30 ਨੂੰ ਭੇਟ ਕੀਤਾ ਜਾਵੇਗਾ ਬਾਦਲ ਨੂੰ ਖੂਨ
ਕੋਟਕਪੂਰਾ, 25 ਅਕਤੂਬਰ (ਗੁਰਜੀਤ ਰੋਮਾਣਾ, ਸਰਬਜੀਤ)- ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਹੋਏ ਦੋ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ 30 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਖੂਨ ਪੇਸ਼ ਕਰਨਗੇ।ਵਿਸ਼ਾਲ ਸ਼ਰਧਾਂਜਲੀ ਸਮਾਰੋਹ ਵਿੱਚ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 15 ਨਵੰਬਰ ਤੱਕ ਬੇਅਦਬੀ ਕਾਂਡ ਦੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਸਾਰੇ ਅਕਾਲੀ ਮੰਤਰੀਆਂ, ਵਿਧਾਇਕਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਓ ਕੀਤਾ ਜਾਵੇਗਾ।ਇਸਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਭਰ ’ਚ 27 ਨੂੰ ਅਖੰਡ ਪਾਠ ਸਾਹਿਬ ਦੇ ਪਾਠ ਰ¤ਖਕੇ 29 ਨੂੰ ਭੋਗ ਪਾਏ ਜਾਣਗੇ।ਜਥੇਬੰਦੀਆਂ ਨੇ ਕਿਹਾ ਕਿ 3 ਨਵੰਬਰ ਨੂੰ ਪੰਜਾਬ ਦੀਆਂ ਅਹਿਮ ਥਾਵਾਂ ’ਤੇ
ਧਰਨੇ ਦਿ¤ਤੇ ਜਾਣਗੇ। ਇਹ ਧਰਨੇ 12 ਤੋਂ 3 ਵਜੇ ਤ¤ਕ ਦਿ¤ਤੇ ਜਾਣਗੇ ਤੇ ਲੋਕਾਂ ਨੂੰ ਧਰਨਿਆਂ ’ਚ ਕਾਲੇ ਝੰਡੇ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਕੱਠ ਵਿੱਚ ਮੰਗ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਭੰਗ ਕਰਕੇ ਇਸਦੀਆਂ ਮੁੜ ਚੋਣਾਂ ਕਾਰਵਾਈ ਜਾਣ। ਸਟੇਜ ਉ¤ਪਰ ਸਾਰੀਆਂ ਪ੍ਰਮੁੱਖ ੰਪੰਥਕ ਜਥੇਬੰਦੀਆਂ ਦੇ ਆਗੂ ਅਤੇ ਸਿੱਖ ਪ੍ਰਚਾਰਕ ਹਾਜ਼ਰ ਸਨ। ਪ੍ਰੋਗਰਾਮ ਲਈ ਵਿਸ਼ਾਲ ਟੈਂਟ ਲਗਾਇਆ ਗਿਆ ਸੀ, ਪ੍ਰੰਤੂ ਸੰਗਤ ਦੀ ਬੇਸ਼ੁਮਾਰ ਆਮਦ ਕਾਰਨ ਪ੍ਰਬੰਧ ਛੋਟੇ ਪੈ ਗਏ। ਇਸ ਮੌਕੇ ’ਤੇ ਪ੍ਰਮੁੱਖ ਬੁਲਾਰੇ ਸੰਤ ਬਾਬਾ ਰਣਜੀਤ ਸਿੰਘ ਢ¤ਡਰੀਆਂਵਾਲਾ ਨੇ ਕਿਹਾ ਹੈ ਕਿ ਜਦੋਂ ਤ¤ਕ ਸਿ¤ਖ ਭਾਈਚਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਇਨਸਾਫ ਨਹੀਂ ਮਿਲਦਾ ਉਦੋਂ ਤ¤ਕ ਸੰਘਰਸ਼ ਜਾਰੀ ਰਹੇਗਾ।ਉਘੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਬਰਗਾੜੀ ਕਾਂਡ ’ਚ ਭਾਈ ਰੁਪਿੰਦਰ ਸਿੰਘ ਤੇ ਭਾਈ ਜਸਵਿੰਦਰ ਸਿੰਘ ਨੂੰ ਬਿਲਕੁਲ ਝੂਠੇ ਕੇਸਾਂ ’ਚ ਫਸਾਇਆ ਗਿਆ ਹੈ ਤੇ ਜਦੋਂ ਤ¤ਕ ਪੁਲਿਸ ਉਨ੍ਹਾਂ ਨੂੰ ਰਿਹਾਅ ਕਰਕੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤ¤ਕ ਸਰਕਾਰ ਦਾ ਵਿਰੋਧ ਜਾਰੀ ਰਹੇਗਾ।ਇਸ ਮੌਕੇ ਸਟੇਜ ਤੋਂ ਹੋਰ ਪੰਥਕ ਲੀਡਰਾਂ ਨੇ ਵੀ ਬਾਦਲ ਸਰਕਾਰ ’ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ।ਉਨ੍ਹਾਂ ਕਿਹਾ ਕਿ ਇਸ ਸਾਰੇ ਕਾਂਡ ਲਈ ਬਾਦਲ ਪਰਿਵਾਰ, ਏਜੰਸੀਆਂ ਤੇ ਆਰ ਐਸ ਐਸ ਜ਼ਿੰਮੇਵਾਰ ਹੈ। ਜਥੇਬੰਦੀਆਂ ਨੇ ਸਿ¤ਖ ਸੰਗਤਾਂ ਨੂੰ ਕਾਲੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਦੀ ਮੰਗਾਂ ਵ¤ਲ ਧਿਆਨ ਦੇਵੇ ਤੇ ਜੇਕਰ ਉਹ ਸ਼ਹਾਦਤ ਪਾਉਂਦੇ ਹਨ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਕੱਠ ਵਿੱਚ ਕਿਸਾਨਾਂ ਨਾਲ ਨਕਲੀ ਕੀਟਨਾਸ਼ਕਾਂ ਅਤੇ ਨਕਲੀ ਖਾਦ ਦੇ ਮਾਮਲੇ ਵਿੱਚ ਹੋਈ ਧੋਖਾਧੜੀ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ। ਪ੍ਰੋਗਰਾਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਰਗਾੜੀ ਦੇ ਪੰਥਕ ਇਕ¤ਠ ਵਿ¤ਚ 9 ਮਤੇ ਪਾਸ ਪਹਿਲਾ ਮਤਾ- ਪੰਜਾਬ ਮੁ¤ਖ ਮੰਤਰੀ ਪੰਜਾਬ ਨੂੰ ਕੌਮ ਦਾ ਖੂਨ ਪੀਣਾ ਐਲਾਨਿਆਂ ਗਿਆ ਹੈ ਤੇ 30 ਅਕਤੂਬਰ 15 ਨੂੰ ਸਾਰੇ ਸਿ¤ਖ ਪ੍ਰਚਾਰਕ , ਰਾਗੀ ਢਾਡੀ ਸ੍ਰ ਫਤਿਹਗੜ੍ਹ ਸਾਹਿਬ ਵਿਖੇ ਇ¤ਕਠੇ ਹੋ ਸਵੇਰੇ 11 ਵਜ਼ੇ ਮੁ¤ਖ ਮੰਤਰੀ ਪੰਜਾਬ ਨੂੰ ਆਪਣਾ ਖੂਨ ਪੇਸ਼ ਕਰਨ ਲਈ ਚਾਲੇ ਪਾਉਣਗੇ। ਦੂਸਰਾ ਮਤਾ : 27 ਅਕਤੂਬਰ 15 ਨੂੰ ਸਿ¤ਖ ਸੰਗਤਾਂ ਪਿੰਡ, ਪਿੰਡ, ਸ਼ਹਿਰ ਸਹਿਰ, ਦੇਸ਼ ਵਿਦੇਸ਼ਾਂ ਵਿ¤ਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾ 29 ਅਕਤੂਬਰ ਨੂੰ ਭੋਗ ਪਾਏ ਜਾਣ, ਤੀਸਰਾ ਮਤਾ -3 ਨਵੰਬਰ 15 ਨੂੰ ਸਿ¤ਖ ਸੰਗਤਾਂ 12 ਵਜ਼ੇ ਤੋਂ 3 ਵਜ਼ੇ ਤ¤ਕ ਹਰ ਪਿੰਡ ਹਰ ਸਹਿਰ ਸ਼ੜਕ ਦੇ ਦੋਨੇ ਪਾਸੇ ਕਾਲੀਆਂ ਝੰਡੀਆਂ ਫੜ੍ਹ ਬੈਠ ਬਿਨਾਂ ਟਰੈਫਿਕ ਰੋਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਚੌਥਾ ਮਤਾ- ਇਸ ਵਾਰ ਸਿ¤ਖ ਸੰਗਤ ਇਸ ਦਿਵਾਲੀ ਨੂੰ ਕਾਲੀ ਦਿਵਾਲੀ ਬਣਾ ਮਨਾਵੇ, ਕੋਠੇ ਤੇ ਦੀਵਿਆਂ ਦੀ ਜਗ੍ਹਾ ਕਾਲੀਆਂ ਝੰਡੀਆਂ ਲਗਾਈਆਂ ਜਾਣ ਪੰਜਵਾਂ ਮਤਾ-ਪੰਥਕ ਇ¤ਕ ਮੁ¤ਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ਪਸਟੀਕਰਨ ਮੰਗਦਾ ਹੈ ਕਿ ਪੰਜਾਬ ਦੇ ਬਾਹਰ ਜੇਲ੍ਹਾਂ ਅੰਦਰ ਬੈਠੇ ਰਾਜ਼ਸੀ ਸਿ¤ਖ ਬੰਦੀਆਂ ਦੀ ਰਿਹਾਈ ਹੋ ਗਈ ਹੈ ਤੇ ਫਿਰ ਪੰਜਾਬ ਸਰਕਾਰ ਕਿਓਂ ਨਹੀ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੀ, ਪੰਜਾਬ ਵਿ¤ਚ ਹੀ ਇਹ ਕਨੂੰਨ ਅਲ¤ਗ ਕਿਓ ਜਾਂ ਸਿ¤ਖਾਂ ਨਾਲ ਪ¤ਖਪਾਤ ਕਿਓਂ ਛੇਵਾਂ ਮਤਾ-ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦੀ ਤਰੁੰਤ ਰਿਹਾਈ ਕੀਤੀ ਜਾਵੇ, ਜੋ ਨੋਜਵਾਨ ਸ਼ਹੀਦ ਹੋਏ ਉਹਨਾਂ ਦੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬਾਪੂ ਸੂਰਤ ਸਿੰਘ ਖ਼ਾਲਸਾ ਦੇ ਮਸਲੇ ਵਿ¤ਚ ਸਰਕਾਰ ਨੂੰ ਤਾੜਨਾ, ਬਾਪੂ ਜੀ ਦੀ ਸ਼ਹੀਦੀ ਲ?ੀ ਬਾਦਲ ਜ਼ਿੰਮੇਵਾਰ ਹੋਵੇਗਾ। ਸ¤ਤਵਾਂ ਮਤਾ- ਸਿ¤ਖਾਂ ਦਾ ਸ੍ਰੋਮਣੀ ਕਮੇਟੀ ਤੋਂ ਵਿਸਵਾਸ ਉਠ ਗਿਆ ਹੈ ਤੇ ਮੰਗ ਕੀਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਤੁਰੰਤ ਕਰਵਾਈਆਂ ਜਾਣ ਅ¤ਠਵਾਂ ਮਤਾ-ਪੰਥਕ ਸਰਕਾਰ ਵ¤ਲੋਂ ਸਿ¤ਖਾਂ ਤੇ ਜਬਰ ਜੁਲਮ ਤਸ਼ਦ¤ਦਦ ਕੀਤਾ ਜਾਂਦਾ, ਬੀਬੀਆਂ ਦੀਆਂ ਇ¤ਜ਼ਤਾਂ ਥਾਣਿਆਂ ਚ ਰੋਲੀਆਂ ਜਾਂਦੀਆਂ, ਇਸ ਤਰਾਂ ਕੌਮ ਦਾ ਅਕਸ ਵਿਗਾੜਨ ਲਈ ਚ¤ਲੀਆਂ ਜਾਂਦੀਆਂ ਸਰਕਾਰੀ ਚਾਲਾਂ ਤੋਂ ਸੁਚੇਤ ਹੋਣ ਦੀ ਲੌੜ, ਆਰਥਿਕ ਵਧੀਕੀਆਂ ਬਾਰੇ ਵਿਚਾਰਿਆ ਜਾਵੇ। ਕਿਸਾਨਾਂ ਨਾਲ ਹੋਈਆਂ ਆਰਥਿਕ ਵਧੀਕੀਆਂ ਦੀ ਸੀ ਬੀ ਆਈ ਜਾਂਚ ਹੋ ਦੋਸ਼ੀਆਂ ਨੂੰ ਸਖ਼ਤ ਸਜ਼ਵਾਂ ਦਿ¤ਤੀਆਂ ਜਾਣ। ਨੌਵਾਂ ਮਤਾ- ਜੋ ਪੰਥਕ ਇ¤ਕਠ ਵਿ¤ਚ ਪਾਸ ਕੀਤਾ ਗਿਆ ਕਿ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ ਜੋ ਗੁਰੂ ਸਹਿਬਾਨ ਦੀ ਬੇਅਦਬੀ ਹੋਈ, ਅਸ਼ਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।ਨੋਜਵਾਨਾਂ ਦੇ ਕਾਤਲ ਫੜ੍ਹੇ ਜਾਣ ਤੇ 15 ਨਵੰਬਰ ਤ¤ਕ ਇਹ ਕਾਰਵਾਈ ਅਮਲ ਵਿ¤ਚ ਲਿਆ ਸਰਕਾਰ ਬੰਦੀ ਸਿੰਘਾਂ ਅਤੇ ਕਪੂਰਥਲਾ ਵਿਖੇ ਗ੍ਰਿਫਤਾਰ ਕੀਤੇ ਸਿ¤ਖਾਂ ਬਾਰੇ ਟਾਲਮਟੋਲ ਕਰਦੀ ਰਹੀ ਤਾਂ 15 ਨਵੰਬਰ ਬਆਦ ਅਕਾਲੀ ਵਿਧਾਇਕਾਂ, ਅਕਾਲੀ ਐਮ ਪੀਆਂ ਦਾ ਘਿਰਾਓ ਕੀਤਾ ਜਾਵੇਗਾ। ਬੇਅਦਬੀ ਸਬੰਧੀ ਸ਼ਾਂਤਮਈ ਰੋਸ ਧਰਨੇ ‘ਚ ਸ਼ਾਮਲ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕ੍ਰਿਸ਼ਨ ਸਿੰਘ ਨਿਆਮੀਵਾਲਾ ਨਮਿ¤ਤ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਭਾਰੀ ਗਿਣਤੀ ‘ਚ ਸਿਆਸੀ, ਗੈਰਸਿਆਸੀ, ਧਾਰਮਿਕ ਜ¤ਥੇਬੰਦੀਆਂ ਤੇ ਸਿ¤ਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁ¤ਲ ਭੇਂਟ ਕਰਨ ਦੇ ਨਾਲ-ਨਾਲ ਸਿ¤ਖਾਂ ਉ¤ਪਰ ਹੋ ਰਹੇ ਅ¤ਤਿਆਚਾਰ ਅਤੇ ਵਿਤਕਰੇਬਾਜ਼ੀ ਦੀ ਵਿਸਥਾਰ ਸਹਿਤ ਚਰਚਾ ਕੀਤੀ।ਦੋ ਦਰਜਨ ਤੋਂ ਵੀ ਜ਼ਿਆਦਾ ਧਾਰਮਿਕ ਸਖ਼ਸ਼ੀਅਤਾਂ ਅਤੇ ਪੰਜਾਹ ਹਜ਼ਾਰ ਤੋਂ ਵੀ ਜ਼ਿਆਦਾ ਸੰਗਤਾਂ ਮੌਜੂਦ ਸਨ। ਭਾਈ ਪੰਥਪ੍ਰੀਤ ਸਿੰਘ ਖਾਲਸਾ, ਪ੍ਰੋ.ਸਰਬਜੀਤ ਸਿੰਘ ਧੂੰਦਾ, ਹਰਜਿੰਦਰ ਸਿੰਘ ਮਾਝੀ, ਰਣਜੀਤ ਸਿੰਘ ਢ¤ਡਰੀਆਂ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਸਾਡੀ ਕੌਮ ਦੇ ਕੁਝ ਲੋਕ ਖਾਂਦੇ ਤਾਂ ਸਿ¤ਖ ਕੌਮ ਦਾ ਹਨ ਪਰ ਚਾਪਲੂਸੀ ਸਰਕਾਰ ਦੀ ਕਰਦੇ ਹਨ।