Skip to content
Independent perspectives. Global stories.
BREAKING

ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਵੱਲੋਂ ਕੀਤਾ ਕੰਪਿਊਟਰ ਸਿਖਲਾਈ ਕੇਂਦਰ ਦਾ ਉਦਘਾਟਨ

Share this story

ਅੰਮ੍ਰਿਤਸਰ, 10 ਅਕਤੂਬਰ (ਦਵਾਰਕਾ ਨਾਥ ਰਾਣਾ)- ਵਾਲਮੀਕਿ ਯੋਗ ਆਸ਼ਰਮ ਪੀਠ ਪਿੰਡ ਨੰਗਲੀ ਵਿੱਚ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਵੱਲੋਂ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਪਿਊਟਰ ਸਿਖਿਆ ਦੇਣ ਲਈ ਪਿੰਡ ਨੰਗਲੀ ਵਿੱਖੇ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਵੱਲੋਂ ਕੰਪਿਊਟਰ ਸਿਖਲਾਈ ਸੈਂਟਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਕੌਮੀ ਗਾਇਕ ਲਵ ਆਦਿਵਾਸੀ ਨੇ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੁਬਈ ਦੇ ਪ੍ਰਧਾਨ ਰਾਕੇਸ਼ ਕੁਮਾਰ ਪੰਹੁਚੇ। ਲਵ ਆਦਿਵਾਸੀ ਵੱਲੋਂ ਵਾਲਮੀਕਿ ਸਮਾਜ ਤੇ ਆਜ਼ਾਦੀ ਨਾਂ ਦੇ ਤਹਿਤ ਜੋ ਕੈਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸੱਬ ਸੇ ਪਹਿਲੇ ਆਦਿ ਧਰਮ ਗੁਰੂ ਰਤਨਾਕਰ ਮਹਾਰਾਜ ਜੀ ਦਾ ਗੁਣਗਾਨ ਕਰਦੇ ਹੋਏ ਪੰਜਾਬ ਪ੍ਰਧਾਨ ਵਿਪਨ ਥਾਪਰ ਵੱਲੋਂ ਪਾਵਨ ਵਾਲਮੀਕਿ ਤੀਰਥ ੀਂਫ ਮੁੱਦਿਆਂ ਨੂੰਲੈਕੇ ਮਨੋਵਾਦੀ ਲੋਕਾਂ ਨਾਲ ਲੜੀਆਂ ਗਈਆਂ ਲੜਾਈਆਂ ਅਤੇ ਦਿੱਤੀਆ ਕੁਰਬਾਨੀਆਂ ਨੂੰ ਵਿਖਾਇਆ ਗਿਆ ਹੈ। ਇਹ ਇਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਭਾਰਤ ਦਿਆਂ ਦੋਵੇ ਮਸ਼ਹੂਰ ਸ਼ੰਸਥਾਵਾਂ ਆਦਿ ਧਰਮ ਸਮਾਜ ਅਤੇ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਨੂੰ ਇਕੋ ਪਲੇਟ ਫ਼ਾਰਮ ਤੇ ਖੜਾ ਕਰ ਦਿੱਤਾ ਹੈ ਜੋ ਕਿ ਅੱਜ ਤੱਕ ਕੋਈ ਵੀ ਨਹੀ ਕਰ ਸਕਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਰੇ ਕੋਮੀ ਗਾਇਕ ਲੱਵ ਆਦਿਵਾਸੀ ਜਿਹੀ ਸੋਚ ਰਖਣ ਤਾਂ ਸਾਰੀ ਵਾਲਮੀਕਿ ਕੋਮ ਇਕ ਪਲੇਟ ਫਾਰਮ ਤੇ ਇਕਠੀ ਹੋ ਸਕਦੀ ਹੈ। ਇਸ ਮੋਕੇ ਤੇ ਰਾਕੇਸ਼ ਕੁਮਾਰ ਨੇ ਲੱਵ ਆਦਿਵਾਸੀ ਨੂੰ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਅਤੇ ਹੋਰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੋਕੇ ਤੇ ਵਿਪਨ ਥਾਪਰ, ਵਾਲਮੀਕਿ ਯੋਗ ਆਸ਼ਰਮ ਰਤਨਾਕਰ ਪੀਠ ਨੰਗਲੀ ਤੋ ਜੰਗ ਨਾਥ, ਜਿਲ੍ਹਾ ਪ੍ਰਧਾਨ ਰਵੀ ਕੁਮਾਰ, ਸ਼ਹਿਰੀ ਪ੍ਰਧਾਨ ਕਸ਼ਮੀਰ ਸਿੰਘ, ਦਿਹਾਤੀ ਪ੍ਰਧਾਨ ਜਗਤਾਰ ਸਿੰਘ ਨੰਗਲੀ, ਮਹਿਲ੍ਹਾ ਵਿੰਗ ਦੀ ਜਿਲ੍ਹਾ ਪ੍ਰਧਾਨ ਰਾਜਵਿੰਦਰ ਕੋਰ, ਤਹਿਸੀਲ ਪੱਟੀ ਦੇ ਪ੍ਰਧਾਨ ਲੱਕੀ ਸੰਧੂ ਤੋ ਇਲਾਵਾ ਵੱਡੀ ਗਿਨਤੀ ਵਿੱਚ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਮੈਬਂਰ ਹਾਜ਼ਰ ਸਨ।

WRITTEN BY