Skip to content
Independent perspectives. Global stories.
BREAKING

ਪਾਕਿਸਤਾਨ ‘ਚ ਹੀ ਹੈ ਦਾਊਦ : ਆਈ. ਬੀ.

Share this story

ਨਵੀਂ ਦਿੱਲੀ, 10 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਦੇ ਇੰਟੈਲੀਜੈਂਟ ਬਿਊਰੋ (ਆਈ. ਬੀ.) ਨੇ ਅੱਜ ਇਕ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਨੂੰ ਲੋੜੀਂਦੇ ਅੱਤਵਾਦੀਆਂ ‘ਚ ਸ਼ਾਮਲ ਦਾਊਦ ਇਬਰਾਹਿਮ ਅਜੇ ਵੀ ਪਾਕਿਸਤਾਨ ਵਿਚ ਹੀ ਹੈ।
daot
ਦੂਜੇ ਪਾਸੇ ਪਾਕਿਸਤਾਨ ‘ਚ ਨਵਾਜ਼ ਸ਼ਰੀਫ ਦੇ ਵਿਸ਼ੇਸ਼ ਦੂਤ ਸ਼ਹਿਰਯਾਰ ਵੀ ਆਪਣੇ ਬਿਆਨ ਤੋਂ ਪਲਟ ਚੁੱਕੇ ਹਨ ਜਿਸ ਵਿਚ ਉਨ੍ਹਾਂ ਨੇ ਕਬੂਲ ਕੀਤਾ ਸੀ ਕਿ ਦਾਊਦ ਇਬਰਾਹਿਮ ਪਾਕਿਸਤਾਨ ਵਿਚ ਹੀ ਸੀ ਅਤੇ ਹੁਣ ਉਸ ਨੂੰ ਪਾਕਿਸਤਾਨ ‘ਚੋਂ ਖਦੇੜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਦੁਬਈ ਵਿਚ ਹੋ ਸਕਦਾ ਹੈ। ਆਪਣੇ ਬਿਆਨ ਤੋਂ ਪਲਟਦੇ ਹੋਏ ਸ਼ਹਿਰਯਾਰ ਨੇ ਕਿਹਾ ਕਿ ਉਨ੍ਹਾਂ ਨੂੰ ਦਾਊਦ ਦੀ ਲੋਕੇਸ਼ਨ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਸੀ। ਸ਼ਨੀਵਾਰ ਨੂੰ ਇਕ ਪਾਕਿਸਤਾਨੀ ਨਿਊਜ਼ ਚੈਨਲ ‘ਤੇ ਗੱਲਬਾਤ ਕਰਦੇ ਹੋਏ ਸ਼ਹਿਰਯਾਰ ਨੇ ਕਿਹਾ ਕਿ ਵਿਦੇਸ਼ ਸਕੱਤਰ ਰਹਿੰਦੇ ਹੋਏ, ਉਸ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਦਾਊਦ ਕਿੱਥੇ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਦਾਊਦ ਬਾਰੇ ਆਪਣੇ ਵਿਚਾਰ ਦੇ ਰਹੇ ਸਨ ਜੋ ਮੀਡੀਆ ਨੇ ਹੀ ਉਨ੍ਹਾਂ ਕੋਲੋਂ ਪੁੱਛੇ ਸਨ। ਉਨ੍ਹਾਂ ਕਿਹਾ ਕਿ ਜੋ ਵੀ ਗੱਲ ਮੀਡੀਆ ਵਿਚ ਫੈਲਾਈ ਜਾ ਰਹੀ ਹੈ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਨਾਲ ਰਿਸ਼ਤਿਆਂ ਵਿਚ ਆਏ ਤਣਾਅ ਨੂੰ ਖਤਮ ਕਰਨ ਲਈ ਸ਼ਹਿਰਯਾਰ ਨੇ ਦਾਊਦ ਦੇ ਪਾਕਿਸਤਾਨ ਹੋਣ ਦੀ ਗੱਲ ਕਬੂਲੀ ਸੀ। ਦੂਜੇ ਪਾਸੇ ਭਾਰਤ ਦੀਆਂ ਖੁਫੀਆ ਏਜੰਸੀਆਂ ਦਾਅਵਾ ਕਰ ਰਹੀਆਂ ਹਨ ਕਿ ਦਾਊਦ ਅਜੇ ਵੀ ਪਾਕਿਸਤਾਨ ਵਿਚ ਹੀ ਹੈ ਅਤੇ ਪਾਕਿਸਤਾਨ ਅਜਿਹੇ ਬਿਆਨ ਦੇ ਕੇ ਭਾਰਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

WRITTEN BY