ਜ ਦਾ ਦਿਨ ਇਤਿਹਾਸ ਬਣ ਗਿਆ, ਜਦੋਂ ਨਿਤੀਸ਼ ਕੁਮਾਰ ਨੇ ਮੁ¤ਖ ਮੰਤਰੀ ਦੇ ਰੂਪ ‘ਚ ਆਪਣੇ ਮੰਤਰੀਆਂ ਨਾਲ ਸਹੁੰ ਚੁ¤ਕੀ। ਇਸ ਸਹੁੰ ਚੁ¤ਕ ਸਮਾਰੋਹ ‘ਚ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਿਰਕਤ ਕੀਤੀ। ਮੁ¤ਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਹੀ ਆਖਰਕਾਰ ਸਾਰੀਆਂ ਸੁਰਖੀਆਂ ਬਟੋਰ ਲੈ ਗਈ।ਇਸ ਸਹੁੰ ਚੁ¤ਕ ਸਮਾਰੋਹ ‘ਚ ਤਮਾਮ ਨੇਤਾਵਾਂ ਨਾਲ ਦਿ¤ਲੀ ਦੇ ਮੁ¤ਖ ਮੰਤਰੀ ਨੂੰ ਵੀ ਸ¤ਦਾ ਦਿ¤ਤਾ ਗਿਆ। ਮੰਚ ‘ਤੇ ਪਹੁੰਚੇ ਹੀ ਕੇਜਰੀਵਾਲ ਨੇ ਨਿਤੀਸ਼ ਕੁਮਾਰ ਨਾਲ ਹ¤ਥ ਮਿਲਾਇਆ ਅਤੇ ਉਨ੍ਹਾਂ ਨੂੰ ਗਲੇ ਲਾਇਆ। ਕੇਜਰੀਵਾਲ ਨੇ ਲਾਲੂ ਨਾਲ ਹ¤ਥ ਮਿਲਾਇਆ ਅਤੇ ਉਹ ਇ¤ਥੇ ਹੀ ਨਹੀਂ ਰੁ¤ਕੇ। ਉਨ੍ਹਾਂ ਨੇ ਕੇਜਰੀਵਾਲ ਦਾ ਹ¤ਥ ਆਪਣੇ ਹ¤ਥ ਵਿਚ ਫੜ ਕੇ ਉ¤ਪਰ ਚੁ¤ਕ ਦਿ¤ਤਾ।

WRITTEN BY