Skip to content
Independent perspectives. Global stories.
BREAKING

ਪੰਜਾਬ ਅਤੇ ਦਿੱਲੀ ’ਚ ਡੇਂਗੂ ਨੇ ਪੈਰ ਪਸਾਰੇ ਪੰਜਾਬ ’ਚ 1 ਹਜ਼ਾਰ ਤੋਂ ਵਧ ਮਰੀਜ਼ਾਂ ਦੀ ਪੁਸ਼ਟੀ

Share this story

ਚੰਡੀਗੜ੍ਹ/ਨਵੀਂ ਦਿੱਲੀ, 15 ਸਤੰਬਰ (ਪੀ. ਟੀ. ਲਾਇਵ)- ਪੰਜਾਬ ਅਤੇ ਦਿੱਲੀ ਖੇਤਰ ਵਿੱਚ ਡੇਂਗੂ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਪੰਜਾਬ ਵਿੱਚ ਡੇਂਗੂ ਤੋਂ ਪੀੜਤ 1 ਹਜ਼ਾਰ ਤੋਂ ਵਧ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਦੂਸਰੇ ਪਾਸੇ ਦਿੱਲੀ ਵਿੱਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਹਸਪਤਾਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਇਸ ਸਬੰਧੀ ਸਖਤੀ ਦੇ ਆਦੇਸ਼ ਦਿੱਤੇ ਹਨ। ਪੰਜਾਬ ਵਿੱਚ ਡੇਂਗੂ ਦੀ ਰੋਕਥਾਮ ਲਈ ਹਾਲੇ ਵੱਡੇ ਕਦਮ ਨਹੀਂ ਚੁੱਕੇ ਗਏ। ਦੂਜੇ ਪਾਸੇ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਕੱਲੇ ਬਠਿੰਡਾ ਵਿੱਚ ਹੀ 300 ਮਰੀਜ਼ ਭਰਤੀ ਹੋਣ ਦਾ ਪਤਾ ਲੱਗਾ ਹੈ। ਦਿੱਲੀ ਤੇ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਸਰੇ ਖੇਤਰਾਂ ਵਿੱਚ ਵੀ ਡੇਂਗੂ ਦਾ ਖਤਰਾ ਵਧਦਾ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਲੁਧਿਆਣਾ ’ਚ 100 ਤੋਂ ਵ¤ਧ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਤੇ ਅੰਮ੍ਰਿਤਸਰ ‘ਚ 1-1 ਡੇਂਗੂ ਮਰੀਜ਼ਾਂ ਦੀ ਮੌਤ ਵੀ ਹੋ ਚੁ¤ਕੀ ਹੈ। ਆਉਣ ਵਾਲੇ ਦਿਨਾਂ ‘ਚ ਡੇਂਗੂ ਦੇ ਹੋਰ ਮਾਮਲੇ ਵ¤ਧ ਸਕਦੇਹਨ।ਦਿ¤ਲੀ ‘ਚ ਤੇਜ਼ੀ ਨਾਲ ਵ¤ਧ ਰਹੇ ਡੇਂਗੂ ਦੇ ਮਾਮਲਿਆਂ ਵਿਚਕਾਰ ਰਾਜਧਾਨੀ ਦੇ ਹਸਪਤਾਲਾਂ ‘ਚ ਸਿਹਤ ਪ੍ਰਬੰਧਾਂ ਤੇ ਮਰੀਜ਼ਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਖ਼ੁਦ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰਬੀ ਦਿ¤ਲੀ ਦੇ ਜੀ.ਟੀ.ਬੀ. ਹਸਪਤਾਲ ਦਾ ਦੌਰਾ ਕੀਤਾ। ਇਥੇ ਮੁ¤ਖ ਮੰਤਰੀ ਨੇ ਹਸਪਤਾਲਾਂ ‘ਤੇ ਸਖ਼ਤੀ ਦੇ ਸੰਕੇਤ ਦੇ ਨਾਲ ਨਵਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਦੀ ਗ¤ਲ ਕੀਤੀ। ਮੁ¤ਖ ਮੰਤਰੀ ਨੇ ਕਿਹਾ ਕਿ ਇਸ ਮਸਲੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੰਨਿਆ ਕਿ ਹਸਪਤਾਲਾਂ ‘ਚ ਬਹੁਤ ਜ਼ਿਆਦਾ ਭੀੜ ਹੈ। ਦਿ¤ਲੀ ‘ਚ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਡਾਕਟਰ ਘ¤ਟ ਪੈ ਰਹੇ ਹਨ। ਕੁਝ ਹਸਪਤਾਲਾਂ ਵ¤ਲੋਂ ਡਾਕਟਰ ਅਤੇ ਦੂਜੇ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ। ਮਰੀਜਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਦਿ¤ਲੀ ਸਰਕਾਰ ਨੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਛੁ¤ਟੀਆਂ ਰ¤ਦ ਕਰਨ ਦਾ ਫੈਸਲਾ ਕੀਤਾ ਹੈ। ਸਿਹਤ ਮੰਤਰੀ ਸ¤ਤਿਯੇਂਦਰ ਜੈਨ ਨੇ ਸਾਰੇ ਹਸਪਤਾਲਾਂ ‘ਚ ਸਪੈਸ਼ਲ ਫੀਵਰ ਕਲੀਨਿਕ ਖੋਲ੍ਹਣ ਦੇ ਨਿਰਦੇਸ਼ ਵੀ ਦਿ¤ਤੇ ਹਨ। ਸਿਹਤ ਮੰਤਰੀ ਨੇ ਦਿ¤ਲੀ ਸਕ¤ਤਰੇਤ ‘ਚ ਸੋਮਵਾਰ ਨੂੰ ਇਕ ਬੈਠਕ ਬੁਲਾਈ, ਜਿਸ ‘ਚ ਸਾਰੇ ਜ਼ਿਲਿਆਂ ਦੇ ਜ਼ਿਲਾ ਅਧਿਕਾਰੀ, ਜ਼ਿਲਾ ਡਾਕਟਰ ਅਧਿਕਾਰੀ, ਸਾਰੇ ਜੋਨ ਦੇ ਸਿਹਤ ਨਿਰਦੇਸ਼ਕਾਂ ਨੂੰ ਬੁਲਾਇਆ ਗਿਆ ਸੀ। ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ ਦਾ ਆਤੰਕ ਨਹੀਂ ਫੈਲਾਉਣਾ ਹੈ। ਨਾਲ ਹੀ ਬੁਖਾਰ ਨਾਲ ਪੀੜਤ ਕਿਸੇ ਵੀ ਮਰੀਜ਼ ਨੂੰ ਬਿਨਾਂ ਇਲਾਜ ਦੇ ਹਸਪਤਾਲ ਤੋਂ ਨਾ ਭੇਜਿਆ ਜਾਵੇ। ਐਮਰਜੈਂਸੀ ਵਿਭਾਗ ‘ਚ ਵਧਦੀ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਮੰਤਰੀ ਨੇ ਸਾਰੇ ਹਸਪਤਾਲਾਂ ‘ਚ ਵਿਸ਼ੇਸ਼ ਫੀਵਰ ਕਲੀਨਿੰਗ ਸ਼ੁਰੂ ਕਰਨ ਦੇ ਨਿਰਦੇਸ਼ ਦਿ¤ਤੇ ਤਾਂ ਕਿ ਇਸ ਕਲੀਨਿਕ ‘ਚ ਡੇਂਗੂ ਦੇ ਸ਼¤ਕੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਜੈਨ ਨੇ ਕਿਹਾ ਕਿ ਇਹ ਯਕੀਨੀ ਕੀਤਾ ਜਾਵੇ ਕਿ ਕੋਈ ਵੀ ਮਰੀਜ਼ ਆਪਣੀ ਇ¤ਛਾ ਨਾਲ ਕੋਈ ਦਵਾਈ ਨਾ ਲਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿ¤ਤਾ ਹੈ ਕਿ ਕਿਸੇ ਤਰ੍ਹਾਂ ਦੀ ਦਵਾਈ ਅਤੇ ਡੇਂਗੂ ਜਾਂਚ ਕਿਟ ਦੀ ਕਮੀ ਨਹੀਂ ਹੋਣੀ ਚਾਹੀਦੀ। ਜੈਨ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ‘ਚ ਹਸਪਤਾਲਾਂ ‘ਚ ਡੇਂਗੂ ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ‘ਚ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ। ਦਿ¤ਲੀ ਸਰਕਾਰ ਦੇ ਡੇਂਗੂ ਦੇ ਨੋਡਲ ਅਧਿਕਾਰੀ ਡਾ. ਚਰਨ ਸਿੰਘ ਨੇ ਦ¤ਸਿਆ ਕਿ ਜੇਕਰ ਲੋੜ ਪੈਂਦੀ ਹੈ ਤਾਂ ਐਡੀਸ਼ਨਲ ਸਟਾਫ ਪ੍ਰਦਾਨ ਕੀਤਾ ਜਾਵੇਗਾ। ਕੁਝ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਡਾਇਰੈਕਟੋਰੇਟ ਵ¤ਲੋਂ ਜ਼ੁਬਾਨੀ ਆਦੇਸ਼ ਦਿ¤ਤਾ ਗਿਆ ਹੈ ਕਿ ਛੁ¤ਟੀਆਂ ਰ¤ਦ ਕਰ ਦਿ¤ਤੀਆਂ ਜਾਣ

WRITTEN BY