Skip to content
Independent perspectives. Global stories.
BREAKING

ਪੈਰਿਸ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਵਜੋਂ ਬੈਲਜੀਅਮ ਦੇ ਅੱਤਵਾਦੀ ਦੀ ਪਛਾਣ

Share this story

ਪੈਰਿਸ, 16 ਨਵੰਬਰ (ਪੀ. ਟੀ. ਲਾਇਵ)- ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿ¤ਚ ਪਿਛਲੇ ਸ਼ੁ¤ਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਬੈਲਜੀਅਮ ਦੇ ਅਬਦੁਲ ਹਾਮਿਦ ਅਬਾਉਦ ਨੂੰ ਇ¤ਕ ਫਰੈਂਚ ਅਧਿਕਾਰੀ ਨੇ ਪਛਾਣ ਲਿਆ ਹੈ। ਇਸ ਅੱਤਵਾਦੀ ਹਮਲੇ ਵਿੱਚ 129 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਜਾਂਚ ਕਰਤਾ ਨੇ ਸੋਮਵਾਰ ਨੂੰ ਦ¤ਸਿਆ ਕਿ ਉਨ੍ਹਾਂ ਨੇ ਦੋ ਅਹਿਮ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਵਿਚੋਂ ਇ¤ਕ ਸੀਰਿਆਈ ਮੂਲ ਅਤੇ ਇ¤ਕ ਫਰਾਂਸਿਸੀ ਮੂਲ ਦਾ ਹੈ, ਜਿਸ ਨੂੰ ਪਹਿਲਾਂ ਵੀ ਅੱਤਵਾਦੀ ਸਰਗਰਮੀਆਂ ਵਿ¤ਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾ ਚੁ¤ਕਿਆ ਸੀ। ਸਟੇਡ ਡੀ ਫ਼ਰਾਂਸ ਸਟੇਡਿਅਮ ਦੇ ਬਾਹਰ ਆਪਣੇ ਆਪ ਨੂੰ ਉਡਾਉਣ ਵਾਲੇ ਆਤਮਘਾਤੀ ਹਮਲਾਵਰ ਅਹਿਮਦ ਅਲ ਮੁਹੰਮਦ ਦੇ ਸੀਰਿਆਈ ਮੂਲ ਦੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸਤਗਾਸਾ ਦੇ ਦਫਤਰ ਵੱਲੋਂ ਜਾਰੀ ਬਿਆਨ ਵਿ¤ਚ ਕਿਹਾ ਗਿਆ ਹੈ ਕਿ ਅੱਤਵਾਦੀ ਦੀ ਲਾਸ਼ ਦੇ ਕੋਲੋਂ ਸੀਰਿਆ ਦਾ ਪਾ

ਸਪੋਰਟ ਮਿਲਿਆ ਹੈ, ਹਾਲਾਂਕਿ ਹਾਲੇ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਪਾਈ ਹੈ। ਪਰ ਗਰੀਸ ਵਿ¤ਚ ਅਕਤੂਬਰ ਮਹੀਨੇ ਵਿ¤ਚ ਲਈ ਗਏ ਫਿੰਗਰਪ੍ਰਿੰਟ ਨਾਲ ਉਸ ਦਾ ਮਿਲਾਨ ਹੋ ਗਿਆ ਹੈ। ਦੂਜਾ ਅੱਤਵਾਦੀ ਪੈਰਿਸ ਦੇ ਬਾਹਰੀ ਉਪਨਗਰੀ ਇਲਾਕੇ ਡਰੈਂਸੀ ਦਾ ਰਹਿਣ ਵਾਲਾ 28 ਸਾਲ ਦਾ ਸੈਮੀ ਐਮੀਮੋਰ ਹੈ। ਸੈਮੀ ਬੈਟਾਕਲਾਨ ਕੰਸਰਟ ਹਾਲ ਵਿ¤ਚ 89 ਲੋਕਾਂ ਦੀ ਹ¤ਤਿਆ ਵਿ¤ਚ ਸ਼ਾਮਿਲ ਸੀ। ਅੱਤਵਾਦ ਵਿਰੋਧੀ ਜਾਂਚਕਰਤਾਵਾਂ ਦੇ ਵਿ¤ਚ ਐਮੀਮੋਰ ਦਾ ਨਾਮ ਜਾਣਿਆ ਪਛਾਣਿਆ ਹੈ। 19 ਅਕਤੂਬਰ 2012 ਵਿ¤ਚ ਯਮਨ ਵਿ¤ਚ ਇ¤ਕ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿ¤ਤਾ ਗਿਆ ਸੀ, ਜਿਸ ਵਿ¤ਚ ਉਸਦੇ ਸ਼ਾਮਿਲ ਹੋਣ ਦੀ ਗ¤ਲ ਸਾਹਮਣੇ ਆਈ ਸੀ। ਸ਼ੁੱਕਰਵਾਰ ਦੇ ਅੱਤਵਾਦੀ ਹਮਲੇ ’ਚ ਪਹਿਲਾਂ ਐਮੀਮੋਰ ਦੇ ਪਰਿਵਾਰ ਨੇ ਏਐਫਪੀ ਦੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿ ਉਹ 2013 ’ਚ ਸੀਰੀਆ ਗਿਆ ਸੀ। ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਪੈਰਿਸ ਵਿੱਚ ਇੱਕ ਛਾਪੇ ਦੌਰਾਨ ਭਾਰੀ ਮਾਤਰਾ ਵਿੱਚ ਰਾਕਟ ਲਾਂਚਰ ਅਤੇ ਹੋਰ ਹਥਿਆਰ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਸ਼ੁੱਕਰਵਾਰ ਦੇ ਅੱਤਵਾਦੀ ਹਮਲੇ ਵਿੱਚ ਸ਼ਾਮਿਲ ਕੁਝ ਸ਼ੱਕੀ ਹਾਲੇ ਫਰਾਂਸ ਵਿੱਚ ਹੀ ਕਿਧਰੇ ਲੁਕੇ ਹੋਏ ਹਨ ਅਤੇ ਉਹ ਕਿਸੇ ਵੇਲੇ ਵੀ ਹਮਲਾ ਕਰ ਸਕਦੇ ਹਨ। ਅਜਿਹੀਆਂ ਸੂਚਨਾਵਾਂ ਕਾਰਨ ਪੁਲਿਸ ਅਤੇ ਹੋਰ ਫੌਜੀ ਦਸਤੇ ਦਿਨ ਰਾਤ ਚੌਕਸੀ ਰੱਖ ਰਹੇ ਹਨ।

WRITTEN BY