Skip to content
Independent perspectives. Global stories.
BREAKING

ਆਉਣ ਵਾਲੇ ਮਹੀਨਿਆਂ ਦੌਰਾਨ 1 ਲੱਖ 20 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ : ਸੁਖਬੀਰ ਬਾਦਲ

Share this story

ਮੋਗਾ, 16 ਨਵੰਬਰ (ਪੀ. ਟੀ.)- ੍ਹ ਆਉਣ ਵਾਲੇ ਮਹੀਨਿਆਂ ਦੌਰਾਨ ਸੂਬੇ ਦੇ 1 ਲੱਖ 20 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਐਲਾਨ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਾਈਮ ਫ਼ਾਰਮ ਮੋਗਾ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ੍ਰ: ਬਾਦਲ ਨੇ ਪਿਛਲੇ ਦਿਨੀ ਸੂਬੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਸਬੰਧੀ ਵਾਪਰੀਆਂ ਘਿਨਾਉਣੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੰਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਪਕੜ ਕੇ ਸਖ਼ਤ ਸਜਾਵਾਂ ਦਿਜਾਣਗੀਆਂ। ਉਨ੍ਹਾਂ ਕਿਹਾ ਕਿ ਅਮਨ ਤੇ ਸ਼ਾਂਤੀ ਦੇ ਦੁਸ਼ਮਣ ਅਨਸਰਾਂ ਦੀ ਇਹ ਬਹੁਤ ਹੀ ਸੋਚੀ-ਸਮਝੀ ਅਤੇ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੱਡੀ ਕੀਮਤ ਦੇ ਕੇ ਸਥਾਪਿਤ ਕੀਤੇ ਗਏ ਅਮਨ-ਸ਼ਾਂਤੀ ਦੇ ਮਹੌਲ ਨੂੰ ਫਿਰਕੂ ਤਾਕਤਾਂ ਮੁੜ ਖਰਾਬ ਕਰਨ ‘ਤੇ ਤੁਲੀਆਂ ਹੋਈਆਂ ਹਨ, ਪ੍ਰੰਤੂ

ਪੰਜਾਬ ਸਰਕਾਰ ਇੰਨ੍ਹਾਂ ਸ਼ਰਾਰਤੀ ਅਨਸਰਾਂ ਦੇ ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਦੇ ਮਨਸੂਬਿਆਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗੀ।ਉਨ੍ਹਾਂ ਕਾਂਗਰਸੀ ਨੇਤਾਵਾਂ ਦੀ ਦੋਗਲੀ ਨੀਤੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਲ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਵਾਇਆ ਅਤੇ ਦਿੱਲੀ ‘ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਇਆ, ਪ੍ਰੰਤੂ ਹੁਣ ਕਾਂਗਰਸੀ ਨੇਤਾ ਕਿਸ ਮੂੰਹ ਨਾਲ ਸਰਬੱਤ ਖਾਲਸਾ ਦੀਆਂ ਸਟੇਜ਼ਾਂ ‘ਤੇ ਸ਼ਾਮਲ ਹੋ ਰਹੇ ਹਨ।

WRITTEN BY