Skip to content
Independent perspectives. Global stories.
BREAKING

ਪਾਰਲੀਮੈਂਟ ਫੰਡ ਖਰਚ ਕਰਨ ‘ਚ ਵਰੁਣ ਗਾਂਧੀ ਪਹਿਲੇ ਨੰਬਰ ‘ਤੇ

Share this story

ਪੀਲੀਭੀਤ, 10 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਅਤੇ ਪੀਲੀਭੀਤ ਦੇ ਸੰਸਦ ਮੈਂਬਰ ਵਰੁਣ ਗਾਂਧੀ ਦੇਸ਼ ਦੇ ਸ਼ਾਇਦ ਪਹਿਲੇ ਅਜਿਹੇ ਨੌਜਵਾਨ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਪਾਰਲੀਮੈਂਟ ਫੰਡ ਤੈਅ ਸਮੇਂ ਤੋਂ ਪਹਿਲਾਂ 100 ਫੀਸਦੀ ਖਰਚ ਕਰ ਦਿੱਤਾ ਹੈ।
varungandhi
ਆਪਣੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ‘ਚ ਉਨ੍ਹਾਂ ਨੇ ਪੂਰੀ ਸਰਗਰਮੀ ਨਾਲ ਨਾ ਸਿਰਫ ਆਪਣੇ ਫੰਡ ਦੀ 100 ਫੀਸਦੀ ਵਰਤੋਂ ਕੀਤੀ ਸਗੋਂ ਵਿਕਾਸ ਕੰਮਾਂ ਲਈ ਜ਼ਿਲਾ ਪ੍ਰਸ਼ਾਸਨ ਕੋਲ ਧਨ ਰਾਸ਼ੀ ਤੋਂ ਜ਼ਿਆਦਾ ਉਨ੍ਹਾਂ ਦੇ ਪ੍ਰਪੋਜ਼ਲ ਐਡਵਾਂਸ ‘ਚ ਮੌਜੂਦ ਰਹੇ। ਮੌਜੂਦਾ ਸਮੇਂ ‘ਚ ਵੀ ਉਹ ਆਪਣੇ ਫੰਡ ਦੀ ਪੁਰੀ ਧਨ ਰਾਸ਼ੀ ਖਰਚ ਕਰ ਚੁਕੇ ਹਨ। ਕੇਂਦਰ ਸਰਕਾਰ ਤੋਂ ਵਿਕਾਸ ਲਈ ਸੰਸਦ ਮੈਂਬਰਾਂ ਨੂੰ ਹਰ ਸਾਲ ਮਿਲਣ ਵਾਲੀ 5 ਕਰੋੜ ਰੁਪਏ ਦੀ ਧਨ ਰਾਸ਼ੀ (ਪਾਰਲੀਮੈਂਟ ਫੰਡ) ਦੀ ਪ੍ਰਕਿਰਿਆ ਥੋੜ੍ਹੀ ਜਟਿਲ ਹੈ। ਇਕ ਤਾਂ ਇਹ ਕਿ ਹਰ ਸਾਲ ਮਿਲਣ ਵਾਲੀ ਰਾਸ਼ੀ ਇਕ ਵਾਰ ‘ਚ ਹੀ ਕੇਂਦਰ ਤੋਂ ਨਹੀਂ ਆਉਂਦੀ, ਦੂਜਾ ਇਹ ਕਿ ਕੇਂਦਰ ਸਰਕਾਰ ਦੀ ਗਾਈਡ ਲਾਈਨ ਅਨੁਸਾਰ ਸੰਸਦ ਮੈਂਬਰਾਂ ਨੂੰ ਫੰਡ, ਸਿੱਧੇ ਕਾਰਜਕਾਰੀ ਸੰਸਥਾਵਾਂ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਸਗੋਂ ਉਹ ਸਿਰਫ ਵਿਕਾਸ ਕੰਮਾਂ ਲਈ ਜ਼ਿਲਾ ਅਧਿਕਾਰੀ ਨੂੰ ਲੈਟਰ ਹੀ ਲਿਖ ਸਕਦੇ ਹਨ। ਰਾਜ  ਸਰਕਾਰਾਂ ਦੇ ਅਧੀਨ ਕੰਮ ਕਰਨ ਵਾਲਾ ਪ੍ਰਸ਼ਾਸਨਕ ਅਮਲਾ ਹੀ ਇਸ ਕੰਮ ‘ਚ ਆਪਣਾ ਪੂਰਾ ਰੋਲ ਅਦਾ ਕਰਦਾ ਹੈ।

WRITTEN BY