ਸੰਯੁਕਤ ਰਾਸ਼ਟਰ, 8 ਅਗਸਤ (ਵਿਸ਼ਵ ਵਾਰਤਾ)-ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਲਕਾਇਦਾ ਦੇ ਨੇਤਾ ਦੇ ਰੂਪ ਵਿਚ ਓਸਾਮਾ ਬਿਨ ਲਾਦੇਨ ਦਾ ਉਤਰਾਧਿਕਾਰੀ ਵੱਖ-ਵੱਖ ਗੁੱਟਾਂ ਨੂੰ ਇਕਜੁਟ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਪ੍ਰੰਤੂ ਇਹ ਸੰਗਠਨ ਹੁਣ ਵੀ ਖ਼ਤਰਾ ਬਣਿਆ ਹੋਇਆ ਹੈ। ਮਾਹਿਰਾਂ ਦੇ ਸਮੂਹ ਦੁਆਰਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਸੌਂਪੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਲਕਾਇਦਾ ਦਾ ਮੁਖੀ ਅਯਮਾਨ ਅਲ ਜਵਾਹਿਰੀ ਪਾਕਿਸਤਾਨ ਵਿਚ ਸੰਗਠਨ ਦੇ ਮੁਖੀ ਦੀ ਅਗਵਾਈ ਨੂੰ ਦੁਬਾਰਾ ਸਥਾਪਿਤ ਕਰਨ ਵਿਚ ਅਸਫ਼ਲ ਰਿਹਾ ਹੈ, ਪ੍ਰੰਤੂ ਅਲਕਾਇਦਾ ਨਾਲ ਸਬੰਧਿਤ ਵੱਖ-ਵੱਖ ਸੰਗਠਨ ਹੁਣ ਵੀ ਘਾਤਕ ਹਮਲੇ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਉਹ ਨਵੇਂ ਨਿਸ਼ਾਨਿਆਂ ਨੂੰ ਤਲਾਸ਼ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਲਕਾਇਦਾ ਅਤੇ ਉਸ ਨਾਲ ਸਬੰਧਤ ਸੰਗਠਨਾਂ ਵਿਚ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਮਤਭੇਦ ਹੈ। ਉਹ ਸਿਰਫ਼ ਇਕ ਕਮਜ਼ੋਰ ਵਿਚਾਰਧਾਰਾ ਦੇ ਮਾਧਿਅਮ ਰਾਹੀਂ ਇਕਜੁਟ ਹਨ ਅਤੇ ਅੱਤਵਾਦੀ ਹਮਲਿਆਂ ਲਈਪਾਬੰਦੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵੰਡਿਆ ਹੋਇਆ ਅਤੇ ਕਮਜ਼ੋਰ ਅਲਕਾਇਦਾ ਹਾਲੇ ਸਮਾਪਤ ਨਹੀਂ ਹੋਇਆ ਹੈ। ਅਲਕਾਇਦਾ ਦੀ ਘੱਟ ਹੁੰਦੀ ਸਮਰੱਥਾ ਦਾ ਮਤਲਬ ਇਹ ਨਹੀਂ ਹੈ ਕਿ ਉਸ ਦੇ ਹਮਲਿਆਂ ਦਾ ਖ਼ਤਰਾ ਸਮਾਪਤ ਹੋ ਗਿਆ ਹੈ।


