Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ

Share this story

ਚੰਡੀਗੜ੍ਹ, 26 ਅਕਤੂਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਉਪਲੱਬਧ ਕਰਵਾਉਣ ਅਤੇ ਸੂਚਨਾ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸੋਚ ਨੂੰ ਵੱਧਦੇ ਹੋਏ ਪਿਛਲੇ ਇਕ ਸਾਲ ਦੌਰਾਨ ਹਰਿਆਣਾ ਪੁਲਿਸ ਨੂੰ ਆਧੁਨਿਕੀਕਰਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਪੁਲਿਸ ਭਰਤੀ ਪ੍ਰਕ੍ਰਿਆ ਵਿਚ ਪੂਰਾ ਪਾਰਦਰਸ਼ਤੀ ਯਕੀਨੀ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ਾਂ ਅਨੁਸਾਰ ਵਿਗਿਆਨਕ ਤੇ ਕਮੀ ਰਹਿਤ ਭਰਤੀ ਪ੍ਰਕ੍ਰਿਆ ਅਪਨਾਉਣ ਦਾ ਫੈਸਲਾ ਕੀਤਾ ਗਿਆ ਹੈ। ਚਾਲੂ ਮਾਲੀ ਵਰ੍ਹੇ 2015-16 ਦੌਰਾਨ 2.83 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਸ਼ੀਨੀਰੀ ਤੇ ਹੋਰ ਆਧੁਨਿਕ ਉਪਰਕਣਾਂ ਦੀ ਖਰੀਦ ’ਤੇ ਖਰਚ ਕੀਤੀ ਜਾਵੇਗੀ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਪਰਾਧਾਂ ਦੀ ਜਾਂਚ ਵਿਗਿਆਨ ਤਰੀਕੇ ਨਾਲ ਕਰਨ ਦੇ ਮੱਦੇਨਜ਼ਰ ਪੁਲਿਸ ਸਿੱਖਲਾਈ ਕੇਂਦਰ,ਭੋਂਡਸੀ ਅਤੇ ਸੁਨਾਰਿਆ ਵਿਚ ਦੋ ਰੀਜਨਲ ਫਾਰੇਸਿੰਕ ਸਾਇੰਸ ਲੈਬਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਪਹਿਲੇ ਪੁਲਿਸ ਅਕਾਦਮੀ ਮਧੂਬਨ ਵਿਚ ਹੀ ਸੀ। ਉਨ੍ਹਾਂ ਦਸਿਆ ਕਿ ਰੀਜਨਲ ਫਾਰੇਸਿੰਕ ਸਾਇੰਸ ਲੈਬ ਵਿਚ ਬਾਇਓਲਾਜੀ, ਟੋਕਸੀਕਾਲਾਜੀ, ਐਨ.ਡੀ.ਪੀ.ਐਸ. ਅਤੇ ਡਾਕਯੂਮੈਂਟਰ ਦੀ ਚਾਰ ਇਕਾਈਆਂ ਸਹੂਲਤਾਂ ਹੋਵੇਗੀ। ਉਨ੍ਹਾਂ ਦਸਿਆ ਕਿ ਪੁਲਿਸ ਭਰਤੀ ਪ੍ਰਕ੍ਰਿਆ ਲਈ ਪਹਿਲੀ ਵਾਰ ਆਨਲਾਈਨ ਬਿਨੈ ਮੰਗੇ ਗਏ ਹਨ। ਡੁਪਲੀਕੇਸੀ ਦੇ ਮਾਮਲਿਆਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਬਾਇਓਮੈਟ੍ਰਿਕ ਤੇ ਬਾਰਕੋਡ ਤਕਨਾਲੋਜੀ ਅਪਨਾਈ ਜਾਵੇਗੀ।

WRITTEN BY