Skip to content
Independent perspectives. Global stories.
BREAKING

ਬਾਦਲ ਦੀ ਅਗਵਾਈ ਵਾਲੇ ਮੁੱਖ ਮੰਤਰੀਆਂ ਦੇ ਸਬ ਗਰੁੱਪ ਵੱਲੋਂ ਸੂਬਾਈ ਹੁਨਰ ਵਿਕਾਸ ਮਿਸ਼ਨ ਦੀ ਭੂਮਿਕਾ ਨੂੰ ਨਵਿਆਉਣ ਅਤੇ ਮਜ਼ਬੂਤ ਬਣਾਉਣ ਦੀ ਵਕਾਲਤ

Share this story

ਜਲੰਧਰ/ਚੰਡੀਗੜ੍ਹ, 3 ਅਕਤੂਬਰ-Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਹੇਠ ਨੀਤੀ ਆਯੋਗ ਵਿੱਚ ਗਠਿਤ ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦੇ ਸਬ ਗਰੁੱਪ ਨੇ ਸੂਬਾਈ ਹੁਨਰ ਵਿਕਾਸ ਮਿਸ਼ਨ ਦੀ ਭੂਮਿਕਾ ਨੂੰ ਨਵਿਆਉਣ ਅਤੇ ਮਜ਼ਬੂਤ ਬਨਾਉਣ ਦੀ ਵਕਾਲਤ ’ਤੇ ਜੋਰ ਦਿੱਤਾ ਹੈ ਤਾਂ ਜੋ ਹੁਨਰ ਸਬੰਧੀ ਲਈਆਂ ਜਾਣ ਵਾਲੀਆਂ ਪਹਿਲਕਦਮੀਆਂ ਨੂੰ ਜਿਲ੍ਹਾ ਅਤੇ ਬਲਾਕ ਪੱਧਰ ’ਤੇ ਪਹੁੰਚਾਉਣ ਦੇ ਨਾਲ ਨਾਲ ਹੁਨਰ ਵਿਕਾਸ ਦੇ ਘੇਰ ਨੂੰ ਵਧਾਇਆ ਜਾ ਸਕੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਸਬ ਗਰੁੱਪ ਵੱਲੋਂ ਸੌਂਪੀ ਗਈ ਰਿੋਪਰਟ ਵਿੱਚ ਸੂਬਾਈ ਹੁਨਰ ਵਿਕਾਸ ਮਿਸ਼ਨ ਦਾ ਤਿੰਨ ਪੁੜਾਵੀ ਢਾਂਚਾ ਬਨਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਵਿੱਚ ਇਸ ਨੂੰ ਸੂਬਾ, ਜਿਲ੍ਹਾ ਅਤੇ ਬਲਾਕ ਪੱਧਰ ’ਤੇ ਬਨਾਉਣ ਦੀ ਤਜਵੀਜ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਇਸ ਦਾ ਘੇਰਾ ਵੱਧ ਤੋਂ ਵੱਧ ਵਧਾਉਣਾ ਹੈ। ਰਿਪੋਰਟ ਵਿੱਚ ਸੂਬਾਈ ਪੱਧਰ ’ਤੇਵਸੀਲੇ ਜਟਾਉਣ ਤੋਂ ਇਲਾਵਾ ਉਨ੍ਹ ਰਵਾਇਤੀ ਹੁਨਰਾਂ ਨੂੰ ਤਰਜੀਹ ਦੇਣ ਦੀ ਵੀ ਗੱਲ ਆਖੀ ਗਈ ਹੈ ਜੋ ਅਜੇ ਵੀ ਰਾਜਾਂ ਵਿੱਚ ਸਾਰਥਿਕ ਹਨ। ਹੁਨਰ ਸਿਖਲਾਈ ਦਾ ਘੇਰਾ ਮਹਲਿਾਵਾਂ ਤੱਕ ਵਧਾਉਣ ਲਈ ਰਿਪੋਰਟ ਵਿੱਚ ਔਰਤਾਂ ਲਈ ਲਚਕਦਾਰ ਸਮੇਂ ਦੀ ਵਿਵਸਥਾ ਕਰਨ ਲਈ ਆਖਿਆ ਗਿਆ ਹੈ। ਸਬ ਗਰੁੱਪ ਨੇ ਇਸ ਸਬੰਧੀ ਜਗਰੁਕਤਾ ਫੈਲਾਉਣ ਅਤੇ ਰੁਜਗਾਰ ਸਬੰਧੀ ਜਾਣਕਾਰੀ ਮੁਹਈਆ ਕਰਵਾਉਣ ਲਈ ਰੇਡੀਓ ਅਤੇ ਚੈਨਲਾਂ ਦੀ ਵਰਤੋਂ ਕਰਨ ’ਤੇ ਜੋਰ ਦਿੱਤਾ। ਸਥਾਨਿਕ ਟੀ ਵੀ ਚੈਨਲਾਂ ਨੂੰ ਵੀ ਹੁਨਰ ਸਬੰਧੀ ਸਿਖਲਾਈ ਦੇਣ ਵਾਲਿਆਂ ਦੀ ਸੂਚਨਾ ਦੇਣ ਲਈ ਕਿਹਾ ਗਿਆ ਹੈ। ਗੌਰਤਲਬ ਹੈ ਕਿ ਇਸ ਸਬ ਗਰੁੱਪ ਦਾ ਗਠਨ ਪ੍ਰਧਾਨ ਮੰਤਰੀ ਵੱਲੋਂ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ 8 ਫਰਵਰੀ 2015 ਨੂੰ ਕੀਤਾ ਗਿਆ ਸੀ। ਇਹ ਸਬ ਗਰੁਪ 24 ਮਾਰਚ ਨੂੰ ਨੋਟੀਫਾਈ ਕੀਤਾ ਗਿਆ ਜਿਸ ਵਿੱਚ ਅਸਾਮ, ਛੱਤੀਸਗੜ੍ਹ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਮੇਘਾਲਿਆ, ਉਡੀਸ਼ਾ, ਪੰਜਾਬ, ਪੇਂਡੁਚੇਰੀ, ਤਾਮਿਲਨਾਡੂ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼ਾਮਲ ਕੀਤੇ ਗਏ। ਇਸ ਗਰੁਪ ਦਾ ਕਨਵੀਨਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਬਣਾਇਆ ਗਿਆ ਸੀ।

WRITTEN BY