Skip to content
Independent perspectives. Global stories.
BREAKING

ਟੈਕਸ ਚੋਰੀ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼

Share this story

ਸੰਗਰੂਰ, 12 ਜੁਲਾਈ (ਹਰਿੰਦਰ ਖਾਲਸਾ, ਕੁਲਵੰਤ ਛਾਜਲੀ)-ਜ਼ਿਲ੍ਹਾ ਪੁਲਿਸ, ਸੰਗਰੂਰ ਦੀ ਮੁਸ਼ਤੈਦੀ ਨਾਲ ਜ਼ਿਲ੍ਹੇ ਵਿੱਚ ਟੈਕਸ ਚੋਰੀ ਕਰਕੇ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਗਾਉਣ ਦੇ ਗੋਰਖਧੰਦਾ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਇਸ ਟੈਕਸ ਚੋਰੀ ਦੀ ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹੇ ਦੀਆਂ ਹੱਦਾਂ ‘ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਹਦਾਇਤ ਕੀਤੀ ਹੈ ਕਿ ਅਜਿਹੀ ਟੈਕਸ ਚੋਰੀ ਸੰਬੰਧੀ ਭਵਿੱਖ ਵਿੱਚ ਪੂਰਨ ਮੁਸ਼ਤੈਦੀ ਵਰਤੀ ਜਾਵੇ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਾ ਜਾਵੇ।tex-

ਅੱਜ ਆਪਣੇ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸ੍ਰ. ਸਿੱਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘੱਗਰ ਪੁੱਲ ਮਕਰੋੜ ਸਾਹਿਬ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋਸ਼ੀ ਗੁਰਨਾਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਰਾਏਕੋਟ ਗੁੱਜਰਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ 20 ਟਨ ਵਜ਼ਨ ਦੀਆਂ ਲੋਹੇ ਦੀਆਂ ਪਾਈਪਾਂ ਨਾਲ ਭਰੇ ਟਰੱਕ ਨੰਬਰ ਪੀ. ਬੀ. 11 ਏ.ਬੀ. 2525 (ਜਾਅਲੀ ਨੰਬਰ) ਸਮੇਤ ਅਤੇ ਜਗਰੂਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੂੜਲ ਕਲਾਂ ਨੂੰ ਮੋਟਰਸਾਈਕਲ ਨੰਬਰ ਪੀ. ਬੀ. 23 ਜੇ (ਟੀ) 0582 ਸਮੇਤ ਕਾਬੂ ਕੀਤਾ। ਜਦਕਿ ਸਵਿਫਟ ਕਾਰ ਨੰਬਰ ਸੀ. ਐੱਚ. 09-7595 ਵੀ ਬਰਾਮਦ ਕੀਤੀ ਗਈ ਪਰ ਉਸਦੇ ਸਵਾਰ ਰਵਿੰਦਰ ਸਿੰਘ ਪੰਮਾ ਵਾਸੀ ਸਰਹੰਦ, ਰਜੇਸ਼ ਬਿੱਲਾ ਵਾਸੀ ਗੋਬਿੰਦਗੜ੍ਹ, ਇੱਕ ਨਾ ਮਲੂਮ ਵਿਅਕਤੀ ਅਤੇ ਟਰੱਕ ‘ਚ ਦੋ ਸਵਾਰ ਵਿਅਕਤੀ ਭੱਜਣ ਵਿੱਚ ਸਫ਼ਲ ਹੋ ਗਏ। ਸ੍ਰ. ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੋਂ ਵਪਾਰਕ ਟਰੱਕਾਂ ਨੂੰ ਗੁਪਤ ਰਸਤਿਆਂ ਰਾਹੀਂ ਲੰਘਾਉਣ ਦਾ ਗੋਰਖਧੰਦਾ ਚਲਾਇਆ ਹੋਇਆ ਸੀ। ਬੀਤੇ ਦਿਨੀਂ ਉਕਤ ਟਰੱਕ ਨੂੰ ਮੂਣਕ ਸਥਿਤ ਸੇਲਜ਼ ਟੈਕਸ ਬੈਰੀਅਰ ਤੋਂ ਲੱਗਣ ਵਾਲੀ ਫੀਸ ਤੋਂ ਬਚਾਉਣ ਲਈ ਉਕਤ ਕਾਰ ਅਤੇ ਮੋਟਰਸਾਈਕਲ ਸਵਾਰ ਪਾਤੜਾਂ ਵਾਲੇ ਪਾਸੇ ਤੋਂ ਪਿੰਡ ਸਲੇਮਗੜ੍ਹ ਹੁੰਦੇ ਹੋਏ ਹਰਿਆਣਾ ਵਿੱਚ ਦਾਖ਼ਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਹ ਪੁਲਿਸ ਦੇ ਅੜਿੱਕੇ ਆ ਗਏ। ਸ੍ਰ. ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਉਪਰੋਕਤ ਦੋਸ਼ੀਆਂ ਵਿਰੁਧ ਥਾਣਾ ਮੂਣਕ ਵਿਖੇ ਮੁਕੱਦਮਾ ਨੰਬਰ 113 ਮਿਤੀ 11-07-13 ਅ/ਧ 420, 467, 468, 471,120-ਬੀ ਦਰਜ ਕਰਾਇਆ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY