ਵਾਸ਼ਿੰਗਟਨ ਡੀਸੀ, 17 ਸਤੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਜਿਹੀ ਸਾਫ-ਸੁਥਰੀ ਸ਼ਖਸੀਅਤ ਦੀ ਚੋਣ ਕਰਕੇ ਉਸ ਨੂੰ ਦੋ ਅਹਿਮ ਅਹੁਦਿਆਂ ’ਤੇ ਨਿਵਾਜ਼ਿਆ ਹੈ ਜਿਨ੍ਹਾਂ ਨੂੰ ਅਮਰੀਕਾ ਦੀ ਪੰਜਾਬੀ ਕਮਿਉਨਿਟੀ ਸਿਰਫ ਨੇੜਿਓਂ ਹੀ ਨਹੀਂ ਜਾਣਦੀ ਸਗੋਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਤੋਂ ਵੀ ਭਲੀ-ਭਾਂਤ ਜਾਣਦੀ ਹੈ। ਡਾ. ਸੁਰਿੰਦਰ ਸਿੰਘ ਗਿੱਲ ਕੇਵਲ ਅਕਾਰ ਅਤੇ ਆਦਰਸ਼ ਨੂੰ ਬੜਾਵਾ ਦੇਣ ਵਾਲੇ ਹਰੇਕ ਉਸ ਸ਼ਖਸੀਅਤ ਦੇ ਬਾਨੀ ਰਹੇ ਹਨ ਜਿਨ੍ਹਾਂ ਨੇ ਅਮਰੀਕਾ ਵਿੱਚ ਕਦਮ ਰੱਖਿਆ ਅਤੇ ਦਿਨਾਂ ਵਿੱਚ ਹੀ ਉਹ ਪੰਜਾਬੀਆਂ ਦੇ ਸ਼ਿੰਗਾਰ ਬਣ ਗਏ। ਪਰ ਇਹ ਸ਼ਖਸੀਅਤ ਕਿਸੇ ਤੋਂ ਛੁਪੀ ਨਹੀਂ ਸੀ ਜਿਸ ਕਰਕੇ ਇਨ੍ਹਾਂ ਨੂੰ ਬਗੈਰ ਕਿਸੇ ਸਿਫਾਰਿਸ਼ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਈਸਟ ਕੋਸਟ ਦਾ ਸੀਨੀਅਰ ਉ¤ਪ ਪ੍ਰਧਾਨ ਅਤੇ ਮੀਡੀਆ ਸਲਾਹਕਾਰ ਪੂਰੇ ਅਮਰੀਕਾ ਦਾ ਬਣਾ ਦਿੱਤਾ ਹੈ।
ਗੌਰਤਲਬ ਹੈ ਕਿ ਜਿਸ ਦਿਨ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅਮਰੀਕਾ ਦੇ ਅਕਾਲੀ ਦਲ ਦੇ ਢਾਂਚੇ ਦਾ ਗਠਨ ਕੀਤਾ ਹੈ ਉਸੇ ਦਿਨ ਤੋਂ ਲੈ ਕੇ ਡਾ. ਸੁਰਿੰਦਰ ਸਿੰਘ ਗਿੱਲ ਨੇ ਪੂਰੇ ਅਮਰੀਕਾ ਵਿੱਚ ਮੀਡੀਆ ਅਤੇ ਆਪਣੀ ਸ਼ਖਸੀਅਤ ਰਾਹੀਂ ਪੰਜਾਬੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਸੁਲਝੇ ਢੰਗ ਨਾਲ ਉਭਾਰ ਦਿੱਤਾ ਹੈ, ਜਿਸ ਬਾਰੇ ਹਰੇਕ ਅਮਰੀਕਾ ਦੇ ਸ਼ਹਿਰ ਵਿੱਚ ਗੱਲਾਂ ਹੋਣ ਲੱਗ ਪਈਆਂ ਹਨ।
