Skip to content
Independent perspectives. Global stories.
BREAKING

ਸਿੱਖਾਂ ਨੂੰ ਨਵੰਬਰ 84 ਦੇ ਇਨਸਾਫ ਦੀ ਉੱਮੀਦ ਨਹੀਂ ਜੱਜ ਸੱਜਣ ਕੁਮਾਰ ਨੂੰ ਬਚਾਉਣ ਦੀ ਰੌਂਅ ’ਚ

Share this story

ਨਵੀਂ ਦਿੱਲੀ, 10 ਸਤੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਵਿਚ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਇਕ ਮੁੱਖ ਦੋਸ਼ੀ ਸਜੱਣ ਕੁਮਾਰ ਦੇ ਖਿਲਾਫ ਅਜ ਦਿੱਲੀ ਦੀ ਕੜਕੜਡੁਮਾ ਅਦਾਲਤ ਵਿਚ ਸੁਣਵਾਈ ਹੋਈ ਸੀ । ਸੁਣਵਾਈ ਦੋਰਾਨ ਬੀਬੀ ਸ਼ੀਲਾ ਕੌਰ, ਜਿਨ੍ਹਾਂ ਦੇ ਪਤਿ, ਸੋਹਰਾ ਅਤੇ ਦੇਵਰ 1 ਨਵੰਬਰ ਨੂੰ ਇਸ ਕਤਲੇਆਮ ਦੀ ਭੇਟ ਚੜ ਗਏ ਸਨ, ਨੇ ਅਦਾਲਤ ਅੰਦਰ ਸਜੱਣ ਕੁਮਾਰ ਦੀ ਪਹਿਚਾਣ ਕੀਤੀ ਸੀ । ਉਨ੍ਹਾਂ ਨੇ ਕਿਹਾ ਕਿ ਭੁਤਰੀ ਹੋਈ ਭੀੜ ਦੀ ਅਗਵਾਈ ਸਜੱਣ ਕੁਮਾਰ ਕਰ ਰਿਹਾ ਸੀ ਤੇ ਸਜੱਣ ਕੁਮਾਰ ਦੇ ਕਹਿਣ ਤੇ ਭੀੜ ਸਿਰਫ ਸਿੱਖਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਸੀ ਜਿਸ ਵਿਚ ਮੇਰਾ ਪਤਿ, ਸੋਹਰਾ ਅਤੇ ਦੇਵਰ ਮਾਰਿਆ ਗਿਆ ਸੀ । ਇਸ ਦੌਰਾਨ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਦਾ ਰਵਈਆ ਸਜੱਣ ਕੁਮਾਰ ਨੂੰ ਬਚਾਉਣ ਦੇ ਹੱਕ ਵਿਚ ਦੇਖਿਆ ਗਿਆ ਹੈ । ਜੱਜ ਵਲੋਂ ਬੀਬੀ ਸ਼ੀਲਾ ਕੌਰ ਨੂੰ ਪੁਛਿਆ ਗਿਆ ਕਿ ਤੁਹਾਨੂੰ ਯਾਦ ਹੈ ਕਿ ਤੁਹਾਡੀ ਸ਼ਿਕਾਇਤ ਕਿਸ ਪੁਲਿਸ ਇੰਸਪੈਕਟਰ ਨੇ ਲਿਖੀ ਸੀ, ਤਦ ਬੀਬੀ ਵਲੋਂ ਮਨਾ ਕਰਨ ਤੇ ਉਨ੍ਹਾਂ ਨੇ ਸ਼ਿਕਾਇਤ ਦੀ ਕਾਪੀ ਦਿਖਾਈ ਸੀ । ਬੀਬੀ ਵਲੋਂ ਕਿਹਾ ਗਿਆ ਕਿ ਥਾਣੇ ਅੰਦਰ ਕਿਤਨੇ ਹੀ ਪੁਲਿਸ ਵਾਲੇਸਨ ਨਾਲੇ ਇਸ ਗਲ ਨੂੰ ਹੁਣ 31 ਸਾਲ ਹੋ ਗਏ ਹਨ ਇਸ ਕਰਕੇ ਮੈਨੂੰ ਪਤਾ ਨਹੀ ਪਰ ਸਜੱਣ ਕੁਮਾਰ ਜੋ ਕਿ ਇਕ ਨੇਤਾ ਸੀ ਇਸ ਕਰਕੇ ਉਸ ਨੂੰ ਅਸੀ ਕਦੇ ਵੀ ਨਹੀ ਭੁਲ ਸਕਦੇ ਜਿਸ ਦੇ ਕਹਿਣ ਤੇ ਸਾਡੇ ਤੇ ਇਤਨਾ ਕਹਿਰ ਵਾਪਰਿਆ ਸੀ । ਜਿਕਰਯੋਗ ਹੈ ਕਿ ਇਸੇ ਮਾਮਲੇ ਦੀ ਪਹਿਲਾਂ ਪਟਿਆਲਾ ਹਾਉਸ ਅਦਾਲਤ ਅੰਦਰ ਜੱਜ ਐਸ ਐਸ ਬਲ ਕੋਲ ਸੁਣਵਾਈ ਚਲ ਰਹੀ ਸੀ ਜੋ ਕਿ ਬੇਤੁਕੇ ਸਵਾਲ ਕਰਕੇ ਮਾਮਲੇ ਨੂੰ ਲਟਕਾਈ ਜਾ ਰਹੇ ਸਨ, ਉਸੇ ਤਰ੍ਹਾਂ ਹੁਣ ਇਹ ਜੱਜ ਕਮਲੇਸ਼ ਕੁਮਾਰ ਵੀ ਕਰ ਰਹੇ ਹਨ । ਜੱਜ ਵਲੋ ਬੀਬੀ ਸ਼ੀਲਾ ਕੌਰ ਨੂੰ ਪੁਛਿਆ ਗਿਆ ਇਕ ਸਵਾਲ ਕਿ ਤੁਹਾਨੂੰ ਇੱਥੇ ਬੀਬੀ ਨਿਰਪ੍ਰੀਤ ਕੌਰ ਲੈ ਕੇ ਆਈ ਹੈ , ਕਿ ਤੁਸੀ ਉਸ ਨੂੰ ਜਾਣਦੇ ਹੋ, ਦਾ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀ ਹੈ ਇਹ ਸਿਰਫ ਇਕ ਸਰਕਾਰੀ ਨੀਤੀ ਅਧੀਨ ਸਿੱਖਾਂ ਨੂੰ ਇਨਸਾਫ ਨਾ ਦੇਣ ਦੀ ਸਾਜਿਸ਼ ਤਹਿਤ ਮਾਮਲੇ ਨੂੰ ਲਟਕਾਈ ਰਖਣਾ ਹੈ । ਅਜ ਅਦਾਲਤ ਅੰਦਰ ਪੀੜੀਤਾਂ ਲੋਂ ਐਚ ਐਸ ਫੁਲਕਾ, ਬੀਬੀ ਕਾਮਨਾ ਵੋਹਰਾ, ਧਿਆਨ ਚੰਦ, ਬੀਬੀ ਨਿਰਪ੍ਰੀਤ ਕੌਰ ਅਤੇ ਸਜੱਣ ਕੁਮਾਰ ਵਲੋ ਆਈ ਡੀ ਖਾਨ ਪੇਸ਼ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।

WRITTEN BY