Skip to content
Independent perspectives. Global stories.
BREAKING

ਸੁਪਰੀਮ ਕੋਰਟ ਵੱਲੋਂ ਹਰਿਆਣਾ ਦੇ ਪੰਚਾਇਤੀ ਰਾਜ ਕਾਨੂੰਨ ’ਚ ਕੀਤੇ ਬਦਲਾਅ ’ਤੇ ਰੋਕ

Share this story

ਹਰਿਆਣਾ ਸਰਕਾਰ ਤੋਂ 4 ਹਫ਼ਤਿਆਂ ’ਚ ਜਵਾਬ ਮੰਗਿਆ

ਸੁਖਬੀਰ ਬਾਦਲ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਲੜਕੀਆਂ ਲਈ ਦੋ ਬੱਸਾਂ ਅਤੇ ਜਿੰਮ ਸਥਾਪਿਤ ਕਰਨ ਦਾ ਐਲਾਨ
ਜਲੰਧਰ/ਚੰਡੀਗੜ੍ਹ, 17 ਸਤੰਬਰ- ਸ਼੍ਰੋਮਣੀ ਅਕਾਲੀ  ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ  ਬਾਦਲ ਨੇ ਅੱਜ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀ ਕੌਂਸਲ ਦੇ ਜੇਤੂਆਂ ਦੀ ਸਹੁੰ ਚੁੱਕਣ ਸਬੰਧੀ ਹੋਏ ਸਮਾਗਮ ਦੌਰਾਨ ਵਿਦਿਆਰਥੀਅ੍ਯਾਂ ਤੇ ਵਿਸ਼ੇਸ਼ ਕਰਕੇ ਲੜਕੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਦਿਆਂ  ਦੋ ਬੱਸਾਂ, ਇਕ ਵਿਸ਼ਵ ਪੱਧਰੀ ਜਿੰਮ ਤੇ ਹੋਸਟਲ ਲਈ ਵਾਟਰ ਹੀਟਿੰਗ ਸਿਸਟਮ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੇ ਪਾਰਟੀ ਦੇ ਵਿੰਗ ਐਸ.ਓ.ਆਈ. ਦੀ ਅਗਵਾਈ ਵਾਲੇ 4 ਪਾਰਟੀਆਂ ਦੇ ਗਠਜੋੜ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਨਾਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਨਾਮੀ ਯੂਨੀਵਰਸਿਟੀਅ੍ਯਾਂ ਵਿਚ ਸ਼ੁਮਾਰ ਹੈ ਅਤੇ ਉਨਾਂ ਇਸ .ਯੂਨੀਵਰਸਿਟੀ ਤੋਂ ਅਰਥ ਸ਼ਾਸ਼ਤਰ ਦੀ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਆਗੂ ਪੈਦਾ ਕਰਨ ਲਈ ਜਾਣੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾ ਕੇ ਸੂਬੇ ਦੀ ਤਰੱਕੀ ਵਿਚ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰੇਗੀ।
ਸ. ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ  ਦੋ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਇਕ ਕੈਂਪਸ ਤੋਂ ਦੂਜੇ ਤੱਕ ਜਾਣ ਵਿਚ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਜਿੰਮ ਤੇ ਵਾਟਰ ਹੀਟਿੰਗ ਸਿਸਟਮ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਗਿਆ। ਵਿਦਿਆਰਥੀਆਂ ਦੀ ਭਲਾਈ Ñਲਈ ਆਪਣਾ ਨਜ਼Ðਰੀਆ ਰੱਖਦੇ ਹੋਏ ਸ. ਬਾਦਲ ਨੇ ਕਿਹਾ ਕਿ ਐਸ.ਓ.ਆਈ.,  ਆਈ. ਐਨ.ਐਸ.ਓ., ਐਚ. ਆਈ. ਐਮ. ਐਸ. ਯੂ. ਤੇ ਐਨ.ਐਸ.ਓ. ਦਾ ਗਠਜੋੜ ਵਧਾਈ ਦਾ ਪਾਤਰ ਹੈ ਜਿਸਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ।
Êਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਵਾਧੂ ਬਿਜਲੀ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਹੁਣ  ਇਕ ਸਾਲ ਅੰਦਰ ਸਾਰੇ ਸ਼ਹਿਰ 4-6 ਮਾਰਗੀ ਸੜਕਾਂ ਨਾਲ ਜੋੜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਾਰੇ ਪਿੰਡਾਂ ਨੂੰ 4 ਜੀ ਨਾਲ ਜੋੜਕੇ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇਗੀ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਇੰਫੋਸਿਸ ਵਲੋਂ ਮੁਹਾਲੀ ਵਿਖੇ 25000 ਮੁਲਾਜਮਾਂ ਦੀ ਸਮਰੱਥਾ ਵਾਲਾ ਕੈਂਪਸ ਉਸਾਰਿਆ ਜਾ ਰਿਹਾ ਹੈ ਅਤੇ ਅਗਲੇ 5 ਸਾਲ ਦੌਰਾਨ ਮੁਹਾਲੀ  ਆਈ.ਟੀ ਹੱਬ ਵਜੋਂ ਵਿਕਸਤ ਹੋਵੇਗਾ।
ਖੇਡਾਂ ਦੇ ਖੇਤਰ ਵਿਚ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਬੱਡੀ  ਨੂੰ ਵਿਸ਼ਵ ਪੱਧਰ ’ਤੇ ਪਹਿਚਾਣ ਦਿਵਾਈ ਗਈ ਹੈ ਅਤੇ ਨਾਲ ਹੀ 4000 ਖਿਡਾਰੀਆਂ ਦੀ ਸਮਰੱਥਾ ਵਾਲਾ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਵੀ ਜਲਦ ਸ਼ੁਰੂ ਹੋ ਜਾਵੇਗਾ।
ਇਸ ਤੋਂ ਪਹਿਲਾਂ ਡੀਨ ਸਟੂਡੈਂਟ ਵੈਲਫੇਅਰ (ਵੋਮੈਨ) ਪ੍ਰੋ. ਨੰਦਿਤਾ ਨੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਜਸਮੀਨ ਕੰਗ , ਉਪ ਪ੍ਰਧਾਨ ਪ੍ਰੀਤੀ ਨੇਗੀ, ਜਨਰਲ ਸਕੱਤਰ ਰਿਸ਼ੀ ਭਾਰਦਵਾਜ, ਸੰਯੁਕਤ ਸਕੱਤਰ ਸਵਾਤੀ ਟਿਵਾਣਾ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਡੀਨ ਯੂਨੀਵਰਸਿਟੀ ਇੰਸਟਰਕਸ਼ਨ ਪ੍ਰੋ.ਏ.ਕੇ. ਭੰਡਾਰੀ, ਡੀਨ ਸਟੂਡੈਂਟ ਵੈਲਫੇਅਰ ਪ੍ਰੋ.  ਨਵਦੀਪ ਗੋਇਲ, ਰਜਿਸਟਰਾਰ ਕਰਨਲ  ਗੁਲਜੀਤ ਸਿੰਘ ਚੱਢਾ, ਪਰਮਬੰਸ ਸਿੰਘ ਬੰਟੀ ਰੋਮਾਣਾ (ਯੂਥ ਵਿਕਾਸ ਬੋਰਡ) ਤੇ ਆਈ.ਐਨ.ਐਸ.ਓ. ਦੇ ਪ੍ਰਧਾਨ ਦਿਗਵਿਜੈ ਚੌਟਾਲਾ ਹਾਜ਼ਰ ਸਨ।

WRITTEN BY