ਡਾ. ਸੁਰਿੰਦਰ ਸਿੰਘ ਗਿੱਲ ਨੇ ਸੰਖੇਪ ਜਿਹੀ ਮਿਲਣੀ ਰਾਹੀਂ ਦੱਸਿਆ ਕਿ ਉਹ ਸਖਤ ਮਿਜ਼ਾਜ਼ ਅਤੇ ਅਨੁਸ਼ਾਸਨ ਦੇ ਪਾਬੰਦ ਵਿਅਕਤੀ ਹਨ। ਉਨ੍ਹਾਂ ਨੂੰ ਅਹੁਦਿਆਂ ਦਾ ਮਾਣ ਨਹੀਂ ਹੈ ਸਗੋਂ ਕੰਮ ਅਤੇ ਅਕਾਲੀ ਦਲ ਦੀ ਮਜ਼ਬੂਤੀ ਦੇ ਨਾਲ-ਨਾਲ ਸਾਰੀਆਂ ਪੰਥਕ ਸੋਚ ਵਾਲੀਆਂ ਸ਼ਖਸੀਅਤਾਂ ਨੂੰ ਨਾਲ ਲੈ ਕੇ ਇੱਕ ਪਲੇਟਫਾਰਮ ’ਤੇ ਇਕੱਠਾ ਕਰਨਾ ਹੈ, ਜਿਸ ਲਈ ਉਨ੍ਹਾਂ ਜਦੋਂ ਜਹਿਦ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਉਨ੍ਹਾਂ ਨੂੰ ਸਥਾਨਕ ਗੁਰੂ ਘਰਾਂ ਨੇ ਸਿਰੋਪਾਓ ਰਾਹੀਂ ਨਿਵਾਜ਼ਿਆ ਵੀ ਹੈ। ਉਨ੍ਹਾਂ ਦੀ ਨਿਯੁਕਤੀ ’ਤੇ ਸਾਊਥ ਏਸ਼ੀਅਨ ਕਮਿਸ਼ਨਰ ਜਸਦੀਪ ਸਿੰਘ ਜੱਸੀ, ਆਤਮਾ ਸਿੰਘ ਕਨਵੀਨਰ ਪੰਜਾਬੀ ਕਮਿਊਨਿਟੀ ਅਮਰੀਕਾ, ਗੁਰਦੇਵ ਸਿੰਘ ਕੰਗ ਨਿਊਯਾਰਕ, ਬਲਬੀਰ ਸਿੰਘ ਸ਼ਿਕਾਗੋ, ਮਹੇਸ਼ਇੰਦਰ ਸਿੰਘ ਕੈਲੀਫੋਰਨੀਆ, ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ ਨੇ ਵੀ ਵਧਾਈਆਂ ਦਿੱਤੀਆਂ ਹਨ। ਡਾ. ਗਿੱਲ ਮਸ਼ਹੂਰ ਸ਼ਖਸੀਅਤ ਸਿਰਫ ਕੰਮਾਂ ਕਰਕੇ ਹਨ ਅਤੇ ਲੋਕ ਸੇਵਾ ਦੇ ਹਮੇਸ਼ਾ ਮੁਥਾਜ ਹਨ। ਉਨ੍ਹਾਂ ਨੂੰ ਦਿੱਤਾ ਅਹੁਦਾ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਲਈ ਸਾਰਥਕ ਸਿਧ ਹੋਵੇਗਾ ਅਤੇ ਉਹ ਮਜ਼ਬੂਤ ਅਕਾਲੀ ਦਲ ਵਜੋਂ ਉਭਾਰਨ ਦੇ ਸਤੰਭ ਸਾਬਤ ਹੋਣਗੇ।
ਮੀਡੀਆ ਦੇ ਪਿਤਾਮਾ ਬਲਦੇਵ ਸਿੰਘ ਗਰੇਵਾਲ ਡਾ. ਸੁਖਪਾਲ ਸਿੰਘ ਧਨੋਆ, ਹਰਵਿੰਦਰ ਰਿਆੜ, ਹਰਬਖਸ਼ ਟਾਹਲੀ ਅਤੇ ਜਸਜੀਤ ਸਿੰਘ ਵੱਲੋਂ ਵੀ ਉਨ੍ਹਾਂ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟਾਉਂਦੇ ਕਿਹਾ ਕਿ ਡਾ. ਸੁਰਿੰਦਰ ਸਿੰਘ ਗਿੱਲ ਦਿਨ ਰਾਤ ਮਿਹਨਤ ਅਤੇ ਨਵੀਂ ਸੋਚ ’ਤੇ ਪਹਿਰਾ ਦੇਣ ਵਾਲੇ ਹਨ ਅਤੇ ਅਕਾਲੀ ਦਲ ਲਈ ਵਰਦਾਨ ਸਾਬਤ ਹੋਣਗੇ। ਜਿੱਥੇ ਉਹ ਵਧਾਈ ਦੇ ਪਾਤਰ ਹਨ ਉਥੇ ਕੁੱਝ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਕਾਮਯਾਬੀ ਹਜ਼ਮ ਵੀ ਨਹੀਂ ਹੋਣੀ ਕਿਉਂਕਿ ਉਹ ਹਰੇਕ ਸਹੀ ਗੱਲ ਨੂੰ ਮੂੰਹ ’ਤੇ ਕਹਿਣ ਦੇ ਆਦੀ ਹਨ। ਪਰ ਸਮੁੱਚਾ ਅਕਾਲੀ ਦਲ ਉਨ੍ਹਾਂ ਦੀ ਦੇਖ-ਰੇਖ ਵਿੱਚ ਮਜ਼ਬੂਤ ਹੋਵੇਗਾ।