ਭਾਈ ਦਲਜੀਤ ਸਿੰਘ ਬਿ¤ਟੂ, ਬੀਬੀ ਪ੍ਰੀਤਮ ਕੌਰ, ਦਲੇਰ ਸਿੰਘ ਖੇੜੀ, ਅਮਰਜੀਤ ਸਿੰਘ ਕੰਗਣਵਾਲ ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਅਖੌਤੀ ਅਕਾਲੀਆਂ ਨੇ ਆਰ.ਐਸ.ਐਸ. ਦੇ ਥ¤ਲੇ ਲ¤ਗ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਤੇ ਕੌਮ ਨਾਲ ਗ¤ਦਾਰੀਆਂ ਕਰਕੇ ਹਰ ਵਾਰ ਸਿ¤ਖ ਸੰਗਤਾਂ ਨੂੰ ਜਲੀਲ ਕਰਨ ਜਾਂ ਚਿੜਾਉਣ ਵਾਲੀਆਂ ਕਾਰਵਾਈਆਂ ਕੀਤੀਆਂ। ਇਸ ਲਈ ਉਨ੍ਹਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਅਜ਼ਾਦ ਕਰਾਉਣਾ ਪਵੇਗਾ। ਸਿਮਰਨਜੀਤ ਸਿੰਘ ਮਾਨ, ਜਗਦੀਸ਼ ਸਿੰਘ ਝੀਂਡਾ, ਪਰਮਜੀਤ ਸਿੰਘ ਸਰਨਾ, ਗਿਆਨੀ ਰਾਮ ਸਿੰਘ ਸੰਗਰਾਵਾਂ, ਕਰਨੈਲ ਸਿੰਘ ਪੀਰਮੁਹੰਮਦ, ਚਰਨਜੀਤ ਸਿੰਘ ਚੰਨੀ ਤੇ ਜਥੇਦਾਰ ਸੁ¤ਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਜਨਰਲ ਡਾਇਰ ਦਾ ਰੂਪ ਧਾਰਨ ਕਰ ਚੁ¤ਕਿਆ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚਿਤਾਵਨੀ ਦਿ¤ਤੀ ਕਿ ਉਹ ਦੀਵਾਲੀ ਤੋਂ ਪਹਿਲਾਂ-ਪਹਿਲਾਂ ਰੋਸ ਵਜੋਂ ਆਪਣੇ ਅਸਤੀਫੇ ਦੇਣ, ਨਹੀਂ ਤਾਂ ਸੰਗਤਾਂ ਦੇ ਗੁ¤ਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੁਸਲਿਮ ਸਿ¤ਖ ਫਰੰਟ ਵ¤ਲੋਂ ਮੁਹੰਮਦ ਸ¤ਯਾਦ ਮਲੇਰਕੋਟਲਾ ਨੇ ਉਨ੍ਹਾਂ ਨੌਜਵਾਨਾਂ ਨੂੰ ਵੰਗਾਰਿਆ। ਐਡਵੋਕੇਟ ਪ੍ਰਸ਼ਾਤ ਭੂਸ਼ਣ, ਸੁਖਪਾਲ ਸਿੰਘ ਖਹਿਰਾ, ਜਗਤਾਰ ਸਿੰਘ ਰੋਡੇ, ਅਵਤਾਰ ਸਿੰਘ ਕਰੀਮਪੁਰੀ, ਅਜੀਤ ਸਿੰਘ ਲ¤ਠੀਆਂ, ਸੁਖਵਿੰਦਰ ਸਿੰਘ ਹਰਿਆਣਾ, ਭਾਈ ਮੋਹਕਮ ਸਿੰਘ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਚੇਚੇ ਤੌਰ ‘ਤੇ ਪੁ¤ਜੇ ਪੰਜ ਪਿਆਰਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ।



