ਸ੍ਰੀਨਗਰ, 25 ਸਤੰਬਰ (ਪੀ. ਟੀ.)-ਕਸ਼ਮੀਰ ‘ਚ ਇਕ ਵਾਰ ਫਿਰ ਪਾਕਿਸਤਾਨ ਦੇ ਝੰਡੇ ਲਹਿਰਾਏ ਗਏ ਹਨ।ਅ¤ਜ ਜ਼ੁੰਮੇ ਦੀ ਨਮਾਜ਼ ਤੋਂ ਬਾਅਦ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ, ਲਸ਼ਕਰ ਤੇ ਆਈ.ਐਸ.ਆਈ.ਐਸ. ਦੇ ਝੰਡੇ ਲਹਿਰਾਏ।ਪੁਲਿਸ ਨੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਪ¤ਥਰ ਸੁ¤ਟੇ।ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅ¤ਥਰੂ ਗੈਸ ਦੇ ਗੋਲੇ ਛ¤ਡੇ।ਪੁਲਿਸ ਨੇ ਹਵਾਈ ਫਾਇਰਿੰਗ ਦੇ ਨਾਲ ਭੀੜ ’ਤੇ ਲਾਠੀਚਾਰਜ ਵੀ ਕੀਤਾ।ਝੜਪ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਈਦ ਮੌਕੇ ਇਸ ਘਟਨਾ ਦੇ ਵਾਪਰਣ ਨਾਲ ਇਲਾਕੇ ਵਿੱਚ ਤਣਾਅ ਦੇਖਿਆ ਗਿਆ। ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਹੋਰ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਤਾਇਨਾਤ ਕਰ ਦਿੱਤਾ ਹੈ।



