Skip to content
Independent perspectives. Global stories.
BREAKING

ਪੰਜਾਬੀ ਮੀਡੀਆ ਅਵਾਰਡ ਸ਼ੋਅ 23 ਨੂੰ

Share this story

ਜਲੰਧਰ, 18 ਸਤੰਬਰ (ਪੀ. ਟੀ. ਲਾਇਵ)- ਪੰਜਾਬੀ ਮੀਡੀਆ ਦੀ ਭਲਾਈ ਲਈ ਪਿਛਲੇ 2 ਦਹਾਕੇ ਤੋਂ ਸਰਗਮਰਮ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਪੰਜਾਬੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ 23 ਸਤੰਬਰ 2015 ਦਿਨ ਬੁੱਧਵਾਰ ਨੂੰ ਦੁਪਹਿਰ ਬਾਅਦ 1.30 ਵਜੇ ਤੋਂ ਸ਼ਾਮ 3.00 ਵਜੇ ਤੱਕ ਪੰਜਾਬੀ ਮੀਡੀਆ ਅਵਾਰਡ ਸ਼ੋਅ 2015 ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਦੇ ਸਟੂਡੀਓ ਤੋਂ ਸਿੱਧਾ ਟੈਲੀਕਾਸਟ ਹੋਵੇਗਾ। ਅਡੈਕਮੀ ਦੇ ਪ੍ਰਧਾਨ ਅਤੇ ਪੰਜਾਬ ਟਾਇਮਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ਅੱਜ ਇਥੇ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕੁਲ 15 ਵਰਗਾਂ ਵਿੱਚ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਦਾ ਫੈਸਲਾ ਨਾਮਜਦਗੀਆਂ ਰਾਹੀਂ ਕੀਤਾ ਜਾਵੇਗਾ। ਸਰਵੋਤਮ ਪੰਜਾਬੀ ਪਰਵਾਸੀ ਪੱਤਰਕਾਰ ਵਜੋਂ ਲੰਡਨ ਦੇ ਵਸਨੀਕ ਸ. ਨਰਪਾਲ ਸਿੰਘ ਸ਼ੇਰਗਿੱਲ ਦੀ ਚੋਣ ਪਹਿਲਾ ਹੀ ਕੀਤੀ ਚੁੱਕੀ ਹੈ।ਦੁਸਰੇ ਵਰਗਾਂ ਲਈ ਪੁਰਸਕਾਰਾਂ ਦੀ ਚੋਣ ਅੰਤਮ ਪੜਾਅ ਵਿੱਚ ਹੈ। ਅਕੈਡਮੀ ਵੱਲੋ ਸਮਾਜਿਕ ਖੇਤਰ ਵਿ¤ਚ ਉਘਾ ਯੋਗਦਾਨ ਪਾਉਣ ਵਾਲੀਆਂ ਕੁੱਝ ਪ੍ਰਮੁੱਖ ਹਸਤੀਆਂ ਨੂੰ ਵੀ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਲਈ ਦੂਰਦਰਸ਼ਨ ਨੇ ਸਟੂਡੀਓ ਅਤੇ ਲਾਇਵ ਟੈਲੀਕਾਸਟ ਦੀ ਸਹੂਲਤ ਪ੍ਰਦਾਨ ਕੀਤੀ ਹੈ। ਡੀਡੀ ਪੰਜਾਬੀ ’ਤੇ ਇਹ ਪ੍ਰੋਗਰਾਮ ਦੁਨੀਆ ਭਰ ਦੇ 26 ਦੇ ਕਰੀਬ ਦੇਸ਼ਾਂ ਵਿੱਚ ਦਿਖੇਗਾ। ਇਸ ਪ੍ਰੋਗਰਾਮ ਨੂੰ ਡੀਡੀ ਪੰਜਾਬੀ ਦੀ ਵੈਬਸਾਈਟ ਉਪਰ ਵੀ ਨਾਲੋ-ਨਾਲੋਂ ਦੇਖਿਆ ਜਾ ਸਕੇਗਾ। ਸਮਾਗਮ ਵਿ¤ਚ ਵੱਖ-ਵੱਖ ਖੇਤਰ ਦੀਆਂ ਉ¤ਘੀਆਂ ਅਤੇ ਪ੍ਰਮੁ¤ਖ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ । ਇਸ ਮੌਕੇ ‘ਤੇ ‘ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ’ ਸਬੰਧੀ ਸੰਖੇਪ ਚਰਚਾ ਹੋਵੇਗੀ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਸ. ਬਰਾੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਪੰਜਾਬੀ ਮੀਡੀਆ ਨੂੰ ਪਰਫੁੱਲਤ ਕਰਨਾ ਹੈ। ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਜੀਐਨਏ ਗਰੁਪ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਪੱਤਰਕਾਰਤਾ ਨਾਲ ਸਬੰਧੀਤ ਕੁੱਝ ਮੰਨੋਰਜਿਕ ਝਲਕੀਆਂ ਅਤੇ ਟਿੱਪਣੀਆਂ ਵੀ ਦੇਖਣ ਨੂੰ ਮਿਲਣਗੀਆਂ।

WRITTEN BY