Skip to content
Independent perspectives. Global stories.
BREAKING

ਫਿਰੋਜ਼ਪੁਰ ਪੁਲਿਸ ਵੱਲੋਂ ਏ.ਟੀ.ਐਮ. ਤੋੜਨ ਵਾਲੇ ਗਿਰੋਹ ਦੇ 3 ਮੈਂਬਰ ਅਤੇ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀ ਗ੍ਰਿਫਤਾਰ

Share this story

ਫਿਰੋਜ਼ਪੁਰ, 8 ਅਕਤੂਬਰ (ਵਿਜੇ ਕੱਕੜ, ਮਨੋਹਰ ਲਾਲ, ਜਗਦੀਪ ਸੈਣੀ)- ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਪ੍ਰੈ¤ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਬੀਤੀ 2 ਅਤੇ 3 ਅਕਤੂਬਰ ਦੀ ਦਰਮਿਆਨੀ ਰਾਤ ਮੋਚੀ ਬਜ਼ਾਰ ਫਿਰੋਜ਼ਪੁਰ ਸ਼ਹਿਰ ਵਿੱਚ ਸਥਿਤ ਓ.ਬੀ.ਸੀ. ਬੈਂਕ ਦੇ ਏ.ਟੀ.ਐਮ. ਦੇ ਗਾਰਡ ਨੂੰ ਸੱਟਾਂ ਮਾਰ ਕੇ ਏ.ਟੀ.ਐਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦੇ 3 ਮੈਂਬਰ ਜਿਨ੍ਹਾਂ ਵਿੱਚ ਹਨੀ ਕੁਮਾਰ, ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰਾਨ ਮਹਿੰਦਰਪਾਲ, ਵਾਸੀਆਨ ਤਹਿਸੀਲਦਾਰਾਂ ਵਾਲੀ ਗਲੀ, ਜੀਰਾ ਗੇਟ, ਫਿਰੋਜ਼ਪੁਰ ਹਾਲ ਨਿਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ ਅਤੇ ਰਕੇਸ਼ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜੀਰਾ ਗੇਟ, ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਕੂਏ ਸਮੇਂ ਵਰਤੇ ਗਏ ਗੈਸ ਕਟਰ ਸਮੇਤ ਗੈਸ ਸਿਲੰਡਰ, ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ, 02 ਮੋਬਾਇਲ ਫੋਨ ਸੈਮਸੰਗ ਅਤੇ ਇੱਕ ਕਾਪਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿੰਨ੍ਹਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 02/10/2015 ਨੂੰ ਸਿਮਰਨਜੀਤ ਸਿੰਘ ਚੀਫ ਮੈਨੇਜਰ ਓ.ਬੀ.ਸੀ. ਬੈਂਕਫਿਰੋਜਪੁਰ ਸ਼ਹਿਰ ਨੇ ਥਾਣਾ ਸਿਟੀ ਫਿਰੋਜਪੁਰ ਵਿਖੇ ਇਤਲਾਹ ਦਿੱਤੀ ਕਿ ਮਿਤੀ 2-3/10/15 ਦੀ ਦਰਮਿਆਨੀ ਰਾਤ ਉਹਨਾਂ ਦੇ ਬੈਂਕ ਦੇ ਏ.ਟੀ.ਐਮ.ਗਾਰਡ ਸਾਗਰ ਨੂੰ ਨਾਮਲੂਮ ਵਿਅਕਤੀਆਂ ਵੱਲੋ ਸੱਟਾਂ ਮਾਰ ਕੇ ਏ.ਟੀ.