ਨਵੀਂ ਦਿੱਲੀ, 8 ਅਗਸਤ (ਪੀ.ਟੀ.) ਤੇਲੰਗਾਨਾ ਦੇ ਗਠਨ ਅਤੇ ਜੰਮੂ ਕਸ਼ਮੀਰ ‘ਚ ਜਵਾਨਾਂ ਦੀ ਹੱਤਿਆ ਸਹਿਤ ਕਈ ਮੁੱਦਿਆਂ ‘ਤੇ ਰੁਕਾਵਟ ਹੋਣ ਦੇ ਕਾਰਨ ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਮੈਂਬਰ ਤੇਲੰਗਾਨਾ ਦੇ ਗਠਨ ਦਾ ਵਿਰੋਧ ਕਰਨ ਲੱਗੇ ਅਤੇ ਰਾਜ ਨੂੰ ਇਕ ਬਣਾਈ ਰੱਖਣ ਦੀ ਮੰਗ ਕਰਨ ਲੱਗੇ। ਜੰਮੂ ਕਸ਼ਮੀਰ ‘ਚ ਜਵਾਨਾਂ ਦੀ ਹੱਤਿਆ ਦੇ ਮਾਮਲਿਆ ‘ਤੇ ਰੱਖਿਆ ਮੰਤਰੀ ਨੇ ਇਕ ਬਿਆਨ ਦਿੱਤਾ ਅਤੇ ਉਸਦੇ ਬਾਅਦ ਫਿਰ ਹੰਗਾਮਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ। ਜਦੋ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਕਈ ਮੈਂਬਰਾ ਨੇ ਭਾਰਤੀ ਜਵਾਨਾਂ ਦੀ ਹੱਤਿਆ ਮਾਮਲੇ ‘ਤੇ ਬੋਲਣਾ ਚਾਹਿਆ ਪਰ ਸਦਨ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਸ਼ੁਕਰਵਾਰ ਨੂੰ ਈਦ ਹੋਣ ਕਾਰਨ ਛੁੱਟੀ ਵਾਲਾ ਦਿਨ ਹੈ।
ਲੋਕ ਸਭਾ ਸੋਮਵਾਰ ਤੱਕ ਮੁਲਤਵੀ