ਐਮ. ਤੋੜਨ ਦੀ ਕੋਸ਼ਿਸ ਕੀਤੀ ਗਈ ਹੈ। ਪੁਲਿਸ ਪਾਰਟੀ ਵੱਲੋ ਇੱਕ ਖੂਫੀਆ ਇਤਲਾਹ ਮਿਲਣ ਤੇ (1) ਹਨੀ ਕੁਮਾਰ (2) ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰਾਨ ਮਹਿੰਦਰਪਾਲ, ਵਾਸੀਆਨ ਤਹਿਸੀਲਦਾਰਾਂ ਵਾਲੀ ਗਲੀ, ਜੀਰਾ ਗੇਟ, ਫਿਰੋਜ਼ਪੁਰ ਹਾਲ ਨਿਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ (3) ਰਕੇਸ਼ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜੀਰਾ ਗੇਟ, ਫਿਰੋਜ਼ਪੁਰ ਸ਼ਹਿਰ ਨੂੰ ਬਾਰਡਰ ਰੋਡ ਫਿਰੋਜਪੁਰ ਸ਼ਹਿਰ ਤੋਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦਿਆ ਕਾਬੂ ਕੀਤਾ ਗਿਆ। ਜਿੰਨਾਂ ਪਾਸੋ 01 ਗੈਸ ਕਟਰ ਸਮੇਤ ਗੈਸ ਸਿਲੰਡਰ ਵਕੂਆ ਸਮੇਂ ਵਰਤਿਆ ਗਿਆ ਮੋਟਰ ਸਾਇਕਲ, 02 ਮੋਬਾਇਲ ਫੋਨ ਅਤੇ ਤੇਜਧਾਰ ਕਾਪਾ ਜਿਸ ਨਾਲ ਏ.ਟੀ.ਐਮ.ਗਾਰਡ ਦੇ ਸੱਟਾਂ ਮਾਰੀਆਂ ਸਨ ਬ੍ਰਾਮਦ ਕੀਤਾ ਗਿਆ ਹੈ ਤੇ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋ ਪੁੱਛਗਿੱਛ ਜਾਰੀ ਹੈ। ਇਸੇ ਤਰ੍ਹਾਂ ਥਾਨਾ ਕੈਂਟ ਦੀ ਪੁਲੀਸ ਪਾਰਟੀ ਪਾਸ ਮਿਤੀ 02/10/2015 ਨੂੰ ਸ਼ਾਮ ਲਾਲ ਗਰੋਵਰ ਵਾਸੀ ਗੋਪੀ ਨਗਰ, ਫਿਰੋਜ਼ਪੁਰ ਸ਼ਹਿਰ ਨੇ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਪਤਨੀ ਸਮੇਤ ਸਕੂਟਰ ਤੇ ਫਿਰੋਜ਼ਪੁਰ ਛਾਉਣੀ ਤੋਂ ਆਪਣੇ ਘਰ ਗੋਪੀ ਨਗਰ, ਫਿਰੋਜ਼ਪੁਰ ਸ਼ਹਿਰ ਨੂੰ ਜਾ ਰਹੇ ਸੀ ਤਾਂ ਪਿਛੇ ਤੋਂ ਇੱਕ ਬਿਨ੍ਹਾ ਨੰਬਰੀ ਮੋਟਰਸਾਈਕਲ ਤੇ ਸਵਾਰ ਵਿਅਕਤੀ ਜਿੰਨ੍ਹਾ ਨੇ ਮੂੰਹ ਬੰਨ੍ਹੇ ਹੋਏ ਸੀ ਆ ਕੇ ਉਨ੍ਹਾ ਦੇ ਸਕੂਟਰ ਵਿੱਚ ਆਪਣਾ ਮੋਟਰ ਸਾਇਕਲ ਮਾਰਿਆ ਜੋ ਉਹ ਦੋਨੋਂ ਸਕੂਟਰ ਤੋਂ ਹੇਠਾਂ ਡਿੱਗ ਪਏ ਤੇ ਉਕਤ ਮੋਟਰ ਸਾਇਕਲ ਸਵਾਰ ਵਿਅਕਤੀ ਵੱਲੋ ਉਸਦੀ ਪਤਨੀ ਦਾ ਪਰਸ ਜਿਸ ਵਿੱਚ 02 ਮੋਬਾਇਲ ਫੋਨ, 25000/- ਰੁਪਏ ਦੀ ਨਕਦੀ ਸੀ, ਖੋਹ ਕੇ ਫਰਾਰ ਹੋ ਗਏ। ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 112 ਮਿਤੀ 02-10-2015 ਅ/ਧ 379-ਬੀ ਭ:ਦ: ਥਾਨਾ ਕੈਂਟ ਫਿਰੋਜ਼ਪੁਰ ਦਰਜ ਰਜਿਸਟਰ ਕੀਤਾ ਗਿਆ।

WRITTEN BY